ਇੰਗਲੈਂਡ ਨੇ ਚੌਥਾ ਟੈਸਟ ਡਰਾਅ ਕਰਵਾਇਆ, ਅਸਟਰੇਲੀਆ ਪੰਜ ਮੈਚਾਂ ਦੀ ਸੀਰੀਜ਼ ’ਚ 3-0 ਨਾਲ ਅੱਗੇ

ਖਵਾਜ਼ਾ ਨੂੰ ਮਿਲਿਆ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ

  •  ਜਿੱਤ ਤੋਂ ਇੱਕ ਵਿਕਟ ਦੂਰ ਰਹਿ ਗਈ ਮੇਜ਼ਬਾਨ ਆਸਟੇਰਲੀਆ ਟੀਮ

(ਏਜੰਸੀ) ਸਿਡਨੀ। ਜੈਕ ਕਰੌਲੀ (77) ਅਤੇ ਬੇਨ ਸਟੋਕਸ (60) ਦੀਆਂ ਸ਼ਾਨਦਾਰ ਅਰਧ ਸੈਂਕੜਾ ਵਾਲੀਆਂ ਪਾਰੀਆਂ ਅਤੇ ਹੇਠਲੀ ਕ੍ਰਮ ਦੇ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੇ ਅਸਟਰੇਲੀਆ ਖਿਲਾਫ ਚੌਥੇ ਏਸ਼ੇਜ ਟੈਸਟ ਮੈਚ ਨੂੰ 9 ਵਿਕਟਾਂ ਗੁਆਉਣ ਦੇ ਬਾਵਜੂਦ ਪੰਜਵੇਂ ਅਤੇ ਅਖਰੀਲੇ ਦਿਨ ਐਤਵਾਰ ਨੂੰ ਡਰਾਅ ਕਰਵਾ ਲਿਆ।

ਅਸਟਰੇਲੀਆ ਇਹ ਟੈਸਟ ਡਰਾਅ ਹੋਣ ਦੇ ਬਾਵਜੂਦ ਪੰਜ ਮੈਚਾਂ ਦੀ ਸੀਰੀਜ਼ ’ਚ 3-0 ਨਾਲ ਅੱਗੇ ਹੈ ਅਸਟਰੇਲੀਆ ਨੇ ਇੰਗਲੈਂਡ ਦੇ ਸਾਹਮਣੇ 388 ਦੌੜਾਂ ਦਾ ਟੀਚਾ ਰੱਖਿਆ ਸੀ ਇੰਗਲੈਂਡ ਨੇ ਕੱਲ੍ਹ ਬਿਨਾਂ ਕੋਈ ਵਿਕਟ ਗੁਆਏ 30 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਅਸਟਰੇਲੀਆ ਨੂੰ ਲੜੀ ’ਚ 4-0 ਦਾ ਵਾਧਾ ਬਣਾਉਣ ਲਈ ਇੰਗਲੈਂਡ ਦੀਆਂ 10 ਵਿਕਟਾਂ ਲੈਣੀਆਂ ਸਨ ਪਰ ਅਸਟਰੇਲੀਆ ਨੇ ਪੂਰਾ ਜੋਰ ਲਾਉਣ ਦੇ ਬਾਵਜੂਦ 9 ਵਿਕਟਾਂ ਹੀ ਲਈਆਂ ਅਤੇ ਜਿੱਤ ਤੋਂ ਇੱਕ ਵਿਕਟ ਦੂਰ ਰਹਿ ਗਈ। ਕਰੌਲੀ ਨੇ 100 ਗੇਂਦਾਂ ਖੇਡੀਆਂ ਅਤੇ 77 ਦੌੜਾਂ ’ਚ 13 ਚੌਕੇ ਲਾਏ ਹਾਲਾਂਕਿ ਹਸੀਬ ਹਮੀਦ ਅਤੇ ਡੇਵਿਡ ਮਲਾਨ ਸਸਤੇ ’ਚ ਆਊਟ ਹੋ ਗਏ ਹਮੀਦ ਨੇ 9 ਅਤੇ ਮਲਾਨ ਨੇ 4 ਦੌੜਾਂ ਬਣਾਈਆ।

aus v engਕਰੌਲੀ ਟੀਮ ਦੇ 96 ਦੇ ਸਕੋਰ ’ਤੇ ਆਊਟ ਹੋਏ ਕਪਤਾਨ ਜੋ ਰੂਟ 85 ਗੇਂਦਾਂ ’ਚ 24 ਦੌੜਾਂ ਬਣਾ ਕੇ ਟੀਮ ਦੇ 156 ਦੇ ਸਕੋਰ ’ਤੇ ਪਵੇਲੀਅਨ ਵਾਪਸ ਪਰਤੇ। ਸਟੋਕਸ 123 ਗੇਂਦਾਂ ’ਚ 10 ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 60 ਦੌੜਾਂ ਬਣਾਉਣ ਤੋਂ ਬਾਅਦ 193 ਦੇ ਸਕੋਰ ’ਤੇ ਆਊਟ ਹੋਏ। ਜੋਸ਼ ਬਟਲਰ 38 ਗੇਂਦਾਂ ’ਚ 11 ਦੌੜਾਂ ਬਣਾ ਕੇ ਛੇਵੇਂ ਬੱਲੇਬਾਜ਼ ਦੇ ਰੂਪ ’ਚ 218 ਦੇ ਸਕੋਰ ’ਤੇ ਆਊਟ ਹੋਏ।

ਪੈਟ ਕਮਿੰਸ ਨੇ ਬਟਲਰ ਨੂੰ ਲੱਤ ਅੜਿੱਕਾ ਕਰਨ ਤੋਂ ਇੱਕ ਗੇਂਦ ਬਾਅਦ ਮਾਰਕ ਵੁੱਡ ਨੂੰ ਜ਼ੀਰੋ ’ਤੇ ਲੱਤ ਅੜਿੱਕਾ ਆਊਟ ਕਰ ਦਿੱਤਾ। ਸੈਂਕੜਾ ਜੜਨ ਵਾਲੇ ਜਾਨੀ ਬੇਅਰਸਟੋ 105 ਗੇਂਦਾਂ ’ਚ 41 ਦੌੜਾਂ ਬਣਾਉਣ ਤੋਂ ਬਾਅਦ ਸਕਾੱਟ ਬੋਲੈਂਡ ਦੀ ਗੇਂਦ ’ਤੇ ਮਾਨਰਸ ਲਾਬੂਸ਼ੇਨ ਨੂੰ ਕੈਚ ਦੇ ਬੈਠੇ। ਇੰਗਲੈਂਡ ਦੀ ਅੱਠਵੀਂ ਵਿਕਟ 237 ਦੇ ਸਕੋਰ ’ਤੇ ਡਿੱਗੀ ਅਸਟਰੇਲੀਆ ਨੂੰ ਹੁਣ ਜਿੱਤ ਨਜ਼ਰ ਆਉਣ ਲੱਗੀ ਸੀ ਪਰ ਜੈਕ ਲੀਚ ਅਤੇ ਸਟੂਅਰਟ ਬਰਾਡ ਨੇ ਨੌਂਵੀ ਵਿਕਟ ਲਈ 33 ਦੌੜਾਂ ਜੋੜ ਕੇ ਸੰਘਰਸ਼ ਜਾਰੀ ਰੱਖਿਆ ਪਾਰਟ ਟਾਈਮ ਲੈੱਗ ਸਪਿੱਨਰ ਸਟੀਵਨ ਸਮਿੱਥ ਨੇ ਲੀਚ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ