ਪਹਿਲੇ ਟੈਸਟ ਮੈਚ ‘ਚ ਇੰਗਲੈਂਡ ਨੇ ਪਾਕਿ ਨੂੰ ਹਰਾਇਆ

0
  • ਬਟਲਰ ਤੇ ਵੋਕਸ ਨੇ ਜੜੇ ਅਰਧ ਸੈਂਕੜੇ
  • ਪਾਕਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਰਾਇਆ
  • ਲੜੀ ‘ਚ 1-0 ਦਾ ਬਣਾਇਆ ਵਾਧਾ

ਮੈਨਚੇਸਟਰ। ਵਿਕਟਕੀਪਰ ਜੋਸ ਬਟਲਰ (75) ਤੇ ਸੱਤਵੇਂ ਨੰਬਰ ਦੇ ਬੱਲੇਬਾਜ਼ ਕ੍ਰਿਸ ਵੋਕਸ (ਨਾਬਾਦ 84) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਉਨ੍ਹਾਂ ਦਰਮਿਆਨ ਛੇਵੇਂ ਵਿਕਟ ਲਈ 139 ਦੌੜਾਂ ਦੀ ਮੈਚ ਜੇਤੂ ਸਾਂਝੀਦਾਰੀ ਦੇ ਦਮ ‘ਤੇ ਇੰਗਲੈਂਡ ਨੇ ਪਾਕਿਸਤਾਨ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ਼ਨਿੱਚਰਵਾਰ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ।

ਇੰਗਲੈਂਡ ਨੇ ਪਾਕਿਸਤਾਨ ਦੀ ਦੂਜੀ ਪਾਰੀ ਮੈਚ ਦੇ ਚੌਥੇ ਦਿਨ ਹੀ ਨਿਪਟਾ ਦਿੱਤੀ। ਇੰਗਲੈਂਡ ਨੂੰ ਜਿੱਤ ਲਈ 277 ਦੌੜਾਂ ਦਾ ਟੀਚਾ ਮਿਲਿਆ ਸੀ, ਜੋ ਉਸਨੇ ਆਪਣੀਆਂ ਪੰਜ ਵਿਕਟਾਂ ਸਿਰਫ਼ 117 ਦੌੜਾਂ ‘ਤੇ ਗਵਾਉਣ ਦੇ ਬਾਵਜ਼ੂਦ ਜ਼ਬਰਦਸਤ ਵਾਪਸੀ ਕਰਦਿਆਂ ਬਟਲਰ ਤੇ ਵੋਕਸ ਦੇ ਅਰਧ ਸੈਂਕੜਿਆਂ ਨਾਲ ਸੱਤ ਵਿਕਟਾਂ ‘ਤੇ 277 ਦੌੜਾਂ ਬਣਾ ਕੇ ਹਾਸਲ ਕਰ ਲਿਆ। ਪਾਕਿਸਤਾਨ ਨੇ ਪਹਿਲੀ ਪਾਰੀ ‘ਚ 326 ਦੌੜਾਂ ਤੇ ਦੂਜੀ ਪਾਰੀ ‘ਚ 169 ਦੌੜਾਂ ਬਣਾਈਆਂ। ਇੰਗਲੈਂਡ ਨੇ ਪਹਿਲੀ ਪਾਰੀ ‘ਚ 219 ਦੌੜਾਂ ਤੇ ਦੂਜੀ ਪਾਰੀ ‘ਚ 277 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ