ਵਿੱਦਿਆ ਦਾਨ (Education Donation)

0
337
Self-Confidence

ਵਿੱਦਿਆ ਦਾਨ

ਮਾਧਵ ਰਾਓ ਪੇਸ਼ਵਾ ਲੋਕਾਂ ਨੂੰ ਧਨ, ਅੰਨ, ਕੱਪੜੇ ਵੰਡਦੇ ਸਨ, ਗਰੀਬਾਂ, ਬੇਸਹਾਰਿਆਂ ਨੂੰ ਉਹ ਆਪਣੇ ਜਨਮ ਦਿਨ ‘ਤੇ ਵਿਸ਼ੇਸ਼ ਤੌਰ ‘ਤੇ ਬੁਲਾਉਂਦੇ ਤੇ ਦਾਨ ਦਿੰਦੇ ਇੱਕ ਵਾਰ ਉਹ ਇਸੇ ਤਰ੍ਹਾਂ ਆਪਣਾ ਜਨਮ ਦਿਨ ਮਨਾ ਰਹੇ ਸਨ ਕਿ ਇੱਕ ਲੜਕਾ ਅਜਿਹਾ ਵੀ ਆਇਆ, ਜਿਸ ਨੇ ਦਾਨ ਲੈਣ ਤੋਂ ਇਨਕਾਰ ਕਰ ਦਿੱਤਾ ਉਸ ਨੇ ਪੇਸ਼ਵਾ ਨੂੰ ਕਿਹਾ, ”ਤੁਹਾਡੇ ਵੱਲੋਂ ਦਿੱਤੀਆਂ ਚੀਜ਼ਾਂ ਕੁਝ ਦਿਨਾਂ ‘ਚ ਖਤਮ ਹੋ ਜਾਣਗੀਆਂ ਤੁਸੀਂ ਮੈਨੂੰ ਅਜਿਹਾ ਦਾਨ ਦਿਓ ਜੋ ਜ਼ਿੰਦਗੀ ਭਰ ਮੇਰਾ ਸਾਥ ਨਿਭਾਵੇ” ਪੇਸ਼ਵਾ ਸ਼ਸ਼ੋਪੰਜ ‘ਚ ਪੈ ਗਿਆ ਪੇਸ਼ਵਾ ਨੇ ਉਸ ਨੂੰ ਅਪਸ਼ਗਨ ਮੰਨਿਆ ਫਿਰ ਵੀ, ਬਿਨਾਂ ਕੁਝ ਆਖਿਆਂ ਲੋਕਾਂ ਨੂੰ ਅਨਾਜ, ਪੈਸਾ ਤੇ ਕੱਪੜੇ ਵੰਡਦੇ ਰਹੇ

ਉਹ ਨੌਜਵਾਨ ਉੱਥੇ ਹੀ ਖੜ੍ਹਾ ਰਿਹਾ ਜਦੋਂ ਪੇਸ਼ਵਾ ਨੇ ਸਾਰਾ ਸਾਮਾਨ ਵੰਡ ਦਿੱਤਾ ਅਤੇ ਗਰੀਬਾਂ ਨੂੰ ਸੰਤੁਸ਼ਟ ਵਾਪਸ ਜਾਂਦਿਆਂ ਵੇਖਿਆ ਤਾਂ ਉਸ ਨੌਜਵਾਨ ਨੂੰ ਕੋਲ ਬੁਲਾ ਕੇ ਪੁੱਛਿਆ, ”ਦਾਨ ‘ਚ ਤੂੰ ਕੀ ਚਾਹੁੰਦਾ ਹੈਂ?” ”ਅਜਿਹਾ ਕੁਝ ਜੋ ਜ਼ਿੰਦਗੀ ‘ਚ ਕਦੇ ਖਤਮ ਨਾ ਹੋਵੇ” ”ਕੀ ਹੋ ਸਕਦਾ ਹੈ, ਅਜਿਹਾ ਦਾਨ?” ”ਸ੍ਰੀਮਾਨ! ਵਿੱਦਿਆ ਦਾਨ ਹੀ ਇੱਕ ਅਜਿਹਾ ਦਾਨ ਹੈ, ਜੋ ਮੈਂ ਹਾਸਲ ਕਰਕੇ, ਸਦਾ ਇਸ ਦੀ ਵਰਤੋਂ ਕਰਦਾ ਰਹਾਂਗਾ” ”ਠੀਕ ਹੈ!

Unlock-5

ਤੈਨੂੰ ਪੜ੍ਹਾਈ ਲਈ ਕਿਸੇ ਵਧੀਆ ਸਕੂਲ ‘ਚ ਭੇਜਾਂਗੇ ਤੇਰੀ ਇਹ ਇੱਛਾ ਜ਼ਰੂਰ ਪੂਰੀ ਹੋਵੇਗੀ”  ਦੋ-ਚਾਰ ਦਿਨਾਂ ‘ਚ ਹੀ ਪੇਸ਼ਵਾ ਮਾਧਵ ਰਾਓ ਨੇ ਨੌਜਵਾਨ ਨੂੰ ਕਾਸ਼ੀ ‘ਚ ਸੰਸਕ੍ਰਿਤ ਦੀ ਪੜ੍ਹਾਈ ਲਈ ਸਰਕਾਰੀ ਖਰਚੇ ‘ਤੇ ਭੇਜ ਦਿੱਤਾ ਨੌਜਵਾਨ ਨੂੰ ਪੜ੍ਹਾਈ ‘ਚ ਵਧੀਆ ਰੁਚੀ ਸੀ, ਉਹ ਦਿਲ ਲਾ ਕੇ ਪੜ੍ਹਨ ਲੱਗਾ ਉਹ ਕਾਸ਼ੀ ਤੋਂ ਇੱਕ ਵਿਦਵਾਨ ਬਣ ਕੇ ਵਾਪਸ ਪਰਤਿਆ ਜਲਦੀ ਹੀ ਉਹ ਨੌਜਵਾਨ ‘ਪੰਡਤ ਰਾਮ ਸ਼ਾਸਤਰੀ’ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ ਸਮਾਂ ਆਉਣ ‘ਤੇ ਉਹ ਮਹਾਂਰਾਸ਼ਟਰ ਦੇ ਜੱਜ ਦੇ ਅਹੁਦੇ ਤੱਕ ਜਾ ਪਹੁੰਚਿਆ ਉਸ ਵੱਲੋਂ ਦਿੱਤੇ ਗਏ ਫੈਸਲੇ ਸਦਾ ਸ਼ਲਾਘਾਯੋਗ ਹੁੰਦੇ ਅੱਜ ਵੀ ਲੋਕ ਮਹਾਂਰਾਸ਼ਟਰ ‘ਚ ਪੰਡਤ ਰਾਮ ਸ਼ਾਸਤਰੀ ਦਾ ਨਾਂਅ ਸਨਮਾਨ ਨਾਲ ਲੈਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.