ਕਣਕ ਸਾਫ ਕਰਦੇ ਬਜ਼ੁਰਗ ਨੂੰ ਲੱਗਿਆ ਕਰੰਟ : ਮੌਤ

0

ਕਣਕ ਸਾਫ ਕਰਦੇ ਬਜ਼ੁਰਗ ਨੂੰ ਲੱਗਿਆ ਕਰੰਟ : ਮੌਤ

ਸੰਗਤ ਮੰਡੀ, (ਮਨਜੀਤ ਨਰੂਆਣਾ) ਪਿੰਡ ਜੰਗੀਰਾਣਾ ਵਿਖੇ ਦੁਪਹਿਰ ਸਮੇਂ ਕਣਕ ਸਾਫ ਕਰਨ ਲਈ ਪੱਖਾਂ ਲਗਾ ਰਹੇ ਇਕ ਬਜ਼ੁਰਗ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਬਜ਼ੁਰਗ ਲਾਭ ਸਿੰਘ (60) ਪੁੱਤਰ ਪ੍ਰੀਤ ਸਿੰਘ ਆਪਣੇ ਘਰ ‘ਚ ਬਿਜਲੀ ਵਾਲਾ ਪੱਖਾਂ ਲਗਾ ਕੇ ਕਣਕ ਸਾਫ ਕਰਨ ਲੱਗਿਆ ਸੀ, ਜਦ ਉਹ ਨੰਗੇ ਪੈਰਾਂ ਨਾਲ ਪਲੱਗ ‘ਚ ਪੱਖੇ ਦਾ ਛੂਹ ਲਗਾਉਣ ਲੱਗਿਆ ਤਾਂ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਅਚਨਚੇਤ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.