ਮੁਲਾਜ਼ਮਾਂ ਨੇ ਗੇਟਾਂ ‘ਤੇ ਠੋਕੇ ਧਰਨੇ, ਮੁੱਖ ਦਫ਼ਤਰ ‘ਚ ਕੰਮ ਕਾਜ ਰਿਹਾ ਠੱਪ

0
Employees, Gates, Stop working, Headquarters

 Headquarters : ‘ਚ ਕੋਈ ਅਧਿਕਾਰੀ ਨਾ ਬਹੁੜਿਆ, ਅੱਜ ਚੌਥੇ ਦਿਨ ਵੀ ਧਰਨਾ ਦੇਣਗੇ ਮੁਲਾਜ਼ਮ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਾਵਰਕੌਮ ਦੇ ਮੁਲਾਜ਼ਮਾਂ ਦੀ ਅੱਜ ਵੀ ਤਨਖਾਹ ਨਾ ਪੈਣ ਕਾਰਨ ਮੁੱਖ ਦਫ਼ਤਰ ਦੇ ਤਿੰਨੇ ਗੇਟਾਂ ਅੱਗੇ ਮੁਲਾਜ਼ਮਾਂ ਵੱਲੋਂ ਧਰਨਾ ਦੇ ਕੇ ਮੈਨੇਜ਼ਮੈਂਟ ਦੇ ਕਿਸੇ ਵੀ ਅਧਿਕਾਰੀ ਜਾ ਮੁਲਾਜ਼ਮ ਨੂੰ ਅੰਦਰ ਨਾ ਜਾਣ ਦਿੱਤਾ ਗਿਆ, ਜਿਸ ਕਾਰਨ ਮੁੱਖ ਦਫ਼ਤਰ ਪੂਰੀ ਤਰ੍ਹਾਂ ਖਾਲੀ ਰਿਹਾ। ਇੱਥੋਂ ਤੱਕ ਕਿ ਪਾਵਰਕੌਮ ਦੀ ਮੈਨੇਜ਼ਮੈਂਟ ਵੱਲੋਂ ਆਪਣੇ ਗੈਸਟ ਹਾਊਸਾਂ ਵਿੱਚ ਕੰਮ ਕੀਤਾ ਗਿਆ।  ਪਰ ਮੁਲਾਜ਼ਮਾਂ ਵੱਲੋਂ ਅੱਜ ਸਵੇਰ ਤੋਂ ਸ਼ਾਮ ਤੱਕ ਧਰਨਾ ਦੇ ਕੇ ਮੁੱਖ ਦਫ਼ਤਰ ਦਾ ਕੰਮ ਕਾਜ ਠੱਪ ਰੱਖਿਆ ਗਿਆ। ਜਾਣਕਾਰੀ ਅਨੁਸਾਰ ਅੱਜ ਚਾਰ ਤਾਰੀਖ ਹੋਣ ਦੇ ਬਾਵਜੂਦ ਪਾਵਰਕੌਮ ਦੇ ਮੁਲਾਜ਼ਮਾਂ ਦੀ ਤਨਖਾਹ ਨਹੀਂ ਪਈ, ਜਿਸ ਕਾਰਨ ਮੁਲਾਜ਼ਮਾਂ ਵੱਲੋਂ ਤੀਜੇ ਦਿਨ ਪਾਵਰਕੌਮ ਤੇ ਟਰਾਂਸਕੋ ਦੇ ਦਫਤਰਾਂ ਸਮੇਤ ਪੂਰੇ ਪੰਜਾਬ ਅੰਦਰ ਧਰਨੇ ਪ੍ਰਦਰਸ਼ਨ ਕੀਤੇ ਗਏ।  Headquarters 

ਮੁੱਖ ਦਫ਼ਤਰ ਅੱਗੇ ਧਰਨੇ ਨੂੰ ਜੁਆਇੰਟ ਫੋਰਮ ਦੇ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਫਲਜੀਤ ਸਿੰਘ, ਅਵਤਾਰ ਸਿੰਘ ਕੈਥ, ਰਣਬੀਰ ਸਿੰਘ ਪਾਤੜਾਂ, ਬਲਵਿੰਦਰ ਸਿੰਘ ਸੰਧੂ ਆਦਿ ਨੇ ਕਿਹਾ ਕਿ ਬਿਜਲੀ ਕਾਮਿਆਂ ਨੇ ਇਹ ਰੋਸ ਧਰਨਾ ਬਿਜਲੀ ਨਿਗਮ ਦੀ ਮੈਨੇਜ਼ਮੈਂਟ ਵੱਲੋਂ ਸਮੁੱਚੇ ਰੈਗੂਲਰ ਅਤੇ ਰਿਟਾਇਰੀ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਨਾ ਕਰਨ ਅਤੇ ਮੈਨੇਜਮੈਂਟ ਦੀ ਟਾਲ-ਮਟੋਲ ਨੀਤੀ ਵਿਰੁੱਧ ਕੀਤਾ ਗਿਆ।

ਆਗੂਆਂ ਨੇ ਕਿਹਾ ਕਿ ਕਾਰਪੋਰੇਸ਼ਨ ਪਾਸ ਹਰੇਕ ਮਹੀਨੇ ਕਰੋੜਾਂ ਰੁਪਏ ਰੈਵਿਨਿਊ ਆਉਂਦਾ ਹੈ। ਪਰੰਤੂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਮੁਲਾਜ਼ਮਾਂ ਨੂੰ ਤਨਖਾਹ ਦੇਣ ਦੀ ਥਾਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਗਲਤ ਬਿਜਲੀ ਖਰੀਦ ਸਮਝੌਤੇ ਅਤੇ ਗਲਤ ਨੀਤੀਆਂ ਰਾਹੀਂ ਕਰੋੜਾਂ ਰੁਪਏ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ। ਜੁਆਇੰਟ ਫੋਰਮ ਨਾਲ ਕੀਤੇ ਸਮਝੌਤਿਆਂ ਅਨੁਸਾਰ ਮੰਨੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ।  Headquarters 

ਪਾਵਰ ਮੈਨੇਜਮੈਂਟ ਅਤੇ ਸਰਕਾਰ ਦੀ ਇਸ ਮੁਲਾਜਮ ਵਿਰੋਧੀ ਨੀਤੀ ਵਿਰੁੱਧ ਬਿਜਲੀ ਮੁਲਾਜ਼ਮਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ।ਆਗੂਆ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਸਬ ਡਵੀਜਨ ਤੇ ਡਵੀਜਨ ਦਫਤਰਾਂ ਅੱਗੇ ਕੰਮ ਠੱਪ ਕਰਕੇ ਰੈਲੀਆਂ ਤੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਜਾਰੀ ਰੱਖੇ ਜਾਣਗੇ ਅਤੇ ਹੈਡ ਆਫਿਸ ਪਟਿਆਲਾ ਦਾ ਕੰਮ ਬੰਦ ਕਰਕੇ ਸਮੁੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਕੱਲ੍ਹ ਨੂੰ ਵੀ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਮੈਨੇਜ਼ਮੈਂਟ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।

ਵਿੱਤੀ ਸੰਕਟ ਕਾਰਨ ਪਾਵਰਕੌਮ ਕਿਸ਼ਤਾਂ ਵਿੱਚ ਪਾ ਰਹੀ ਤਨਖਾਹ ਤੇ ਪੈਨਸ਼ਨ

ਪਾਵਰਕੌਮ ਵੱਲੋਂ ਅੱਜ ਕਿਹਾ ਗਿਆ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਕਿਸ਼ਤਾਂ ਵਿੱਚ ਜਾਰੀ ਕਰ ਰਹੀ ਹੈ। ਪਾਵਰਕੌਮ ਦੇ ਸੀਐਮਡੀ ਇੰਜ: ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਵਿੱਤੀ ਸੰਕਟ ਕਾਰਨ 30 ਨਵੰਬਰ ਨੂੰ ਕਾਰਪੋਰੇਸ਼ਨ ਦੇ 12913 ਮੁਲਾਜ਼ਮਾਂ ਨੂੰ 26.27 ਕਰੋੜ ਰੁਪਏ ਦੀ ਅਦਾਇਗੀ ਉਨ੍ਹਾਂ ਦੀਆਂ ਤਨਖਾਹਾਂ ਲਈ ਜਾਰੀ ਕੀਤੀ ਗਈ। ਇਸ ਤੋਂ ਇਲਾਵਾ 2 ਦਸੰਬਰ ਨੂੰ 43348 ਪੈਨਸ਼ਨਰਾਂ ਨੂੰ 69.77 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ 4 ਦਸੰਬਰ ਨੂੰ 13142 ਕਰਮਚਾਰੀਆਂ ਨੂੰ 50.51 ਕਰੋੜ ਰੁਪਏ ਦੀ ਅਦਾਇਗੀ ਤਨਖਾਹਾਂ ਦੇ ਰੂਪ ਵਿੱਚ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਪੈਂਡਿੰਗ ਸਬਸਿਡੀ ਵਿੱਚੋਂ 200 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਕਿ ਪਾਵਰਕੌਮ ਦੇ ਰਹਿੰਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਪੈਨਸ਼ਨਰਾਂ ਦੀ ਤਨਖਾਹ ਅਤੇ ਪੈਨਸ਼ਨ ਕੱਲ੍ਹ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਪਰਪਰਾ ਅਨੁਸਾਰ ਕਰਮਚਾਰੀਆਂ/ ਅਧਿਕਾਰੀਆਂ ਦੀ ਤਨਖਾਹ ਮਹੀਨੇ ਦੇ ਆਖਰੀ ਦਿਨ ਅਤੇ ਪੈਨਸ਼ਨ ਅਗਲੇ ਮਹੀਨੇ ਦੀ ਪਹਿਲੀ ਤਰੀਖ ਜਾਂ ਅਗਲੇ ਕੰਮ-ਕਾਜ ਵਾਲੇ ਦਿਨ ਜਾਰੀ ਕੀਤੀਆਂ ਜਾਂਦੀਆਂ ਹਨ। ਸੀਐਮਡੀ ਨੇ ਕਿਹਾ ਕਿ ਜੋਂ ਮੁਲਾਜ਼ਮਾਂ ਵੱਲੋਂ ਦੋਂ ਦਿਨਾਂ ਤੋਂ ਘਿਰਾਓ ਕੀਤਾ ਜਾ ਰਿਹਾ ਹੈ, ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਧਰਨਿਆਂ ਵਿਰੁੱਧ ਸਖਤੀ ਵਰਤੀ ਜਾਵੇਗੀ।

ਮੁੱਖ ਦਫ਼ਤਰ ਰਿਹਾ ਪੂਰੀ ਤਰ੍ਹਾਂ ਖਾਲੀ

ਇੱਧਰ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਵਿਖੇ ਨਾ ਸੀਐਮਡੀ ਬਲਦੇਵ ਸਿੰਘ ਸਰਾਂ ਬਹੁੜੇ ਅਤੇ ਨਾ ਹੀ ਡਾਇਰੈਕਟਰ ਪ੍ਰਬੰਧਕੀ ਆਰਪੀ ਪਾਂਡਵ ਸਮੇਤ ਕੋਈ ਡਾਇਰੈਕਟਰ ਨਾ ਪਹੁੰਚਿਆ। ਮੁੱਖ ਦਫ਼ਤਰ ਵਿਖੇ ਹੜਤਾਲ ਵਰਗਾ ਮਹੌਲ ਰਿਹਾ ਅਤੇ ਮੁਲਾਜ਼ਮ ਬਾਹਰ ਧਰਨੇ ‘ਤੇ ਡਟੇ ਰਹੇ। ਪਤਾ ਲੱਗਾ ਹੈ ਕਿ ਅਧਿਕਾਰੀ ਦਫ਼ਤਰਾਂ ਤੋਂ ਬਾਹਰ ਗੈਸਟ ਹਾਊਸਾਂ ਵਿੱਚ ਕੰਮ ਕਰਦੇ ਰਹੇ।

 Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।