ਹਿਮਾਚਲ ਦੀ ਮੰਡੀ ਅਤੇ ਸ਼ਿਮਲਾ ’ਚ ਭੂਚਾਲ ਦੇ ਝਟਕੇ

ਹਿਮਾਚਲ ਦੀ ਮੰਡੀ ਅਤੇ ਸ਼ਿਮਲਾ ’ਚ ਭੂਚਾਲ ਦੇ ਝਟਕੇ

ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਰਤਨਾਦੀ ਅਤੇ ਸੁੰਦਰਨਗਰ ‘ਚ ਬੁੱਧਵਾਰ ਨੂੰ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਇਸਦੀ ਤੀਬਰਤਾ ਨੂੰ ਘੱਟ ਸਮਝਿਆ ਜਾਂਦਾ ਹੈ। ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਵਿੱਚ ਅੱਜ ਸਵੇਰੇ 7.45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 2.80 ਦੱਸੀ ਗਈ ਹੈ। ਇਸੇ ਤਰ੍ਹਾਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਰਤਨਾਦੀ ‘ਚ ਬੁੱਧਵਾਰ ਸਵੇਰੇ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਜ਼ਿਲੇ ਦੇ ਰਤਨਾੜੀ ’ਚ ਰਾਤ 2:40 ਮਿੰਟਾਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 32.02 ਉੱਤਰ ਦਿਸ਼ਾ ਤੇ 77.05 ਪੂਰਬੀ ਦਿਸ਼ਾ ’ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਜਦੋਂਕਿ ਭੂਚਾਲ ਦੀ ਤੀਬਰਤਾ 2.80 ਮਾਪੀ ਗਈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਭੂਚਾਲ ਦੇ ਲਿਹਾਜ ਨਾਲ ਅਤਿ ਸੰਵੇਦਨਸ਼ੀਲ ਵਰਗ ’ਚ ਆਉਂਦਾ ਹੈ। ਸੂਬੇ ’ਚ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਚੰਬਾ ’ਚ ਪੰਜ ਝਠਕੇ ਮਹਿਸੂਸ ਕੀਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ