ਕੁੱਲ ਜਹਾਨ

ਪਾਕਿ ‘ਚ ਬਜ਼ੁਰਗ ਹਿੰਦੂ ਦੀ ਕਾਂਸਟੇਬਲ ਵੱਲੋਂ ਕੁੱਟਮਾਰ

ਕਰਾਚੀ। ਪਾਕਿਸਤਾਨ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਿੰਧ ਪ੍ਰਾਂਤ ਦੇ ਘੋਟਕੀ ਜ਼ਿਲ੍ਹੇ ‘ਚ ਇੱਕ ਪੁਲਿਸ ਕਾਂਸਟੇਬਲ ਨੇ ਇਫਤਾਰ ਤੋਂ ਪਹਿਲਾਂ ਖਾਣਾ ਕਾਰਨ 80 ਸਾਲਾ ਇੱਕ ਹਿੰਦੂ ਨੂੰ ਬੁਰੀ ਤਰ੍ਹਾਂ ਕੁੱਟਿਆ। ਪਾਕਿਸਤਾਨ ਦੇ ਲੋਕਾਂ ਨੇ ਹੀ ਇਸ ਘਟਨਾਂ ਦੇ ਵਿਰੋਧ ‘ਚ ਸੋਸ਼ਲ ਮੀਡੀਆ ‘ਤੇ ਮੋਰਚਾ ਖੋਲ੍ਹ ਦਿੱਤਾ ਹੈ। ਬਜ਼ੁਰਗ ਦੀਆਂ ਖੂਨ ਨਾਲ ਲਥਪਥ ਹੱਥ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ ਤੇ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਬੇਟੀ ਬਖਤਾਵਰ ਜਰਦਾਰੀ ਨੈ ਟਵੀਟ ਕੀਤੀ ਕਿ ਘੋਟਕੀ ‘ਚ ਇੱਕ ਪੁਲਿਸ ਵਾਲੇ ਨੇ ਇਫਤਾਰ ਤੋਂ ਪਹਿਲਾਂ ਖਾਣਾ ਖਾਣ ‘ਤੇ ਇੱਕ ਹਿੰਦੂ ਬਜ਼ੁਰਗ ਨੂੰ ਕੁੱਟਿਆ। ਪੁਲਿਸ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਪੁਲਿਸ ਵਾਲੇ ਦਾ ਨਾਂਅ ਅਲੀ ਹਸਨ ਹੈ। ਉਸ ਦੇ ਖਿਲਾਫ਼ ਪੀੜਤ ਦੇ ਪੋਤੇ ਵਿਨੋਦ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ।

ਪ੍ਰਸਿੱਧ ਖਬਰਾਂ

To Top