ਹਾਰਦਿਕ ਦੀ ਭੁੱਖ ਹੜਤਾਲ ਖਤਮ

ਅਹਿਮਦਾਬਾਦ।
ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੇ ਕਿਸਾਨਾਂ ਦੀ ਕਰਜ਼ਾ ਮਾਫ਼ੀ, ਪਾਟੀਦਾਰ ਰਾਖਵਾਂਕਰਨ ਤੇ ਦੇਸ਼ਧ੍ਰੋਹ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਆਪਣੇ ਇੱਕ ਸਾਥੀ ਅਲਪੇਸ਼ ਕਥੀਰੀਆ ਦੀ ਰਿਹਾਈ ਦੀ ਮੰਗ ਸਬੰਧੀ ਬੀਤੀ 25 ਅਗਸਤ ਤੋਂ ਚੱਲ ਰਹੀ ਉਨ੍ਹਾਂ ਦੀ ਭੁੱਖ ਹੜਤਾਲ ਅੱਜ 19ਵੇਂ ਦਿਨ ਸਮਾਪਤ ਹੋ ਗਈ ਤੇ ਇਸ ਤੋਂ ਬਾਅਦ ਸੱਤਾਧਾਰੀ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ‘ਤੇ ਸਿੱਧਾ ਹਮਲਾ ਕੀਤਾ। ਬਾਅਦ ‘ਚ ਉਹ ਮਹਾਤਮਾ ਗਾਂਧੀ ਦੇ  ਇਤਿਹਾਸਕ ਸਾਬਰਮਤੀ ਆਸ਼ਰਮ ‘ਚ ਵੀ ਗਏ ਤੇ ਚਰਖਾ ਚਲਾਇਆ। ਬਾਅਦ ‘ਚ ਪੱਤਰਕਾਰਾਂ ਨੂੰ ਉਨ੍ਹਾਂ ਕਿਹਾ ਕਿ ਭੁੱਖ ਹੜਤਾਲ ਦੌਰਾਨ ਸੱਚ, ਅਹਿੰਸਾ ਦੇ ਤਾਕਤ ਦਾ ਅਹਿਸਾਸ ਉਨ੍ਹਾਂ ਹੋਇਆ ਹੈ। ਉਹ ਗਾਂਧੀ ਜੀ ਦੇ ਵਿਚਾਰਾਂ ਨੂੰ ਲੈ ਕੇ ਅੱਗੇ ਦਾ ਅੰਦੋਲਨ ਚਲਾਉਣਗੇ। ਭਗਤ ਸਿੰਘ ਦਾ ਨਾਂਅ ਲੈਂਦੇ ਲੈਂਦੇ ਗਾਂਧੀ ਜੀ ਦੀ ਸ਼ਰਨ ‘ਚ ਆਉਣ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਦੋਵਾਂ ਦਾ ਟੀਚਾ ਇੱਕ ਹੀ ਸੀ ਕਿ ਭਾਰਤ ਨੂੰ ਅਜ਼ਾਦੀ ਕਿਵੇਂ ਮਿਲੇ। ਇਸ ਤੋਂ ਪਹਿਲਾਂ ਪਾਟੀਦਾਰ ਭਾਈਚਾਰੇ ਦੇ ਮੁਖੀ ਧਾਰਮਿਕ ਸੰਗਠਨ ਉਮੀਆ ਧਾਮ ਦੇ ਮੁਖੀ ਪ੍ਰਹਿਲਾਦ ਪਟੇਲ, ਖੋਡਲਧਾਮ ਦੇ ਚੇਅਰਮੇਨ ਨਰੇਸ਼ ਪਟੇਲ ਤੇ ਇਨ੍ਹਾਂ ਦੋਵਾਂ ਸਮੇਤ ਛੇ ਸੰਗਠਨਾਂ ਦੇ ਨੁਮਾਇੰਦਿਆਂ ਸਮਨਵਯਕ ਸੀ ਕੇ ਪਟੇਲ ਦੇ ਹੱਥੋਂ ਨਿੰਬੂ ਪਾਣੀ, ਨਾਰੀਅਲ ਪਾਣੀ ਤੇ ਪਾਣੀ ਪੀ ਕੇ ਭੁੱਖ ਹੜਤਾਲ ਸਮਾਪਤ ਕਰਨ ਤੋਂ ਬਾਅਦ ਹਾਰਕਿ ਨੇ ਕਿਹਾ ਕਿ ਉਹ ਆਪਣੇ ਸਮਾਜ ਦੇ ਸੀਨੀਅਰਾਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੇ ਸਾਹਮਣੇ ਝੁਕੇ ਹਨ। ਉਹ ਸਰਕਾਰ ਦੇ ਸਾਹਮਣੇ ਨਹੀਂ ਝੁਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

End,Hardik,Hunger,Strike