Breaking News

ਮੱਧ ਮੈਕਸਿਕੋ ‘ਚ ਬੱਸ ਹਾਦਸੇ ‘ਚ ਅੱਠ ਲੋਕਾਂ ਦੀ ਮੌਤ

Eight People Died, In Bus Accident, In Central mexico

ਹਾਦਸੇ ‘ਚ 48 ਹੋਰ ਜ਼ਖਮੀ

ਮੈਕਸਿਕੋ ਸਿਟੀ, ਏਜੰਸੀ। ਮੱਧ ਮੈਕਸਿਕੋ ਦੇ ਗੁਆਨਾਜੁਆਤੋ ਰਾਜ ‘ਚ ਐਤਵਾਰ ਨੂੰ ਇੱਕ ਬੱਸ ਦੇ ਡੂੰਘੀ ਖੱਡ ‘ਚ ਡਿੱਗ ਜਾਣ ਨਾਲ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਲੇਕੋਨ ਸ਼ਹਿਰ ਦੇ ਕੋਲ ਹੋਇਆ ਅਤੇ ਇਸ ‘ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ 48 ਜ਼ਖਮੀਆਂ ‘ਚ ਕਈ ਦੀ ਹਾਲਤ ਗੰਭੀਰ ਹੈ। ਇਹਨਾਂ ‘ਚ ਇੱਕ ਗਰਭਵਤੀ ਮਹਿਲਾ ਅਤੇ 9 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top