ਖੁਦ ਨੂੰ ਯੋਗ ਬਣਾਈਏ

Pencil

ਖੁਦ ਨੂੰ ਯੋਗ ਬਣਾਈਏ

ਪ੍ਰਸਿੱਧ ਲੇਖਕ ਬਰਨਾਰਡ ਸ਼ਾਅ ਦਾ ਸ਼ੁਰੂਆਤੀ ਜੀਵਨ ਬੇਹੱਦ ਸੰਘਰਸ਼ਪੂਰਨ ਸੀ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਇੱਕ ਦਿਨ ਉਨ੍ਹਾਂ ਨੂੰ ਇੱਕ ਕਾਲਜ ਦੇ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ। ਉਹ ਪ੍ਰੋਗਰਾਮ ਦੇ ਦਿਨ ਕਾਲਜ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਕਾਲਜ ਦੇ ਵਿਦਿਆਰਥੀਆਂ ਦੇ ਉਤਸ਼ਾਹ ਦਾ ਕੋਈ ਟਿਕਾਣਾ ਨਾ ਰਿਹਾ। ਸਾਰੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਕਾਹਲੇ ਸਨ।

ਪ੍ਰੋਗਰਾਮ ਖ਼ਤਮ ਹੋਇਆ ਤਾਂ ਉਨ੍ਹਾਂ ਦੇ ਆਟੋਗ੍ਰਾਫ਼ ਲੈਣ ਵਾਲਿਆਂ ਦੀ ਭੀੜ ਉੱਥੇ ਜਮ੍ਹਾ ਸੀ ਇੱਕ ਨੌਜਵਾਨ ਨੇ ਆਪਣੀ ਆਟੋਗ੍ਰਾਫ਼ ਬੁੱਕ ਉਨ੍ਹਾਂ ਨੂੰ ਦਿੰਦਿਆਂ ਕਿਹਾ, ‘‘ਸਰ, ਮੈਨੂੰ ਸਾਹਿਤ ਨਾਲ ਬਹੁਤ ਲਗਾਅ ਹੈ ਤੇ ਮੈਂ ਤੁਹਾਡੀਆਂ ਕਈ ਪੁਸਤਕਾਂ ਪੜ੍ਹੀਆਂ ਹਨ ਮੈਂ ਹੁਣ ਤੱਕ ਆਪਣੀ ਕੋਈ ਪਛਾਣ ਨਹੀਂ ਬਣਾ ਸਕਿਆ, ਪਰ ਬਣਾਉਣਾ ਜ਼ਰੂਰ ਚਾਹੁੰਦਾ ਹਾਂ।

ਕੋਈ ਸੰਦੇਸ਼ ਦੇ ਕੇ ਆਪਣੇ ਦਸਤਖ਼ਤ ਕਰ ਦਿਓ ਤਾਂ ਬਹੁਤ ਮਿਹਰਬਾਨੀ ਹੋਵੇਗੀ’’ ਬਰਨਾਰਡ ਸ਼ਾਅ ਮੁਸਕੁਰਾਏ ਤੇ ਇੱਕ ਸੰਦੇਸ਼ ਲਿਖ ਕੇ ਦਸਤਖ਼ਤ ਵੀ ਕਰ ਦਿੱਤੇ। ਨੌਜਵਾਨ ਨੇ ਬੁੱਕ ਖੋਲ੍ਹ ਕੇ ਦੇਖੀ ਤਾਂ ਸੰਦੇਸ਼ ’ਤੇ ਉਸ ਦੀ ਨਜ਼ਰ ਪਈ ਲਿਖਿਆ ਸੀ, ‘‘ਆਪਣਾ ਸਮਾਂ ਦੂਜਿਆਂ ਦੇ ਆਟੋਗ੍ਰਾਫ਼ ਇਕੱਠੇ ਕਰਨ ’ਚ ਨਸ਼ਟ ਨਾ ਕਰੋ, ਸਗੋਂ ਖੁਦ ਨੂੰ ਇਸ ਯੋਗ ਬਣਾਓ ਕਿ ਲੋਕ ਤੁਹਾਡੇ ਆਟੋਗ੍ਰਾਫ਼ ਲੈਣ ਲਈ ਕਾਹਲੇ ਪੈਣ’’ ਇਹ ਸੰਦੇਸ਼ ਪੜ੍ਹ ਕੇ ਨੌਜਵਾਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ, ‘‘ਸਰ, ਮੈਂ ਤੁਹਾਡੇ ਇਸ ਸੰਦੇਸ਼ ਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ ਤੇ ਆਪਣੀ ਇੱਕ ਵੱਖਰੀ ਪਛਾਣ ਬਣਾ ਕੇ ਦਿਖਾਵਾਂਗਾ’’ ਬਰਨਾਰਡ ਸ਼ਾਅ ਨੇ ਨੌਜਵਾਨ ਦੀ ਪਿੱਠ ਥਾਪੜੀ ਤੇ ਅੱਗੇ ਚਲੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ