ਸੰਪਾਦਕੀ

ਬੇਸਮਝੀ ਭਰੀ ਬਿਆਨਬਾਜ਼ੀ

ਕੇਂਦਰ ਸਰਕਾਰ ਤੋਂ ਬੇਰੁਜ਼ਗਾਰੀ, ਬਿਜਲੀ ਉਤਪਾਦਨ ਦੀ ਕਮੀ, ਸਿੱਖਿਆ ਤੇ ਸਿਹਤ ਸਹੂਲਤਾਂ ਸਬੰਧੀ ਸਹਾਇਤਾ ਦੀ ਮੰਗ ਕਰਨ ਵਾਲੇ ਆਗੂ ਜਦੋਂ ਇਹ ਕਹਿਣ ਕਿ ਦੇਸ਼ ਅੰਦਰ ਅਬਾਦੀ ਵਧਾਉਣ ਦੀ ਲੋੜ ਹੈ ਤਾਂ ਆਗੂਆਂ ਦੀ ਬੁੱਧੀ ਤੇ ਮਾਨਸਿਕਤਾ ‘ਤੇ ਸਵਾਲ Àੁੱਠਣਾ ਸੁਭਾਵਿਕ ਹੈ ਹੁਣ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਫਿਰ ਬੇਸਮਝੀ ਭਰਿਆ ਬਿਆਨ ਦੇ ਦਿੱਤਾ ਹੈ ਕਿ ਦੇਸ਼ ਅੰਦਰ ਅਬਾਦੀ ਵਧਾਉਣ ਦੀ ਜ਼ਰੂਰਤ ਹੈ ਨਾਇਡੂ ਨੇ ਚੀਨ ਦੀ ਜੋ ਮਿਸਾਲ ਦਿੱਤੀ ਹੈ
ਉਹ ਵੀ ਉਨ੍ਹਾਂ ਦੀ ਅਧੂਰੀ ਜਾਣਕਾਰੀ ਦਾ ਨਤੀਜਾ ਹੈ ਨਾਇਡੂ ਦਾ ਕਹਿਣਾ ਹੈ ਕਿ ਘੱਟ ਅਬਾਦੀ ਕਾਰਨ ਚੀਨ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਜਦੋਂਕਿ ਸੱਚਾਈ ਇਹ ਹੈ ਕਿ ਵਧ ਰਹੀ ਅਬਾਦੀ ਚੀਨ ਦੇ ਸ਼ਹਿਰੀ ਖੇਤਰਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ ਅਬਾਦੀ ਮੁਤਾਬਕ ਚੀਨ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭਾਰੀ ਫੰਡ ਖਰਚਣੇ ਪੈ ਰਹੇ ਹਨ ਜਿਸ ਦਾ ਨਤੀਜਾ ਹੈ ਕਿ ਪਿਛਲੇ ਦਿਨੀਂ ਇੱਕ ਰਿਪੋਰਟ ‘ਚ ਚੀਨ ਸਰਕਾਰ ‘ਤੇ ਕਰਜ਼ਾ ਉਸਦੇ ਜੀਡੀਪੀ ਤੋਂ 250 ਫੀਸਦੀ ਦੱਸਿਆ ਗਿਆ ਹੈ
ਬੀਤੇ ਸਾਲ ਆਖਰੀ ਤਿਮਾਹੀ ‘ਚ ਭਾਰਤ ਦੀ 7.9 ਫੀਸਦੀ ਵਿਕਾਸ ਦਰ ਦੇ ਮੁਕਾਬਲੇ ਚੀਨ ਦੀ ਵਿਕਾਸ ਦਰ 6.8 ਫੀਸਦੀ ਰਹੀ ਹੈ ਚੰਦਰ ਬਾਬੂ ਨਾਇਡੂ ਨੂੰ ਪਤਾ ਨਹੀਂ ਕਿੱਥੋਂ ਵੱਧ ਆਬਾਦੀ ‘ਚ ਵਿਕਾਸ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਮੰਨੇ-ਪ੍ਰਮੰਨੇ ਅਰਥਸ਼ਾਸਤਰੀ , ਸਮਾਜ ਸ਼ਾਸਤਰੀ , ਵਿਗਿਆਨੀ ਤੇ ਬੁੱਧੀਜੀਵੀ ਇੱਸ ਗੱਲ ‘ਤੇ ਇੱਕਮਤ ਹਨ ਕਿ ਵਧ ਰਹੀ ਆਬਾਦੀ ਵਿਕਾਸ ਯੋਜਨਾਵਾਂ ‘ਚ ਸਭ ਤੋਂ ਵੱਡਾ ਅੜਿੱਕਾ ਹੈ ਇਹ ਗੱਲ ਸਪੱਸ਼ਟ ਹੈ ਕਿ ਪਾਣੀ, ਤੇਲ ਤੇ ਹੋਰ ਕੁਦਰਤੀ ਸਰੋਤ ਸੀਮਤ ਹਨ ਫਿਰ ਬੇਸ਼ੁਮਾਰ ਆਬਾਦੀ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ  ਅਜੇ ਤਾਈਂ ਸਾਰੇ ਮੁਲਕ ‘ਚ 24 ਘੰਟੇ ਬਿਜਲੀ ਦੀ ਸਹੂਲਤ ਮੁਹੱਈਆ ਨਹੀਂ ਹੋ ਸਕੀ, ਡਾਕਟਰਾਂ ਤੇ ਹਸਪਤਾਲਾਂ ਦੀ ਕਮੀ ਹੈ, ਫਿਰ ਭੁੱਖ ਨੰਗ, ਬਿਮਾਰੀਆਂ ਨਾਲ ਜੂਝਦੇ ਲੋਕਾਂ ਦੀ ਹੀ ਗਿਣਤੀ ‘ਚ ਵਾਧਾ ਹੋਵੇਗਾ ਨਾ ਕਿ ਕਰੋੜਾਂ ਦੀ ਗਿਣਤੀ ‘ਚ ਡਾਕਟਰ ਤੇ ਇੰਜੀਨੀਅਰ ਹੀ ਤਿਆਰ ਹੋਣਗੇ ਚੰਦਰ ਬਾਬੂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚਾਰ ਬੱਚੇ ਪੈਦਾ ਕਰਨ ਦੀ ਰਾਏ ਦਿੰਦੇ ਰਹੇ ਹਨ ਜਦੋਂ ਕਿ ਵਧ ਰਹੀ ਆਬਾਦੀ ਕਾਰਨ ਪੰਜਾਬ ‘ਚ ਅਪਰਾਧੀਆਂ, ਨਸ਼ੇਬਾਜ਼ਾਂ ਦੀ ਗਿਣਤੀ ਵਧ ਰਹੀ ਹੈ ਬਹੁਤੇ ਅਪਰਾਧੀ ਇਹੀ ਕਬੂਲ ਕਰਦੇ ਹਨ ਕਿ ਬੇਰੁਜ਼ਗਾਰੀ ਕਰਾਨ ਹੀ ਉਹ ਅਪਰਾਧਾਂ ਦੀ ਦੁਨੀਆ ‘ਚ ਦਾਖ਼ਲ ਹੋਏ ਹਨ
ਬੇਰੁਜ਼ਗਾਰ ਰੋਜ਼ਾਨਾ ਵਾਟਰ ਵਰਕਸ ਦੀਆਂ ਟੈਂਕੀਆਂ ‘ਤੇ ਚੜ੍ਹ ਕੇ ਸਰਕਾਰ ਤੋਂ ਰੁਜ਼ਗਾਰ ਮੰਗਦੇ ਨਜ਼ਰ ਆਉਂਦੇ ਹਨ ਹੁਣ ਤਾਂ ਓਵਰਏਜ਼ ਹੋਏ ਬੇਰੁਜ਼ਗਾਰਾਂ ਦੀ ਵੱਖਰੀ ਯੁਨੀਅਨ ਬਣ ਗਈ ਏ ਜਦੋਂ ਸੂਬੇ ‘ਚ ਇੱਕ  ਵੀ ਬੇਰੁਜ਼ਗਾਰ ਨਾ ਰਿਹਾ ਤਾਂ ਅਬਾਦੀ ਵਧਾਉਣ ਬਾਰੇ ਜ਼ਰੂਰ ਸੋਚਿਆ ਜਾ ਸਕਦਾ ਹੈ ਉਕਤ ਲੀਡਰ ਦੇ ਬਿਆਨ ਹਾਲਾਤਾਂ ਨਾਲ ਮੇਲ ਨਹੀਂ ਖਾਂਦੇ ਕੁਝ ਲੀਡਰ ਧਾਰਮਿਕ ਕੱਟੜਵਾਦ ਦੀ ਭਾਵਨਾ ‘ਚ ਵਹਿ ਕੇ ਧਰਮ ਵਿਸ਼ੇਸ਼ ਦੀ ਗਿਣਤੀ ਵਧਾਉਣ ਲਈ ਅਬਾਦੀ ‘ਚ ਵਾਧੇ ਦੀ ਹਮਾਇਤ ਕਰਦੇ ਰਹੇ ਹਨ ਜੋ ਬੇਬੁਨਿਆਦ ਤੇ ਸਿਧਾਂਤਹੀਣਤਾ ਦੀ ਨਿਸ਼ਾਨੀ ਹੈ ਆਬਾਦੀ ‘ਚ ਵਾਧਾ ਦੇਸ਼ ਦੀ ਮੁੱਖ ਧਾਰਾ ਤੇ ਕਲਿਆਣਕਾਰੀ ਯੋਜਨਾਵਾਂ ਦੇ ਹੀ ਉਲਟ ਹੈ ਅਜਿਹੀ ਬਿਆਨਬਾਜ਼ੀ ਗੰਭੀਰ ਮਸਲਿਆਂ ਨਾਲ ਖਿਲਵਾੜ ਹੈ ਹਾਲ ਦੀ ਘੜੀ ਮੌਜੂਦਾ ਮਸਲਿਆਂ ਤੋਂ ਥੋੜ੍ਹੀ ਬਹੁਤ ਰਾਹਤ ਹੀ ਵੱਡੀ ਗੱਲ ਹੈ ਸਿਆਸਤਦਾਨ ਕਲਪਨਾ ਸੰਸਾਰ ਨਾਲੋਂ ਜ਼ਮੀਨ ‘ਤੇ ਰਹਿ ਕੇ ਸੋਚਣ

ਪ੍ਰਸਿੱਧ ਖਬਰਾਂ

To Top