ਵਿਚਾਰ

ਬਿਜਲੀ ਵਾਲੇ ਵਾਹਨ ਸਮੇਂ ਦੀ ਲੋੜ 

Electric, Vehicle, Time, Requirement

ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਜਿਹੀਆਂ ਵਸਤੂਆਂ ਦੀ ਖੋਜ ਕੀਤੀ ਹੈ ਜਿਸ ਨਾਲ ਬਿਜਲੀ ਨਾਲ ਚੱਲਣ ਵਾਲੇ ਵਾਹਨ ਇੱਕ ਵਾਰ ਚਾਰਜ ਕਰਨ ਨਾਲ 800 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹਨ ਭਾਵੇਂ ਇਹ ਅਮਰੀਕੀ ਵਿਗਿਆਨੀਆਂ ਦਾ ਦਾਅਵਾ ਹੀ ਹੈ ਪਰ ਇਸ ਦਾ ਦੁਨੀਆ ਭਰ ਦੇ ਮੁਲਕਾਂ ਨੂੰ ਨੋਟਿਸ ਲੈਣਾ ਬਣਦਾ ਹੈ ਤੇ ਇਸ ਤਕਨੀਕ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ ਭਾਰਤ, ਚੀਨ, ਜਾਪਾਨ ਸਮੇਤ ਦੁਨੀਆ ਦੇ ਬਹੁਗਿਣਤੀ ਦੇ;ਫ ਨਾ ਸਿਰਫ਼ ਪ੍ਰਦੂਸ਼ਣ ਦੀ ਮਾਰ ਸਹਿਣ ਕਰ ਰਹੇ ਹਨ, ਸਗੋਂ ਤੇਲ ਕੀਮਤਾਂ ‘ਚ ਵਾਧਾ ਮੱਧ ਵਰਗ, ਵਪਾਰੀਆਂ, ਉਦਯੋਗੀਆਂ ਲਈ  ਮੁਸੀਬਤ ਬਣਿਆ ਹੋਇਆ ਹੈ ਦਿੱਲੀ, ਟੋਕੀਓ, ਬੀਜਿੰਗ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਏਨੀ ਜਿਆਦਾ ਖਤਰਨਾਕ ਹੱਦ ‘ਤੇ ਪਹੁੰਚ ਜਾਂਦਾ ਹੈ ਕਿ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ ।

ਦਿੱਲੀ ਦੇ ਕਰੋੜਾਂ ਦੀ ਗਿਣਤੀ ‘ਚ ਆਪਣੇ ਵਾਹਨ ਹਨ ਤੇ ਲੱਖਾਂ ਸਾਧਨ ਬਾਹਰਲੇ ਰਾਜਾਂ ਤੋਂ ਆਉਂਦੇ ਹਨ ਮੈਟਰੋ ਸੇਵਾ ਦੇ ਬਾਵਜੂਦ ਸੜਕਾਂ ‘ਤੇ ਵਾਹਨ ਕੀੜਿਆਂ ਵਾਂਗ ਨਜ਼ਰ ਆਉਂਦੇ ਹਨ ਦੂਜੇ ਪਾਸੇ ਤੇਲ ਦੀਆਂ ਕੀਮਤਾਂ ਸਰਕਾਰਾਂ ਬਣਾਉਣ-ਡੇਗਣ ‘ਚ ਰੋਲ ਅਦਾ ਕਰਨ ਲੱਗੀਆਂ ਹਨ ਸਾਡੇ ਦੇਸ਼ ਦੇ ਸਿਆਸਤਦਾਨ ਦੂਸ਼ਣਬਾਜ਼ੀ ‘ਚ ਤਾਂ ਉਲਝੇ ਰਹਿੰਦੇ ਹਨ ਪਰ ਸਵਾਰਥ ਤੋਂ ਉੱਪਰ ਉੱਠ ਕੇ ਦੇਸ਼ ਦੇ ਭਲੇ ਲਈ ਕੋਈ ਨਵੀਂ ਪਹਿਲ ਕਰਨ ਦੀ ਹਿੰਮਤ ਨਹੀਂ ਕਰਦੇ ਹਾਲਾਤ ਇਹ ਹਨ ਕਿ ਜੇਕਰ ਤੇਲ ਸਸਤਾ ਵੀ ਹੋ ਜਾਏ ਤਾਂ ਸਿਹਤ ਪੱਖੋਂ ਇਸ ਦੀ ਵਧ ਰਹੀ ਵਰਤੋਂ ਆਪਣੇ-ਆਪ ‘ਚ ਵੱਡੀ ਸਮੱਸਿਆ ਬਣੇਗੀ ਪ੍ਰਦੂਸ਼ਣ ਤੋਂ ਨਿਜ਼ਾਤ ਪਾਉਣ ਲਈ ਸੋਲਰ ਤੇ ਬਿਜਲੀ ਨਾਲ ਚੱਲਣ ਵਾਲੇ ਸਾਧਨਾਂ ਦੀ ਜ਼ਰੂਰਤ ਹੈ ਬਿਨਾਂ ਸ਼ੱਕ ਬਿਜਲੀ ਵਾਲੇ ਕੁਝ ਦੁਪਹੀਆ ਵਾਹਨ ਆਏ ਹਨ ਪਰ ਉਹਨਾਂ ਦੀ ਰਫ਼ਤਾਰ ‘ਚ ਕਮੀ, ਵਾਰ-ਵਾਰ ਚਾਰਜਿੰਗ ਦੀ ਸਮੱਸਿਆ ਕਾਰਨ ਇਹ ਲੋਕਾਂ ਦੀ ਪਸੰਦ ਨਹੀਂ ਬਣ ਸਕੇ ਜੇਕਰ ਸਰਕਾਰਾਂ ਤਕਨੀਕ ਵਿਕਸਿਤ ਕਰਨ ਲਈ ਫੰਡ ਮੁਹੱਈਆ ਕਰਾਉਣ ਤੇ ਵਿਗਿਆਨੀਆਂ ਦੀ ਹੌਂਸਲਾ ਅਫ਼ਜਾਈ ਕਰਨ ਤਾਂ ਕੋਈ ਤਬਦੀਲੀ ਆ ਸਕਦੀ ਹੈ ।

ਜੇਕਰ ਇਸ ਦਿਸ਼ਾ ‘ਚ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਤੇਲ ਕੀਮਤਾਂ ‘ਚ ਵਾਧੇ ਦੀ ਸਮੱਸਿਆ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਭਾਰਤੀਆਂ ਦੀ ਸਿਹਤ ਲਈ ਖਤਰਾ ਬਣ ਜਾਵੇਗੀ ਦੇਸ਼ ਅੰਦਰ ਵਿਗਿਆਨੀਆਂ ਦੀ ਘਾਟ ਨਹੀਂ ਬਹੁਤ ਸਾਰੀਆਂ ਪ੍ਰਤਿਭਾਵਾਂ ਪੈਸੇ ਤੇ ਸਰਪ੍ਰਸਤੀ ਦੀ ਘਾਟ ਕਾਰਨ ਹੀ ਦਬੀਆਂ ਹਨ ਮੇਕ ਇੰਨ ਇੰਡੀਆ ਦਾ ਨਾਅਰਾ ਦੇਣ ਵਾਲੀਆਂ ਸਰਕਾਰਾਂ ਨੂੰ ਬਾਹਰਲੇ ਦੇਸ਼ਾਂ ਤੋਂ ਝਾਕ ਛੱਡ ਕੇ ਆਪਣੇ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਤੇਲ ਕੀਮਤਾਂ ਤੇ ਪ੍ਰਦੂਸ਼ਣ ਦੀ ਸਮੱਸਿਆ ਕੋਈ ਸਿਆਸੀ ਸਮੱਸਿਆ ਨਹੀਂ ਇਸ ਨੂੰ ਵਿਗਿਆਨਕ ਪੱਧਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਹਜ਼ਾਰਾਂ ਅਰਬਾਂ ਦੀਆਂ ਗਰਾਂਟਾਂ ਨਾਲ ਚੱਲਣ ਵਾਲੇ ਵਿਗਿਆਨ ਕੇਂਦਰ ਤੇ ਯੂਨੀਵਰਸਿਟੀਆਂ ਨੂੰ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਰਤਣਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top