ਪੰਜਾਬ

ਚੋਣਾਂ: ਕਾਂਗਰਸ ਦੀ ਵੱਡੀ ਜਿੱਤ, ਟੱਕਰ ਦੇਣ ‘ਚ ਅਕਾਲੀ ਦਮਦਾਰ, ਆਪ ਬੁਰੀ ਤਰ੍ਹਾਂ ਹਾਰੀ

Elections, Congress, Big Victory, Akali, Supremely, Lost, Fight Against, Yourself

ਬਰਨਾਲਾ ਜ਼ਿਲ੍ਹੇ ਨੂੰ ਛੱਡ ਕੇ ਕਿਤੇ ਵੀ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਫ਼ਤਵਾ

ਹਾਰ ਦੇ ਬਾਵਜੂਦ ਅਕਾਲੀ ਉਮੀਦਵਾਰਾਂ ਉਮੀਦ ਤੋਂ ਜ਼ਿਆਦਾ ਪ੍ਰਾਪਤ ਕੀਤੀਆਂ ਵੋਟਾਂ

ਚੰਡੀਗੜ੍ਹ, ਅਸ਼ਵਨੀ ਚਾਵਲਾ

ਪੰਜਾਬ ‘ਚ ਜ਼ਿਲ੍ਹਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਹਰ ਹਲਕੇ ਵਿੱਚੋਂ ਹੂੰਝਾ ਫੇਰ ਜਿੱਤ ਪ੍ਰਾਪਤ ਕਰਦੇ ਹੋਏ ਜ਼ਿਆਦਾਤਰ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ‘ਤੇ ਕਬਜ਼ਾ ਕਰ ਲਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਵੀ ਦਮਦਾਰ ਟੱਕਰ ਦਿੰਦੇ ਹੋਏ ਉਹ ਮਿੱਥ ਨੂੰ ਤੋੜ ਕੇ ਰੱਖ ਦਿੱਤਾ ਹੈ, ਜਿਸ ਰਾਹੀਂ ਕਿਹਾ ਜਾ ਰਿਹਾ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚੋਂ ਸਫ਼ਾਇਆ ਹੋ ਚੁੱਕਾ ਹੈ।

ਆਪਣੇ ਖਿਲਾਫ਼ ਪਿੰਡਾਂ ‘ਚ ਵਿਰੋਧ ਦੇ ਪ੍ਰਚਾਰ ਨੂੰ ਅਕਾਲੀ ਦਲ ਨੇ ਨਿਰਮੂਲ ਸਾਬਤ ਕਰਦਿਆਂ ਪੇਂਡੂ ਖੇਤਰ ‘ਚ ਜਬਰਦਸਤ ਟੱਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲੀ 40 ਫੀਸਦੀ ਤੋਂ ਜਿਆਦਾ ਵੋਟ ਕਾਂਗਰਸ ਲਈ ਖ਼ਤਰੇ ਲਈ ਘੰਟੀ ਹੈ, ਕਿਉਂਕਿ ਅਸਲੀ ਮੁਕਾਬਲਾ ਦੋਹੇ ਪਾਰਟੀਆਂ ਦਾ ਲੋਕ ਸਭਾ ਚੋਣਾਂ ਵਿੱਚ ਹੋਣਾ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹਾਰੇ ਹੋਏ ਉਮੀਦਵਾਰਾਂ ਨੂੰ ਜਿਤਾਉਣ ਲਈ ਦੁਬਾਰਾ ਗਿਣਤੀ ਦੇ ਨਾਂਅ ‘ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ

ਪੰਜਾਬ ਵਿੱਚ ਬੀਤੇ ਦਿਨੀਂ ਹੋਈ 22 ਜਿਲਾ ਪਰੀਸ਼ਦ ਅਤੇ 150 ਤੋਂ ਜਿਆਦਾ ਬਲਾਕ ਸੰਮਤੀਆਂ ਦੀਆਂ ਚੋਣਾਂ ਨਤੀਜੇ ਐਤਵਾਰ ਨੂੰ ਦੇਰ ਰਾਤ ਤੱਕ ਜਾਰੀ ਸਨ ਅਤੇ ਜ਼ਿਆਦਾਤਰ ਸੀਟਾਂ ‘ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕੀਤਾ ਹੋਇਆ ਸੀ। ਦੇਰ ਰਾਤ ਖ਼ਬਰ ਲਿਖਣ ਤੱਕ ਸਿਰਫ਼ 15 ਤੋਂ 20 ਫੀਸਦੀ ਚੋਣ ਨਤੀਜੇ ਹੀ ਐਲਾਨੇ ਗਏ, ਜਦੋਂ ਕਿ ਕਾਫ਼ੀ ਥਾਂਵਾਂ ‘ਤੇ ਰਾਤ ਤੱਕ ਗਿਣਤੀ ਜਾਰੀ ਸੀ, ਜਿਹੜੀ ਕਿ ਅਗਲੀ ਸਵੇਰ ਤੱਕ ਜਾਰੀ ਰਹਿਣ ਤੱਕ ਦੀ ਉਮੀਦ ਕੀਤੀ ਜਾ ਰਹੀਂ ਹੈ।

ਪੰਜਾਬ ਵਿੱਚ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਹੁੰਝਾ ਫੇਰ ਜਿੱਤ ਪ੍ਰਾਪਤ ਕਰ ਰਹੀਂ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵੀ ਕਾਫ਼ੀ ਸੀਟਾਂ ਆਈਆਂ ਹਨ, ਇਥੇ ਹੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਨੇ ਹੀ ਫੂਕ ਕੱਢ ਕੇ ਰੱਖ ਦਿੱਤੀ। ਸਿਰਫ਼ ਬਰਨਾਲਾ ਜ਼ਿਲੇ ਦੀਆਂ 2 ਸੀਟਾਂ ‘ਤੇ ਉਮੀਦਵਾਰਾਂ ਦੇ ਹੱਕ ਲੋਕਾਂ ਦਾ ਫਤਵਾ ਆ ਰਿਹਾ ਸੀ, ਜਦੋਂ ਕਿ ਪੰਜਾਬ ਭਰ ਵਿੱਚ ਹੋਰ ਕਿਸੇ ਵੀ ਥਾਂਈਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਆਦਾ ਹੁੰਗਾਰਾ ਨਹੀਂ ਮਿਲਿਆ

ਪੰਜਾਬ ਭਰ ਵਿੱਚ ਮਿਲ ਰਹੇ ਆਮ ਲੋਕਾਂ ਦੇ ਵੱਡੇ ਪੱਧਰ ‘ਤੇ ਫ਼ਤਵੇ ਨੂੰ ਦੇਖ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਆਮ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ, ਜਿਨਾਂ ਨੇ ਉਨਾਂ ਦੀ ਸਰਕਾਰ ‘ਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਦੇ ਹੱਕ ਵਿੱਚ ਵੋਟਾਂ ਦਾ ਭੁਗਤਾਨ ਕੀਤਾ ਹੈ।

ਮਜੀਠਾ ਵਿਖੇ ਖ਼ਾਲੀ ਰਹਿ ਗਿਆ ਕਾਂਗਰਸ ਦਾ ਪੰਜਾ

ਪੰਜਾਬ ਦੇ ਮਜੀਠਾ ਹਲਕੇ ਵਿੱਚ ਕਾਂਗਰਸ ਦੀ ਨਾ ਹੀ ਲਹਿਰ ਚੱਲੀ ਅਤੇ ਨਾ ਹੀ ਕਾਂਗਰਸ ਦੇ ਹੱਕ ਵਿੱਚ ਆਮ ਲੋਕਾਂ ਨੇ ਫਤਵਾ ਦਿੱਤਾ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ 4 ਸੀਟਾਂ ਜਿਲ੍ਹਾ ਪ੍ਰੀਸ਼ਦ ਅਤੇ 32 ਵਿੱਚੋਂ 28 ਬਲਾਕ ਸੰਮਤੀ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰਦੇ ਹੋਏ ਕਾਂਗਰਸ ਦੇ ਪੰਜੇ ਨੂੰ ਖਾਲੀ ਹੱਥ ਹੀ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top