Breaking News

ਯਮੁਨਾ ਐਕਸਪ੍ਰੈਸ-ਵੇ ‘ਤੇ ਹਾਦਸਾ, ਅੱਠ ਵਿਅਕਤੀਆਂ ਦੀ ਮੌਤ

Eight People Killed Road Accident On Yamuna Express Way

30 ਜਣੇ ਹੋਏ ਜ਼ਖਮੀ, ਬੱਸ ‘ਚ ਸਵਾਰ ‘ਚ ਸਨ 40 ਜ਼ਿਆਦਾ

ਗੌਤਮਬੁੱਧਨਗਰ, ਏਜੰਸੀ। ਉਤਰ ਪ੍ਰਦੇਸ਼ ‘ਚ ਗੌਤਮਬੁੱਧਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ‘ਚ ਯਮੁਨਾ ਐਕਸਪ੍ਰੈਸ ਵੇ ‘ਤੇ ਸ਼ੁੱਕਰਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ ‘ਚ ਬੱਸ ‘ਤੇ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਭਗ 30 ਲੋਕ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਹਨਾ ਦੱਸਿਆ ਕਿ ਇੱਕ ਬੱਸ ਆਗਰਾ ਤੋਂ ਨੋਇਡਾ ਵੱਲ ਜਾ ਰਹੀ ਸੀ। ਗ੍ਰੇਟਰ ਨੋਇਡਾ ‘ਚ ਰਬੂਪੁਰਾ ਥਾਣਾ ਇਲਾਕੇ ‘ਚ ਸਵੇਰੇ ਕਰੀਬ ਪੰਜ ਵਜੇ ਤੇਜ਼ ਰਫ਼ਤਾਰ ਬੱਸ ਯਮੁਨਾ ਐਕਸਪ੍ਰੈਸ ਵੇ ‘ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਹਾਦਸੇ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ ਲਗਭਗ 30 ਜਣੇ ਜ਼ਖਮੀ ਹੋ ਗਏ। ਬੱਸ ‘ਚ 40 ਤੋਂ ਜ਼ਿਆਦਾ ਵਿਅਕਤੀਆਂ ਦੇ ਸਵਾਰ ਹੋਣ ਦੀ ਸੂਚਨਾ ਹੈ। ਉਹਨਾ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ ਜਿਹਨਾਂ ‘ਚ ਤਿੰਨ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ। 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top