ਈਦ ਮੁਬਾਰਕ

0
Eid, Mubarak

ਨਵੀਂ ਦਿੱਲੀ, ਏਜੰਸੀ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਸ੍ਰੀ ਕੋਵਿੰਦ ਨੇ ਟਵਿੱਟਰ ‘ਤੇ ਲਿਖੇ ਆਪਣੇ ਸੰਦੇਸ਼ ‘ਚ ਕਿਹਾ, ‘ਸਾਰੇ ਦੇਸ਼ ਵਾਸੀਆਂ ਖਾਸ ਤੌਰ ‘ਤੇ ਦੇਸ਼ ਅਤੇ ਵਿਦੇਸ਼ਾਂ ‘ਤੇ ਰਹਿ ਰਹੇ ਸਾਡੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਈਦ ਮੁਬਾਰਕ। ਇਹ ਸ਼ੁਭ ਦਿਨ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਲਈ ਖੁਸ਼ੀਆਂ ਅਤੇ ਜਸ਼ਨ ਲਿਆਵੇ ਅਤੇ ਸਾਡੇ ਸਾਂਝੇ ਸਮਾਜ ‘ਚ ਭਾਈਚਾਰੇ, ਆਪਣੀ ਸਹਿਯੋਗ ਅਤੇ ਮੇਲ ਮਿਲਾਪ ਨੂੰ ਮਜ਼ਬੂਤ ਬਣਾਵੇ।’ਰਾਸ਼ਟਰਪਤੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਹਿੰਦੀ, ਅੰਗਰੇਜ਼ੀ ਅਤੇ ਉਰਦੂ ਤਿੰਨ ਭਾਸ਼ਾਵਾਂ ‘ਚ ਈਦ ਦੀ ਵਧਾਈ ਦਿੱਤੀ।

ਸ੍ਰੀ ਮੋਦੀ ਨੇ ਈਦ ਦੀ ਵਧਾਈ ਦਿੰਦੇ ਹੋਏ ਸਮਾਜ ‘ਚ ਏਕਤਾ ਅਤੇ ਸਦਭਾਵ ਵਧਾਉਣ ਦੀ ਕਾਮਨਾ ਕੀਤੀ। ਉਹਨਾ ਨੇ ਟਵਿੱਟਰ ‘ਤੇ ਲਿਖਿਆ, ‘ਈਦ ਮੁਬਾਰਕ। ਈਸ਼ਵਰ ਅੱਗੇ ਪ੍ਰਾਰਥਨਾ ਹੈ ਕਿ ਇਹ ਦਿਨ ਸਮਾਜ ‘ਚ ਏਕਤਾ, ਸਦਭਾਵ ਅਤੇ ਭਾਈਚਾਰੇ ਨੂੰ ਹੋਰ ਮਜਬੂਤ ਕਰੇ।’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।