ਮੰਕੀ ਪਾਕਸ ਤੇ ਲੰਪੀ ਸਕਿਨ ’ਤੇ ਤੁਰੰਤ ਕਾਬੂ ਲਈ ਹੋਣ ਯਤਨ

ਮੰਕੀ ਪਾਕਸ ਤੇ ਲੰਪੀ ਸਕਿਨ ’ਤੇ ਤੁਰੰਤ ਕਾਬੂ ਲਈ ਹੋਣ ਯਤਨ

ਗਾਵਾਂ ਵਿੱਚ ਲੰਪੀ ਸਕਿਨ ਅਤੇ ਇਨਸਾਨਾਂ ਵਿਚ ਫੈਲ ਰਿਹਾ ਮੰਕੀ ਪਾਕਸ ਰੋਗ ਦੇਸ਼ ਦੇ ਸਿਹਤ ਖੇਤਰ ’ਤੇ ਭਾਰੀ ਬੋਝ ਵਾਂਗ ਆਣ ਪਏ ਹਨ ਕੋਰੋਨਾ ਮਹਾਂਮਾਰੀ ਤੋਂ ਅਰਥਵਿਵਸਥਾ ਉੱਭਰ ਹੀ ਰਹੀ ਹੈ ਕਿ ਲੰਪੀ ਸਕਿਨ ਅਤੇ ਮੰਕੀ ਪਾਕਸ ਰੋਗ ਨੂੰ ਲੈ ਕੇ ਵਪਾਰ ਮਾਹਿਰ ਚਿੰਤਿਤ ਹਨ ਵਿਸ਼ਵ ਸਿਹਤ ਸੰਗਠਨ ਨੇ ਮੰਕੀ ਪਾਕਸ ਨੂੰ ਵਿਸ਼ਵ ਮਹਾਂਮਾਰੀ ਐਲਾਨ ਦਿੱਤਾ ਹੈ ਸਿਹਤ ਮਾਹਿਰਾਂ ਅਨੁਸਾਰ ਮੰਕੀ ਪਾਕਸ ਵਿਚ ਮੌਤ ਦਰ ਨਾ-ਮਾਤਰ ਹੈ ਪਰ ਕਈ ਮਰੀਜ਼ਾਂ ਵਿਚ ਲਾਗ ਨਾਲ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ ਬੁਖ਼ਾਰ, ਸਰੀਰ ’ਤੇ ਲਾਲ ਦਾਣੇ ਹੋਣਾ ਅਤੇ ਉਨ੍ਹਾਂ ’ਚੋਂ ਪਾਣੀ ਨਿੱਕਲਣਾ, ਸਰੀਰ ਵਿਚ ਅਕੜਾਅ ਅਤੇ ਦਰਦ ਇਸ ਦੇ ਆਮ ਲੱਛਣ ਹਨ ਹਾਲੇ ਸਿਹਤ ਮਾਹਿਰਾਂ ਅਨੁਸਾਰ ਪੀੜਤ ਮਰੀਜ਼ ਨੂੰ ਵੱਖ ਰਹਿਣ ਦੀ ਸਲਾਹ ਹੈ

ਸਿਹਤਮੰਦ ਲੋਕਾਂ ਨੂੰ ਸੰਕਰਮਿਤ ਲੋਕਾਂ ਦੇ ਸਿੱਧੇ ਸੰਪਰਕ ’ਚ ਨਾ ਆ ਕੇ ਇਸ ਨੂੰ ਫੈਲਣ ਤੋਂ ਰੋਕਣ ਦੀ ਲੋੜ ਹੈ ਪਰੰਤੂ ਇੱਥੇ ਸਮੱਸਿਆ ਇਸ ਗੱਲ ਦੀ ਹੈ ਕਿ ਦੇਸ਼ ਦੀ ਬਹੁਤ ਵੱਡੀ ਅਬਾਦੀ ਰੋਜ਼ ਕਮਾ ਕੇ ਖਾਣ ਵਾਲੀ ਹੈ, ਜਿਨ੍ਹਾਂ ਦਾ ਕੰਮ ਛੁੱਟਦਿਆਂ ਹੀ ਉਨ੍ਹਾਂ ਨੂੰ ਭੁੱਖਾ ਰਹਿਣ ਦੀ ਨੌਬਤ ਆ ਜਾਂਦੀ ਹੈ ਅਜਿਹੇ ਵਿਚ ਦਵਾਈਆਂ ਦਾ ਯੋਗ ਪ੍ਰਬੰਧ ਅਤੇ ਮਰੀਜ਼ ਲਈ ਭੋਜਨ ਦੀ ਵਿਵਸਥਾ ਨਾ ਹੋਣਾ ਖੜ੍ਹੀਆਂ ਕਰ ਦਿੰਦੇ ਹਨ ਇਸ ਵਿਸ਼ੇ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਤੁਰੰਤ ਮੁਫ਼ਤ ਇਲਾਜ ਦੇ ਪ੍ਰਬੰਧ ਤੇਜ਼ ਕਰਨੇ ਚਾਹੀਦੇ ਹਨ

ਗਰੀਬਾਂ ਲਈ ਮਹਾਂਮਾਰੀ ਦੇ ਅੰਤਰਗਤ ਮਿਲਣ ਵਾਲੀਆਂ ਸਹੂਲਤਾਂ, ਜਿਨ੍ਹਾਂ ਵਿਚ ਰਾਸ਼ਨ, ਦਵਾਈਆਂ, ਆਰਥਿਕ ਸਹਾਇਤਾ ਲਈ ਸਰਕਾਰ ਨੂੰ ਤਿਆਰੀ ਰੱਖਣੀ ਚਾਹੀਦੀ ਹੈ ਕਿਉਂਕਿ ਕੋਰੋਨਾ ਦੇ ਸਮੇਂ ’ਚ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਮੰਕੀ ਪਾਕਸ ਵਿਚ ਲਾਕਡਾਊਨ ਵਰਗੀ ਕੋਈ ਨੌਬਤ ਨਹੀਂ ਆਉਣ ਵਾਲੀ ਫਿਰ ਵੀ ਇਸ ਨਾਲ ਆਮ ਲੋਕਾਂ ਦੀ ਰੋਜ਼ਾਨਾ ਕਮਾਈ ’ਤੇ ਜ਼ਰੂਰ ਅਸਰ ਪਏਗਾ ਜੇਕਰ ਗੱਲ ਪਸ਼ੂਆਂ ਦੀ ਕਰੀਏ ਤਾਂ ਗਾਵਾਂ ਵਿਚ ਫੈਲ ਰਹੀ ਲੰਪੀ ਸਕਿਨ ਖ਼ਤਰਨਾਕ ਰੂਪ ਅਖਤਿਆਰ ਕਰ ਰਹੀ ਹੈ

ਰਾਜਸਥਾਨ ਤੋਂ ਸ਼ੁਰੂ ਹੋਈ ਇਹ ਬਿਮਾਰੀ ਹੁਣ ਗੁਜਰਾਤ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੀਆਂ ਗਾਵਾਂ ਵਿਚ ਪਹੁੰਚ ਗਈ ਹੈ ਇਸ ਨਾਲ ਗਊ ਪਾਲਕਾਂ ਦਾ ਆਰਥਿਕ ਨੁਕਸਾਨ ਵੱਡੇ ਪੱਧਰ ’ਤੇ ਹੋ ਰਿਹਾ ਹੈ ਬਿਮਾਰ ਗਾਵਾਂ ਦਾ ਦੁੱਧ ਪੀਤਾ ਤੇ ਵੇਚਿਆ ਨਹੀਂ ਜਾ ਸਕਦਾ, ਜੇਕਰ ਗਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨਾਲ ਜਿੱਥੇ ਆਮ ਪਰਿਵਾਰ ਨੂੰ ਕਈ ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਉਸ ਦੇ ਦੁੱਧ ਨਾਲ ਹੋ ਰਹੀ ਰੋਜ਼ਾਨਾ ਦੀ ਆਮਦਨ ਵੀ ਚਲੀ ਜਾਂਦੀ ਹੈ ਸਭ ਤੋਂ ਵੱਡੀ ਸਮੱਸਿਆ ਹੁਣ ਮ੍ਰਿਤਕ ਗਾਵਾਂ ਨੂੰ ਦਫ਼ਨਾਉਣ ਦੀ ਵੀ ਹੈ ਘਰਾਂ ਵਿਚ ਪਾਲ਼ੀਆਂ ਗਈਆਂ ਗਾਵਾਂ ਨੂੰ ਪਸ਼ੂ ਪਾਲਕ ਆਪਣੇ ਪੱਧਰ ’ਤੇ ਦੱਬ ਰਹੇੇ ਹਨ

ਪਰ ਜੋ ਗਾਵਾਂ ਅਵਾਰਾ ਹਨ ਜਾਂ ਗਊਸ਼ਾਲਾਵਾਂ ਵਿਚ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿਚ ਹਨ ਉਨ੍ਹਾਂ ਨੂੰ ਲੈ ਕੇ ਕਈ ਪਿੰਡਾਂ ਤੇ ਕਸਬਿਆਂ ਵਿਚ ਬਹੁਤ ਪਰੇਸ਼ਾਨੀ ਖੜ੍ਹੀ ਹੋ ਰਹੀ ਹੈ ਲੰਪੀ ਸਕਿਨ ਨਾਲ ਜਿੱਥੇ ਪਸ਼ੂ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਮ੍ਰਿਤਕ ਗਾਵਾਂ ਨੂੰ ਦੱਬਣ ਨੂੰ ਲੈ ਕੇ ਪਿੰਡਾਂ ਵਿਚ ਝਗੜੇ ਤੱਕ ਦੀ ਨੌਬਤ ਆ ਗਈ ਹੈ ਵਰਤਮਾਨ ਵਿਚ ਫੈਲ ਰਹੀਆਂ ਉਕਤ ਦੋਵਾਂ ਬਿਮਾਰੀਆਂ ’ਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਛੇਤੀ ਤੋਂ ਛੇਤੀ ਮੰਕੀ ਪਾਕਸ ਅਤੇ ਲੰਪੀ ਸਕਿਨ ਨੂੰ ਕੰਟਰੋਲ ਕੀਤਾ ਜਾਵੇ ਜਨ-ਧਨ ਅਤੇ ਪਸ਼ੂਆਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾਵੇ ਸਿਹਤ ਦੇਸ਼ ਦੀ ਬਹੁਤ ਵੱਡੀ ਦੌਲਤ ਹੈ ਇਸ ਨੂੰ ਹਰ ਹਾਲ ਵਿਚ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ