Breaking News

ਦਸਵੀਂ ‘ਚ ਵੀ ਛਾਈਆਂ ਕੁੜੀਆਂ, ਲੜਕਿਆਂ ਦਾ ਵੀ ਸੋਕਾ ਹੋਇਆ ਖ਼ਤਮ

Eighteen, Girls, Even, Boys, Finished, Drought

ਪਹਿਲੇ ਸਥਾਨ ‘ਤੇ ਆਇਆ ਲੁਧਿਆਣਾ ਦਾ ਗੁਰਪ੍ਰੀਤ ਸਿੰਘ

ਦੂਜੇ ਸਥਾਨ ਭੁੱਲਥ ਦੀ ਜਸਮੀਨ ਅਤੇ ਤੀਜੇ ਫਤਿਹਗੜ• ਸਾਹਿਬ ਦੀ ਪੁਨੀਤ ਕੌਰ

ਖੇਡ ਕੋਟੇ ਵਿੱਚ ਪਹਿਲੇ 3 ਸਥਾਨਾਂ ‘ਤੇ ਧੀਆਂ ਦਾ ਕਬਜ਼ਾ

ਅਸ਼ਵਨੀ ਚਾਵਲਾ, ਚੰਡੀਗੜ 

ਦਸਵੀਂ ਦੇ ਨਤੀਜਿਆ ਵਿੱਚ ਇੱਕ ਵਾਰ ਫਿਰ ਤੋਂ ਧੀਆਂ ਦੀ ਹੀ ਝੰਡੀ ਹੁੰਦੀ ਨਜ਼ਰ ਆ ਰਹੀ ਹੈ ਪਰ ਇਥੇ ਹੀ ਕਈ ਸਾਲਾ ਬਾਅਦ ਮੁੰਡਿਆਂ ਦਾ ਵੀ ਸੋਕਾ ਖ਼ਤਮ ਹੋਇਆ ਹੈ। ਦਸਵੀਂ ਦੇ ਅਕਾਦਮਿਕ ਨਤੀਜੇ ਵਿੱਚ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ‘ਤੇ ਕਬਜ਼ਾ ਕਰਦੇ ਹੋਏ ਸਫ਼ਲਤਾ ਹਾਸਲ ਕੀਤੀ ਹੈ। ਇਥੇ ਹੀ ਦੂਜੇ ਨੰਬਰ ‘ਤੇ ਭੁੱਲਥ ਦੀ ਜਸਮੀਨ ਕੌਰ ਨੇ 97.85 ਫ਼ੀਸਦੀ ਨਾਲ ਦੂਜਾ ਅਤੇ ਫਤਿਹਗੜ• ਸਾਹਿਬ ਦੀ ਪੁਨੀਤ ਕੌਰ ਨੇ 97.69 ਫੀਸਦੀ ਨਾਲ ਤੀਜਾ ਨੰਬਰ ਹਾਸ਼ਲ ਕੀਤਾ ਹੈ।

ਇਥੇ ਹੀ ਖੇਡ ਕੋਟੇ ਦੀ ਮੈਰਿਟ ਲਿਸਟ ਵਿੱਚ ਪਹਿਲੇ ਤਿੰਨੇ ਸਥਾਨ ‘ਤੇ ਧੀਆਂ ਨੇ ਹੀ ਕਬਜ਼ਾ ਕੀਤਾ ਹੈ। ਇਸ ਵਿੱਚ ਗੁਰਦਾਸਪੁਰ ਦੇ ਪਿੰਡ ਨੰਗਲ ਕੋਟਲੀ ਮੰਡੀ ਦੇ ਸਕੂਲ ਬਾਲ ਵਿਦਿਆ ਮੰਦਰ ਹਾਈ ਸਕੂਲ ਦੀ ਸ਼੍ਰਿਆ ਨੇ 98.62 ਫੀਸਦੀ ਨੰਬਰ ਨਾਲ ਪਹਿਲਾਂ ਅਤੇ ਇਸੇ ਸਕੂਲ ਦੀ ਡੌਲ਼ੀ ਨੇ 97.69 ਫੀਸਦੀ ਨੰਬਰ ਨਾਲ ਦੂਜਾ ਸਥਾਨ ਹਾਸ਼ਲ ਕੀਤਾ ਹੈ। ਜਦੋਂ ਕਿ ਲੁਧਿਆਣਾ ਦੀ ਅਮਨਪ੍ਰੀਤ ਕੌਰ ਨੇ 97.38 ਫੀਸਦ ਨਾਲ ਤੀਜਾ ਸਥਾਨ ਹਾਸ਼ਲ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top