ਚੋਣਾਂ : ਤਿੰਨ ਵਾਰ ਪੰਚ ਰਹੀ ਸੱਸ ਨੂੰ ਹਰਾ ਕੇ ਨੂੰਹ ਬਣੀ ਸਰਪੰਚ

0
Elections, Sarpanch,, daughter, defeated, mother, three, times

ਬੀਏ ਪਾਸ ਹੈ ਨੂੰਹ ਕਮਲਜੀਤ ਕੌਰ ਤੇ ਅੱਠਵੀਂ ਪਾਸ ਹੈ ਸੱਸ ਬਿਮਲਾ ਦੇਵੀ

ਜਲੰਧਰ. ਜ਼ਿਲ੍ਹੇ ਦੇ ਪਿੰਡ ਬੇਗਮਪੁਰਾ ‘ਚ ਨੂੰਹ ਨੇ ਸਰਪੰਚੀ ਦੀਆਂ ਚੋਣਾਂ ‘ਚ ਸੱਸ ਨੂੰ ਹਰਾ ਕੇ ਪਿੰਡ ਦੀ ਕਮਾਨ ਆਪਣੇ ਹੱਥ ਲੈ ਲਈ ਹੈ
ਜ਼ਿਕਰਯੋਗ ਹੈ ਕਿ ਪਿੰਡ ਦੀ ਨੂੰਹ ਕਮਲਜੀਤ ਕੌਰ ਸਰਪੰਚੀ ਦੀਆਂ ਚੋਣਾਂ ਲੜ ਰਹੀ ਸੀ ਤੇ ਉਸ ਦਾ ਮੁੱਖ ਮੁਕਾਬਲਾ ਆਪਣੀ ਹੀ ਸੱਸ ਬਿਮਲਾ ਦੇਵੀ ਨਾਲ ਸੀ ਬਿਮਲਾ ਤਿੰਨ ਵਾਰ ਪੰਚ ਰਹੀ ਚੁੱਕੀ ਹੈ ਤੇ ਉਹ ਇਸ ਵਾਰ ਸਰਪੰਚ ਵਜੋਂ ਵੀ ਆਪਣੀ ਕਿਸਮਤ ਅਜਮਾਉਣਾ ਚਾਹੁੰਦੀ ਸੀ ਪਰ ਉਸ ਦੀ ਨੂੰਹ ਕਮਲਜੀਤ ਕੌਰ ਨੇ ਹੀ ਸਰਪੰਚ ਲਈ ਕਾਗਜ਼ ਭਰ ਕੇ ਆਪਣੀ ਹੀ ਸੱਸ ਨੂੰ ਚੁਣੌਤੀ ਦੇ ਦਿੱਤੀ ਪਿੰਡ ਵਾਸੀਆਂ ਵੱਲੋਂ ਕੁਝ ਦਿਨ ਪਹਿਲਾਂ ਸਰਵਸੰਮਤੀ ਕਰਵਾਉਣ ਲਈ ਇਕੱਠਾ ਕੀਤਾ ਗਿਆ ਸੀ ਪਰ ਬਿਮਲਾ ਦੇਵੀ ਨੇ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਜਿਸ ਨੂੰ ਵੇਖ ਕੇ ਉਸ ਦੀ ਨੂੰਹ ਕਮਲਜੀਤ ਕੌਰ ਵੀ ਪਿੱਛੇ ਨਾ ਰਹੀ ਤੇ ਉਸ ਨੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ
ਇਹ ਵੀ ਦੱÎਸਿਆ ਜਾਂਦਾ ਹੈ ਕਿ ਕਮਲਜੀਤ ਕੌਰ ਬੀਏ ਪਾਸ ਹੈ ਤੇ ਉੁਸ ਦੀ ਸੱਸ ਅੱਠਵੀਂ ਪਾਸ ਹੈ ਕਮਲਜੀਤ ਕੌਰ ਨੇ ਇਹ ਕਹਿ ਕੇ ਵੋਟਾਂ ਮੰਗੀਆਂ ਸਨ ਕਿ ਹੁਣ ਪੜ੍ਹਿਆਂ-ਲਿਖਿਆਂ ਦਾ ਜ਼ਮਾਨਾ ਹੈ ਤੇ ਪਿੰਡ ਦੇ ਵੋਟਰ ਸਮੇਂ ਦੀ ਤਬਦੀਲੀ ਅਨੁਸਾਰ ਨਵੀਂ ਪੀੜ੍ਹੀ ਨੂੰ ਪਹਿਲ ਦੇਣ
ਦੂਜੇ ਪਾਸੇ ਬਿਮਲਾ ਦੇਵੀ ਦਾ ਕਹਿਣਾ ਹੈ ਕਿ ਉਹ ਵੀ ਅਨਪੜ੍ਹ ਨਹੀਂ ਹੈ ਤੇ ਉਸ ਨੇ ਵੀ ਪੂਰੀਆਂ ਅੱਠ ਪਾਸ ਕੀਤੀਆਂ ਹਨ ਉਸ ਨੂੰ ਲਿਖਤੀ ਕੰਮ ਕਰਨ ‘ਚ ਕਿਸੇ ‘ਤੇ ਨਿਰਭਰ ਨਹੀਂ ਰਹਿਣਾ ਪੈਂਦਾ ਉਹ ਹਰ ਕੰਮ ਨੂੰ ਪੜ੍ਹ ਕੇ ਕਰ ਸਕਦੀ ਹੈ  ਬਿਮਲਾ ਨੇ ਕਿਹਾ ਕਿ ਬਤੌਰ ਪੰਚ ਰਹਿੰਦਿਆਂ ਉਸ ਨੇ ਪਿੰਡ ਦੇ ਵਿਕਾਸ ਕਾਰਜਾਂ ‘ਚ ਕੋਈ ਕਸਰ ਨਹੀਂ ਛੱਡੀ ਸੀ
ਬੇਗਮਪੁਰਾ ਦੀਆਂ ਇਨ੍ਹਾਂ ਨੂੰਹ-ਸੱਸ ਉਮੀਦਵਾਰਾਂ ਦੀ ਚਰਚਾ ਪੂਰੇ ਪੰਜਾਬ ‘ਚ ਹੁੰਦੀ ਰਹੀ ਹੈ ਇੱਕ ਘਰ ‘ਚ ਰਹਿਣ ਵਾਲੀਆਂ ਨੂੰਹ-ਸੱਸ ਗਲੀਆਂ ‘ਚ ਇੱਕ-ਦੂਜੇ ਖਿਲਾਫ਼ ਵੋਟਾਂ ਮੰਗਦੀਆਂ ਰਹੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।