ਮੇਜ਼ਬਾਨ ਟੀਮ ਇੰਗਲੈਂਡ ਨੇ ਵੈਸਟਵਿੰਡੀਜ ਨੂੰ ਹਰਾਇਆ

0
England, Beat, West Indies, Century

ਜੋ ਰੂਟ ਦਾ ਸ਼ਾਨਦਾਰੀ ਸੈਂਕੜਾ, ਆਰਚਰ ਤੇ ਵੁੱਡ ਨੂੰ ਤਿੰਨ-ਤਿੰਨ ਵਿਕਟ

ਸਾਊਥੈਂਪਟਮ, ਏਜੰਸੀ।

ਜੋਰਫਾ ਆਰਚਰ (30 ਦੌੜਾਂ ‘ਤੇ ਤਿੰਨ ਵਿਕਟ) ਤੇ ਮਾਰਕ ਵੁੱਡ (18 ਦੌੜਾਂ ਦੇ ਕੇ  ਤਿੰਨ ਵਿਕਟ) ਦੀ ਧਮਾਕੇਦਾਰ ਗੇਂਦਬਾਜੀ ਤੋਂ ਓਪਨਰ ਜੋ ਰੂਟ (ਨਾਬਾਦ 100) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੇਜਬਾਨ ਇੰਗਲੈਂਡ ਨੇ ਆਈਸੀਸੀ ਵਿਸ਼ਵਕੱਪ ਮੁਕਾਬਲੇ ‘ਚ ਵੈਸਟਇੰਡੀਜ ਨੂੰ ਸ਼ੁੱਕਰਵਾਰ ਨੂੰ ਇੱਕਪਾਸਾ ਕਰਕੇ ਅੱਠ ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਵੈਸਟਇੰਡੀਜ ਨੂੰ 44.4 ਓਵਰਾਂ ‘ਚ 212 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ 33.1 ਓਵਰਾਂ ‘ਚ ਹੀ ਦੋ ਵਿਕਟ ‘ਤੇ 213 ਦੌੜਾਂ ਬਣਾਕੇ ਮੁਕਾਬਲਾ ਜਿੱਤ ਲਿਆ। ਰੂਟ ਨੇ 94 ਗੇਂਦਾਂ ‘ਤੇ 11 ਚੌਂਕਿਆਂ ਦੀ ਮਦਦ ਨਾਲ ਨਾਬਾਦ 100 ਦੌੜਾਂ ਦੀ ਜੇਤੂ ਪਾਰੀ ਖੇਡੀ। ਰੂਟ ਨੇ ਜਾਨੀ ਬੇਅਰਸਟੋ ਨਾਲ ਪਹਿਲੇ ਵਿਕਟ ਲਈ 95 ਦੌੜਾਂ ਤੇ ਕ੍ਰਿਸ ਵੋਕਸ ਨਾਲ ਦੂਜੇ ਵਿਕਟ ਲਈ 104 ਦੌੜਾਂ ਜੋੜੀਆਂ।

ਬੇਅਰਸਟੋ ਨੇ 46 ਗੇਂਦਾਂ ‘ਤੇ 45 ਦੌੜਾਂ ‘ਚ 7 ਚੌਂਕੇ ਲਾਏ ਜਦੋਂ ਕਿ ਵੋਕਸ ਨੇ 54 ਗੇਂਦਾਂ ‘ਤੇ 40 ਦੌੜਾਂ ‘ਚ 4 ਚੌਂਕੇ ਲਾਏ। ਬੇਨ ਸਟੋਕਸ 10 ਦੌੜਾਂ ‘ਤੇ ਨਾਬਾਦ ਰਹੇ। ਇੰਗਲੈਂਡ ਦੇ ਦੋਵੇਂ ਵਿਕਟ ਗੈਬ੍ਰਿਅਲ ਨੇ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਵੈਸਟਇੰਡੀਜ ਦੀ ਪਾਰੀ ‘ਚ ਨਿਕੋਲਸ ਪੂਰਨ ਨੇ 78 ਗੇਂਦਾਂ ‘ਚ ਤਿੰਨ ਚੌਂਕੇ ਤੇ 1 ਛੱਕੇ ਦੀ ਮੱਦਦ ਨਾਲ ਸਾਰਿਆਂ ਤੋਂ ਜ਼ਿਆਦਾ 63 ਦੌੜਾਂ ਬਣਾਈਆਂ ਜਦੋਂਕਿ ਓਪਨਰ ਕ੍ਰਿਸ ਗੇਲ ਨੇ 41 ਗੇਂਦਾਂ’ਚ 5 ਚੌਂਕੇ ਤੇ 1 ਛੱਕੇ ਦੇ ਸਹਾਰੇ 36 ਦੌੜਾਂ, ਸ਼ਿਮਰੋਨ ਹਿਤਮਾਏਅਰ ਨੇ 48 ਗੇਂਦਾਂ ‘ਚ 4 ਚੌਂਕਿਆਂ ਦੀ ਮੱਦਦ ਨਾਲ 39 ਦੌੜਾਂ ਅਤੇ ਆਂਦਰੇ ਰਸੇਲ ਨੇ 16 ਗੇਂਦਾਂ ‘ਚ 1 ਚੌਂਕਾ ਅਤੇ 2 ਛੱਕਿਆਂ ਦੀ ਲਾਉਂਦਿਆਂ 21 ਦੌੜਾਂ ਬਣਾਈਆਂ। ਸ਼ਾਈ ਹੋਪ ਨੇ 11 ਅਤੇ ਕਾਲਰਸ ਬ੍ਰੇਥਵੇਟ ਨੇ 14 ਦੌੜਾਂ ਦਾ ਯੋਗਦਾਨ ਦਿੱਤਾ।

ਕੈਰੇਬੀਆਈ ਟੀਮ ਇੱਕ ਸਮੇਂ ਪੂਰਨ ਤੇ ਹਿਤਮਾਏਰ ਦਰਮਿਆਨ 89 ਦੌੜਾਂ ਦੀ ਸਾਂਝੇਦਾਰੀ ਦੇ ਬਦੌਲਤ ਵਧੀਆ ਸਕੋਰ ਵੱਧ ਰਹੀ ਸੀ ਪਰ ਉਸ ਨੇ ਆਪਣੇ ਆਖਰੀ ਸੱਤ ਵਿਕਟ 68 ਦੌੜਾਂ ਜੋੜ ਕੇ ਗਵਾਏ। ਉਨ੍ਹਾਂ ਦੇ ਆਖਰੀ 5 ਵਿਕਟ ਤਾਂ 24 ਦੌੜਾਂ ਜੋੜ ਕੇ ਡਿੱਗੇ। ਆਰਚਰ ਨੇ 9ਵੇਂ ਓਵਰ ‘ਚ 30 ਦੌੜਾਂ ‘ਤੇ ਤਿੰਨ ਵਿਕਟ, ਵੁੱਡ ਨੇ 6.4 ਓਵਰਾਂ ‘ਚ 18 ਦੌੜਾਂ ‘ਤੇ ਤਿੰਨ ਵਿਕਟ, ਜੋ ਰੂਟ ਨੇ 27 ਦੌੜਾਂ ‘ਤੇਦੋ ਵਿਕਟ, ਕ੍ਰਿਸ ਵੋਕਸ ਨੇ 16 ਦੌੜਾਂ ‘ਤੇ ਇੱਕ ਵਿਕਟ ਤੇ ਲਿਆਮ ਪਲੰਕਟ ਨੇ 30 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।