ਮਨੀ ਲਾਂਡ੍ਰਿੰਗ ਐਕਟ ਤਹਿਤ ਈਡੀ ਦੀ ਕਾਰਵਾਈ

0
ED, Action, Money, Laundering, Act

ਜਾਕਿਰ ਨਾਇਕ ਦੀ 16.40 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ | ਵਿਵਾਦਿਤ ਇਸਲਾਮਿਕ ਆਗੂ ਜਾਕਿਰ ਨਾਇਕ ਖਿਲਾਫ਼ ਏਜੰਸੀਆਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡ੍ਰਿੰਗ ਐਕਟ ਤਹਿਤ ਜਾਕਿਰ ਨਾਇਕ ਦੀ 16.40 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਅੱਜ ਈਡੀ ਡਾਇਰੈਕਟਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਈਡੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਉਸ ਨੇ ਮੁੰਬਈ ਤੇ ਪੂਣੇ ‘ਚ ਸਥਿੱਤ ਜਾਕਿਰ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂਅ ‘ਤੇ ਰਜਿਸਟਰਡ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਪ੍ਰੋਵੀਜਨਲ ਆਰਡਰ ਜਾਰੀ ਕੀਤੇ ਹਨ ਏਜੰਸੀ ਅਨੁਸਾਰ ਨਾਈਕ ਖਿਲਾਫ਼ ਪ੍ਰੀਵੇਂਸ਼ਨ ਆਫ਼ ਮਨੀ ਲਾਂਡ੍ਰਿੰਗ ਐਕਟ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਈਡੀ ਅਨੁਸਾਰ ਜਾਕਿਰ ਦੀਆਂ ਜਿਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ਦੀ ਅੰਦਾਜਨ ਕੀਮਤ 16.40 ਕਰੋੜ ਦੇ ਕਰੀਬ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਨ੍ਹਾਂ ਜਾਇਦਾਦਾਂ ਦੀ ਪਛਾਣ ਮੁੰਬਈ ਸਥਿੱਤ ਫਾਤਿਮਾ ਹਾਈਟਸ ਤੇ ਆਫੀਆ ਹਾਈਟਸ ਵਜੋਂ ਕੀਤੀ ਹੈ ਇਸ ਤੋਂ ਇਲਾਵਾ ਮੁੰਬਈ ਦੇ ਭਾਂਡੁਪ ਏਰੀਆ ‘ਚ ਇੱਕ ਅਣਪਛਾਤੀ ਜਾਇਦਾਦ ਮਿਲ ਹੈ ਪੂਨੇ ‘ਚ ਐਨਗ੍ਰੇਸੀਆ ਨਾਂਅ ਤੋਂ ਇੱਕ ਪ੍ਰਾਜੈਕਟ ਨੂੰ ਵੀ ਜ਼ਬਤ ਕੀਤਾ ਗਿਆ ਹੈ ਈਡੀ ਅਨੁਸਾਰ ਨਾਈਕ ਨੇ ਮਨੀ ਲਾਂਡ੍ਰਿੰਗ ਤੋਂ ਹਾਸਲ ਪੈਸੇ ਨੂੰ ਲੁਕਾਉਣ ਲਈ ਜਾਇਦਾਦਾਂ ਦੀ ਖਰੀਦ ਆਪਣੇ ਨਾਂਅ ਤੋਂ ਨਹੀਂ ਕੀਤੀ ਉਸ ਨੇ ਸ਼ੁਰੂਆਤੀ ਪੇਮੈਂਟ ਆਪਣੇ ਨਾਂਅ ਤੋਂ ਕੀਤੀ ਤੇ ਫਿਰ ਫੰਡ ਨੂੰ ਆਪਣੀ ਪਤਨੀ, ਪੁੱਤਰ ਤੇ ਭਤੀਜੇ ਦੇ ਨਾਂਅ ‘ਤੇ ਟਰਾਂਸਫਰ ਕਰ ਦਿੱਤਾ ਇਸ ਤੋਂ ਬਾਅਦ ਬੁਕਿੰਗ ਪਰਿਵਾਰ ਦੇ ਨਾਂਅ ਤੋਂ ਕੀਤੀ ਗਈ ਤਾਂ ਕਿ ਗੈਰ ਕਾਨੂੰਨੀ ਧਨ ਨੂੰ ਲੁਕਾਇਆ ਜਾ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।