ਜ਼ੇਲ੍ਹ ਅੰਦਰ ਤੰਬਾਕੂ ਦੀਆਂ ਪੁੜੀਆਂ ਲਿਜਾ ਰਿਹਾ ਜ਼ੇਲ੍ਹ ਮੁਲਾਜ਼ਮ ਕਾਬੂ

0
120

ਜ਼ੇਲ੍ਹ ਅੰਦਰ ਤੰਬਾਕੂ ਦੀਆਂ ਪੁੜੀਆਂ ਲਿਜਾ ਰਿਹਾ ਜ਼ੇਲ੍ਹ ਮੁਲਾਜ਼ਮ ਕਾਬੂ

(ਸਤਪਾਲ ਥਿੰਦ) ਫਿਰੋਜ਼ਪੁਰ। ਲਗਾਤਾਰ ਸੁਰਖ਼ੀਆਂ ’ਚ ਆ ਰਹੀ ਫਿਰੋਜ਼ਪੁਰ ਕੇਂਦਰੀ ਜ਼ੇਲ੍ਹ ਦਾ ਇੱਕ ਮੁਲਾਜ਼ਮ ਜ਼ੇਲ੍ਹ ਅੰਦਰ ਤੰਬਾਕੂ ਦੀਆਂ ਪੁੜੀਆਂ ਲਿਜਾਂਦਾ ਹੋਇਆ ਕਾਬੂ ਕੀਤਾ ਗਿਆ ਹੈ, ਜਿਸ ਖਿਲਾਫ਼ ਥਾਣਾ ਫਿਰੋਜ਼ਪੁਰ ਸਿਟੀ ‘ਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵੰਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਵਾਰਡਰ ਦੀਪਕ ਕੁਮਾਰ ਪੇਟੀ ਨੰ: 620 ਪੁੱਤਰ ਦੀਨਾ ਰਾਮ ਵਾਸੀ ਸ਼੍ਰੀ ਮੁਕਤਸਰ ਸਾਹਿਬ ਦੀ ਡਿਊਟੀ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ੇਲ੍ਹ ਅੰਦਰ ਬਲਾਕ ਨੰਬਰ 1 ਵਾਰਡ ਨੰ : 1 ਬਤੌਰ ਸੰਤਰੀ ਲੱਗੀ ਹੋਈ ਸੀ। ਜੋ ਬਿਨ੍ਹਾਂ ਤਲਾਸ਼ੀ ਕਰਵਾਏ ਕੰਟਰੋਲ ਰੂਮ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਡਿਊੜੀ ਦੀ ਛੱਤ ਉੱਪਰ ਭੱਜ ਕੇ ਚਲਾ ਗਿਆ ਤਾਂ ਸ਼ੱਕ ਦੀ ਅਧਾਰ ’ਤੇ ਉਸ ਦੇ ਪਿੱਛੇ ਜਾ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ