ਉੱਤਰ-ਪੂਰਬੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਯਤਨ : ਖੇਤੀ ਮੰਤਰੀ

Meeting Farmers

ਉੱਤਰ-ਪੂਰਬੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਯਤਨ

(ਏਜੰਸੀ) ਨਵੀਂ ਦਿੱਲੀ। ਖੇਤੀ ਮੰਤਰੀ ਨਰਿੰਦਰ ਸਿੰਘ ਤੇਮਰ ਨੇ ਪੂਰਬ-ਉਤਰੀ ਸੂਬਿਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਸ ਖੇਤਰ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਹਰ ਸੰਭਵ ਉਪਾਅ ਕਰ ਰਹੀ ਹੈ। ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਖੁੱਲਾ ਹੈ, ਜੇਕਰ ਖੇਤੀ ਨਾਲ ਸਬੰਧਿਤ ਕਿਸੇ ਵੀ ਯੋਜਨਾ ’ਚ ਕੋਈ ਮੁਸ਼ਕਲ ਹੁੰਦੀ ਹੈ ਤਾਂ ਉਹ ਮਤਾ ਲੈ ਕੇ ਆਉਣ, ਉਸ ਦਾ ਹੱਲ ਕੀਤਾ ਜਾਵੇਗਾ। ਤੋਮਰ ਤੇ ਕੇਂਦਰੀ ਸੈਰ ਸਪਾਟਾ, ਸੱਭਿਆਚਾਰਕ ਤੇ ਪੂਰਵ ਖੇਤਰ ਵਿਕਾਸ ਮੰਤਰੀ ਜੀ. ਕਿਸ਼ਨ ਰੇਡੀ ਨੇ ਕੱਲ੍ਹ ਪੂਰਵ ਉਤਰ ਖੇਤਰ ਦੇ ਸੂਬਿਆਂ ’ਚ ਖੇਤੀ ਖੇਤਰ ’ਚ  ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਉੱਤਰ ਪੂਰਬੀ ਖੇਤਰ ਦੇ ਵਿਕਾਸ ਸੂਬਾ ਮੰਤਰੀ ਬੀ. ਐਲ. ਵਰਮਾ ਤੇ ਸਾਰੇ ਅੱਠ ਪੂਰਬੀ-ਉੱਤਰ ਸੂਬਿਆਂ ਦੇ ਖੇਤੀ ਮੰਤਰੀ ਸ਼ਾਮਲ ਹੋਏ।

ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੂਰਬ-ਉੱਤਰੀ ਖੇਤਰ ਦੇ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਪਾਮ ਆਇਲ ਖੇਤਰ ’ਚ ਮੌਕਿਆਂ ਨੂੰ ਲੈ ਕੈ ਉਨਾਂ ਕਿਹਾ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਸੁਝਾਅ ਦਿੱਤਾ ਹੈ ਕਿ ਉੱਤਰੀ-ਪੂਰਬ ’ਚ 9 ਲੱਖ ਹੈਕਟੇਅਰ ਭੂਮੀ ਪਾਮ ਤੇਲ ਉਤਪਾਦਨ ਲਈ ਸਹੀ ਹੈ। ਇਸ ਉਤਪਾਦਨ ਨਾਲ ਪੂਰਬ-ਉਤਰੀ ਖੇਤਰ ਦੇ ਕਿਸਾਨਾਂ ਨੂੰ ਵਧੇਰੇ ਲਾਭ ਹੋਵੇਗਾ, ਨਵੇਂ ਰੁਜ਼ਗਾਰ ਪੇੈਦਾ ਹੋਣਗੇ ਤੇ ਪਾਮ ਤੇਲ ਦਾ ਆਯਾਮ ਘੱਟ ਕੀਤਾ ਜਾ ਸਕੇਗਾ। ਇਸ ਪ੍ਰਕਾਰ ਭਾਰਤ ਨੂੰ ਖੁਰਾਕੀ ਤੇਲ ’ਚ ਆਤਮ ਨਿਰਭਰ ਦੱਸਣ ’ਚ ਉੱਤਰੀ-ਪੂਰਬ ਦੀ ਮੁੱਖ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਕੁਝ ਬਾਗਬਾਨੀ ਅਤੇ ਔਸ਼ਧੀ ਫ਼ਸਲਾਂ ਸਿਰਫ਼ ਉੱਤਰ-ਪੂਰਬੀ ਰਾਜਾਂ ਵਿੱਚ ਹੀ ਪੈਦਾ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਬਰਾਮਦ ਦੇ ਵੀ ਵੱਡੇ ਮੌਕੇ ਹਨ। ਖੇਤੀਬਾੜੀ ਅਤੇ ਵਣਜ ਮੰਤਰਾਲੇ ਅਜਿਹੇ ਮੌਕਿਆਂ ਦਾ ਫਾਇਦਾ ਉਠਾਉਣ ਅਤੇ ਉੱਤਰ ਪੂਰਬੀ ਰਾਜਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

ਖੇਤੀਬਾੜੀ ਮੰਤਰੀ ਨੇ ਸੂਬਾ ਸਰਕਾਰਾਂ ਨੂੰ ਕੁਦਰਤੀ ਖੇਤੀ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ੀਰੋ ਬਜਟ ਕੁਦਰਤੀ ਖੇਤੀ ਰਾਹੀਂ ਖੇਤੀ ਲਾਗਤਾਂ ਖਰੀਦਣ ‘ਤੇ ਕਿਸਾਨਾਂ ਦੀ ਨਿਰਭਰਤਾ ਘਟੇਗੀ, ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਦਾ ਦ੍ਰਿਸ਼ਯੀਕੋਣ ਵੀ ਸਪੱਸ਼ਟ ਹੈ ਕਿ ਰਵਾਇਤੀ ਖੇਤਰ ਆਧਾਰਿਤ ਤਕਨੀਕਾਂ ‘ਤੇ ਭਰੋਸਾ ਕਰਕੇ ਖੇਤੀ ਲਾਗਤਾਂ ਨੂੰ ਘੱਟ ਕੀਤਾ ਜਾਵੇ। ਕੁਦਰਤੀ ਖੇਤੀ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ। ਉਨ੍ਹਾਂ ਨੇ ਸਿੱਕਮ ਅਤੇ ਹੋਰ ਉੱਤਰੀ ਰਾਜਾਂ ਨੂੰ ਜੈਵਿਕ ਖੇਤੀ ਵਿੱਚ ਪ੍ਰਾਪਤੀਆਂ ਲਈ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ