ਇਕਵਾਡੋਰ ਦੀ ਜੇਲ ‘ਚ ਝੜਪ, 58 ਕੈਦੀਆਂ ਦੀ ਮੌਤ

0
99

ਇਕਵਾਡੋਰ ਦੀ ਜੇਲ ‘ਚ ਝੜਪ, 58 ਕੈਦੀਆਂ ਦੀ ਮੌਤ

ਕਿਊਟੋ (ਏਜੰਸੀ)। ਇਕਵਾਡੋਰ ਦੇ ਸ਼ਹਿਰ ਗੁਆਯਾਕਿਲ ਦੀ ਇਕ ਜੇਲ ਵਿਚ ਝੜਪਾਂ ਵਿਚ 58 ਕੈਦੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਤੜਕੇ ਕੈਦੀਆਂ ਵਿਚਕਾਰ ਝੜਪਾਂ ਹੋਈਆਂ ਅਤੇ ਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਪੁਲਿਸ ਨੂੰ ਦਖਲ ਦੇਣਾ ਪਿਆ। ਉਨ੍ਹਾਂ ਕਿਹਾ ਕਿ ਇਹ ਝੜਪ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਸਮੂਹਾਂ ਦਰਮਿਆਨ ਸਰਦਾਰੀ ਨੂੰ ਲੈ ਕੇ ਹੋਈ ਹੈ। ਸਥਾਨਕ ਐਕਸਪ੍ਰੈਸ ਮੁਤਾਬਕ ਪੁਲਿਸ ਨੂੰ ਜੇਲ੍ਹ ਦੀ ਜਾਂਚ ਦੌਰਾਨ ਇੱਕ ਰਾਈਫ਼ਲ ਅਤੇ 12 ਡਾਇਨਾਮਾਈਟ ਸਟਿਕਸ ਮਿਲੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ