ਚੋਣ ਕਮਿਸ਼ਨ ਦਾ ਕੁੰਡਾ

Election Commission

ਚੋਣ ਕਮਿਸ਼ਨ ਦਾ ਕੁੰਡਾ

Election Commission | ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਿਖਰ ‘ਤੇ ਹੈ ਇਸ ਦੌਰਾਨ ਕੁਝ ਆਗੂਆਂ ਵੱਲੋਂ ਇਤਰਾਜਯੋਗ ਭਾਸ਼ਾ ਵਰਤਣ ਦੇ ਮਾਮਲੇ ਵੀ ਸਾਹਮਣੇ ਆਏ ਜਿਸ ਦਾ ਚੋਣ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ ਦਰਅਸਲ ਚੋਣਾਂ ਤਾਂ ਵੋਟਰ ਦੇ ਵਿਵੇਕ ਦੀ ਪਰਖ ਹਨ ਜਿਸ ਨੂੰ ਹਲਕੀ ਸਿਆਸਤ ਕਰਨ ਵਾਲੇ ਆਗੂਆਂ ਨੇ ਲੜਾਈ ਦਾ ਮੈਦਾਨ ਬਣਾ ਦਿੱਤਾ ਹੈ  ਜਿੱਥੋਂ ਤੱਕ ਚੋਣ ਕਮਿਸ਼ਨ ਦੀ ਸਰਗਰਮੀ ਤੇ ਫੁਰਤੀ ਦਾ ਸਬੰਧ ਹੈ ਕਮਿਸ਼ਨ ਨੇ ਸਖ਼ਤ ਤੇ ਤੁਰਤ ਫ਼ੁਰਤ ਫੈਸਲੇ ਲੈਣ ‘ਚ ਕੋਈ ਸੰਕੋਚ ਨਹੀਂ ਕੀਤਾ

ਕਮਿਸ਼ਨ ਨੇ ਭਾਜਪਾ ਦੇ ਉਮੀਦਵਾਰ ਕਪਿਲ ਮਿਸ਼ਰਾ ਖਿਲਾਫ਼ ਐਫ਼ਆਈ ਆਰ ਦਰਜ ਕਰਵਾਈ ਹੈ ਤੇ ਉਸ ਵੱਲੋਂ ਕੀਤੇ ਗਏ ਇਤਰਾਜਯੋਗ ਟਵੀਟ ਨੂੰ ਵੀ ਹਟਾਇਆ ਹੈ ਮਿਸ਼ਰਾ ਨੇ ਦਿੱਲੀ ਚੋਣਾਂ ਨੂੰ ਭਾਰਤ ਤੇ ਪਾਕਿਸਤਾਨ ਦੀ ਜੰਗ ਕਰਾਰ ਦਿੱਤਾ ਸੀ ਦਰਅਸਲ ਚੋਣਾਂ ਦਾ ਅਮਲ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੂਰਾ ਕਰਵਾਇਆ ਜਾਂਦਾ ਹੈ

ਜਿੱਥੇ ਪਾਕਿਸਤਾਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਚੋਣਾਂ ਉਹੀ ਵਿਅਕਤੀ ਲੜਦਾ ਹੈ ਜਿਸ ਨੂੰ ਭਾਰਤ ਦੇ ਸੰਵਿਧਾਨ ‘ਚ ਵਿਸ਼ਵਾਸ ਹੈ ਤੇ ਉਹ ਆਪਣੇ ਆਪ ਨੂੰ ਭਾਰਤੀ ਕਹਾਉਂਦਾ ਹੈ ਅਜਿਹੀ ਸੰਵਿਧਾਨਕ ਵਿਵਸਥਾ ਦੇ ਹੁੰਦਿਆਂ ਚੋਣ ਲੜ ਰਹੇ ਕਿਸੇ ਵਿਅਕਤੀ ਨੂੰ ਪਾਕਿਸਤਾਨੀ ਕਰਾਰ ਦੇਣਾ ਆਪਣੇ ਆਪ ‘ਚ ਸੰਵਿਧਾਨ ਦਾ ਨਿਰਾਦਰ ਹੈ

ਚੋਣਾਂ ‘ਚ ਜਿੱਤ-ਹਾਰ  ਤਾਂ ਬਾਅਦ ਦੀ ਗੱਲ ਸਭ ਤੋਂ ਵੱਧ ਅਹਿਮੀਅਤ ਚੋਣਾਂ ਦੀ ਹੈ ਸਾਡੇ ਦੇਸ਼ ਅੰਦਰ ਚੋਣਾਂ ਇੱਕ ਉਤਸਵ ਦਾ ਰੂਪ ਲੈ ਰਹੀਆਂ ਹਨ ਹਾਂਲਾਕਿ ਕੁਝ ਸਿਆਸੀ ਆਗੂ ਆਪਣੀ ਜਹਿਰੀਲੀ ਬਿਆਨਬਾਜ਼ੀ ਰਾਹੀਂ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਫਿਰ ਵੀ ਇਹ ਮਾਣ ਵਾਲੀ ਗੱਲ ਹੈ ਕਿ ਹੁਣ ਅਨਾਪ-ਸ਼ਨਾਪ ਬੋਲ ਕੇ ਮਾਹੌਲ ਖਰਾਬ ਕਰਨ ਵਾਲੇ ਖਿਲਾਫ਼ ਨਾ ਸਿਰਫ਼ ਕਾਰਵਾਈ ਹੁੰਦੀ ਹੈ ਸਗੋਂ ਅਜਿਹੇ ਆਗੂ ਪਾਰਟੀ ਵਿੱਚ ਵੀ ਇਕੱਲੇ ਪੈ ਜਾਂਦੇ ਹਨ ਤੇ ਪਾਰਟੀ ਉਹਨਾਂ ਦੀ ਬਿਆਨਬਾਜੀ ਤੋਂ ਕਿਨਾਰਾ ਕਰ ਲੈਂਦੀ ਹੈ

ਕਪਿਲ ਮਿਸ਼ਰਾ ਤੋਂ ਬਾਅਦ ਚੋਣ ਕਮਿਸ਼ਨ ਨੇ ਭਾਜਪਾ ਦੇ ਦੋ ਸਟਾਰ ਪ੍ਰਚਾਰਕਾਂ ‘ਤੇ ਪਾਬੰਦੀ ਲਾ ਦਿੱਤੀ ਹੈ ਬਿਨਾਂ ਸ਼ੱਕ  ਚੋਣ ਕਮਿਸ਼ਨ ਨੇ ਇਹਨਾਂ ਮਾਮਲਿਆਂ ‘ਚ ਦਰਸਾ ਦਿੱਤਾ ਹੈ ਕਿ ਉਹ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਕੰਮ ਕਰ ਰਿਹਾ ਹੈ ਭਾਵੇਂ ਦਿੱਲੀ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਸਿਰਫ਼ 70 ਹੀ ਹੈ ਪਰ ਇਹਨਾਂ ਚੋਣਾਂ ‘ਤੇ ਪੂਰੇ ਦੇਸ਼ ਦੀ ਨਜ਼ਰ ਹੈ ਸੀਏਏ ਕਾਰਨ ਕਈ ਵਾਰ ਮਾਹੌਲ ਤਲਖੀ ਵਾਲਾ ਬਣਿਆ ਹੈ, ਫ਼ਿਰ ਵੀ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਪ੍ਰਤੀ ਸੁਚੇਤ ਹਨ ਤੇ ਇੱਕ ਦੂਜੀ ਨੂੰ ਟੱਕਰ ਦੇਣ ਲਈ ਮੁੱਦਿਆਂ ਵੱਲ ਕੇਂਦਰਿਤ ਹੋ ਰਹੀਆਂ ਹਨ

ਆਮ ਆਦਪੀ ਪਾਰਟੀ ਆਪਣਾ ਸੰਕਲਪ ਪੱਤਰ ਤੇ ਭਾਜਪਾ ਪੂਰਾ ਚੋਣ ਮਨੋਰਥ ਪੱਤਰ ਪੇਸ਼ ਕਰ ਚੁੱਕੀ ਹੈ ਦੋਵਾਂ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਦਿੱਲੀ ਵੋਟਰ ਦੀ ਮਾਨਸਿਕਤਾ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਖਰੀ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਚੋਣਾਂ ਅਮਨ ਅਮਾਨ ਨਾਲ ਹੋਣਗੀਆਂ ਤੇ ਵੋਟਰਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।