Breaking News

ਕੁਲਦੀਪ ਦਾ ਪੰਜਾ,ਰਾਹੁਲ ਦੀ ਦਾਦਾਗਿਰੀ,ਇੰਗਲੈਂਡ ਨਤਮਸਤਕ

ਮੈਨਚੈਸਟਰ, 4 ਜੁਲਾਈ
ਚਾਈਨਾਮੈਨ ਕੁਲਦੀਪ ਯਾਦਵ (24 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਅਤੇ ਕੇ.ਐਲ. ਰਾਹੁਲ ਦੀ ਧਮਾਕੇਦਾਰ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਮੈਚ ‘ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਟੀ20 ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਹਾਸਲ ਕਰ ਲਿਆ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਇੰਗਲਿਸ਼ ਟੀਮ ਨੇ ਜੋਸ ਬਟਲਰ ਦੀ 69 ਦੌੜਾਂ ਦੀ ਬਦੌਲਤ 20 ਓਵਰਾਂ ‘ਚ 8 ਵਿਕਟਾਂ ‘ਤੇ 159 ਦੌੜਾਂ ਦੇ ਸਕੋਰ ‘ਤੇ ਰੋਕਣ ‘ਚ ਸਫ਼ਲਤਾ ਹਾਸਲ ਕੀਤੀ ਹਾਲਾਂਕਿ ਇੰਗਲੈਂਡ ਦੀ ਟੀਮ ਇੱਕ ਸਮੇਂ ਵੱਡੇ ਸਕੋਰ ਵੱਲ ਵਧਦੀ ਜਾਪਦੀ ਸੀ ਪਰ ਪਾਰੀ ਦੇ 14ਵੇਂ ਓਵਰ ‘ਚ ਕੁਲਦੀਪ ਨੇ ਤਿੰਨ ਵਿਕਟਾਂ ਲੈ ਕੇ ਤਸਵੀਰ ਹੀ ਬਦਲ ਦਿੱਤੀ ਬਟਲਰ ਨੇ ਆਪਣਾ ਅਰਧ ਸੈਂਕੜਾ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 29 ਗੇਂਦਾਂ ‘ਚ ਪੂਰਾ ਕੀਤਾ

ਕਪਤਾਨ ਵਿਰਾਟ ਨੇ ਛੱਕਾ ਜੜ ਕੇ ਮੈਚ ਦੀ ਸਮਾਪਤੀ ਕੀਤੀ

160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੂੰ ਸ਼ਿਖਰ ਧਵਨ ਦੀ ਵਿਕਟ ਦਾ ਸ਼ੁਰੂਆਤੀ ਝਟਕਾ ਛੇਤੀ ਹੀ ਮਿਲਿਆ ਪਰ ਉਸ ਤੋਂ ਬਾਅਦ ਉੱਤਰੇ ਕੇ.ਐਲ. ਰਾਹੁਲ ਨੇ ਮੈਚ ਨੂੰ ਇੱਕਦਮ ਭਾਰਤ ਦੇ ਪਾਲੇ ‘ਚ ਪਾ ਦਿੱਤਾ ਰਾਹੁਲ ਨੇ ਮੈਦਾਨ ਂਤੇ ਆ੍ਉੰਦਿਆਂ ਹੀ ਆਪਣੀ ਦਾਦਾਗਿਰੀ ਮਨਵਾਈ ਅਤੇ ਹਰ ਗੇਂਦਬਾਜ਼ ਵਿਰੁੁੱਧ ਮੈਦਾਨ ਦੇ ਹਰ ਪਾਸੇ ਜਿੱਥੇ ਦਿਲ ਕੀਤਾ ਸ਼ਾਟ ਖੇਡੇ ਅਤੇ ਇੰਗਲਿਸ਼ ਖਿਡਾਰੀ ਅਤੇ ਪ੍ਰਸ਼ੰਸਕ ਉਸਦੀ ਧੱਕੇਸ਼ਾਹੀ ਨੂੰ ਦੇਖਣ ਲਈ ਮਜ਼ਬੂਰ ਰਹੇ। ਉਸਨੇ ਰੋਹਿਤ ਸ਼ਰਮਾ ਨਾਲ ਦੂਸਰੀ ਵਿਕਟ ਦੀ ਮਜ਼ਬੂਤ 127 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਟੀਮ ਨੂੰ ਜਿੱਤ ਦੇ ਨਜ਼ਦੀਕ ਪਹੁੰਚਾ ਦਿੱਤਾ ਰਾਹੁਲ ਦੀ ਬਦੌਲਤ ਭਾਰਤ ਨੇ ਆਪਣੀਆਂ 100 ਦੌੜਾਂ 10ਵੇਂ ਓਵਰ ਤੱਕ ਪੂਰੀਆਂ ਕਰ ਲਈਆਂ ਰਾਹੁਲ ਨੇ ਆਪਣਾ ਸੈਂਕੜਾ 17ਵੇਂ ਓਵਰ ‘ਚ ਪੂਰਾ ਕੀਤਾ ਅਤੇ 18ਵੇਂ ਓਵਰ ‘ਚ ਕਪਤਾਨ ਵਿਰਾਟ ਨੇ ਮੋਈਨ ਅਲੀ ਦੀ ਗੇਂਦ ‘ਤੇ ਛੱਕਾ ਜੜ ਕੇ ਮੈਚ ਦੀ ਜੇਤੂ ਸਮਾਪਤੀ ਕੀਤੀ
 

ਪ੍ਰਸਿੱਧ ਖਬਰਾਂ

To Top