ਸੁਪਰ ਓਵਰ ‘ਚ ਇੰਗਲੈਂਡ ਬਣਿਆ ਨਵਾਂ ਵਿਸ਼ਵ ਚੈਂਪੀਅਨ

0
England, New World Cup, Champion, Super Over

44 ਸਾਲ ਬਾਅਦ ਇੰਗਲੈਂਡ ਦਾ ਸੁਫਨਾ ਪੂਰਾ ਹੋਇਆ

23 ਸਾਲ ਬਾਅਦ ਵਿਸ਼ਵ ਕੱਪ ਨੂੰ ਮਿਲਿਆ ਨਵਾਂ ਜੇਤੂ

ਇੰਗਲੈਂਡ ਦੇ ਬੇਨ ਸਟੋਕਸ ਬਣੇ ਮੈਨ ਆਫ ਦਾ ਮੈਚ

ਪਿਛਲੇ ਤਿੰਨ ਵਿਸ਼ਵ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ਨੇ ਹੀ ਜਿੱਤੇ, ਪਿਛਲੀ ਵਾਰ ਅਸਟਰੇਲੀਆ ਬਣਿਆ ਸੀ ਜੇਤੂ

ਏਜੰਸੀ, ਲੰਦਨ 

ਮੇਜ਼ਬਾਨ ਇੰਗਲੈਂਡ ਨੇ ਇਤਿਹਾਸਕ ਲਾਰਡਜ਼ ਮੈਦਾਨ ‘ਤੇ ਸਾਹ ਰੋਕ ਦੇਣ ਵਾਲੇ ਰੋਮਾਂਚਕ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ ਸੁਪਰ ਓਵਰ ‘ਚ ਆਖਰੀ ਗੇਂਦ ‘ਤੇ ਹਰਾ ਕੇ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਨਿਊਜ਼ੀਲੈਂਡ ਨੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 241 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਦੋਂਕਿ ਇੰਗਲੈਂਡ ਦੀ ਟੀਮ 50 ਓਵਰਾਂ ‘ਚ ਆਖਰੀ ਗੇਂਦ ‘ਤੇ 241 ਦੇ ਸਕੋਰ ‘ਤੇ ਆਊਟ ਹੋ ਗਈ ਵਿਸ਼ਵ ਕੱਪ ਦੇ ਇਤਿਹਾਸ  ‘ਚ ਖਿਤਾਬ ਲਈ ਪਹਿਲੀ ਵਾਰ ਸੁਪਰ ਓਵਰ ਦਾ ਸਹਾਰਾ ਲੈਣਾ ਪਿਆ ਜਿਸ ‘ਚ ਮੇਜ਼ਬਾਨ ਟੀਮ ਦੇ ਜਿੱਤਦੇ ਹੀ ਇੰਗਲੈਂਡ ਜਸ਼ਨ ਦੇ ਸਮੁੰਦਰ ‘ਚ ਡੁੱਬ ਗਿਆ

ਵਿਸ਼ਵ ਕੱਪ ਦੇ ਇਤਿਹਾਸ ‘ਚ ਖਿਤਾਬ ਲਈ ਪਹਿਲੀ ਵਾਰ ਸੁਪਰ ਓਵਰ ਦਾ ਸਹਾਰਾ ਲਿਆ ਜਿਸ ‘ਚ ਸਕੋਰ ਟਾਈ ਰਿਹਾ ਇੰਗਲੈਂਡ ਨੇ ਸੁਪਰ ਓਵਰ ‘ਚ 15 ਦੌੜਾਂ ਬਣਾਈਆਂ ਨਿਊਜ਼ੀਲੈਂਡ ਨੇ ਵੀ ਸੁਪਰ ਓਵਰ ‘ਚ 15 ਦੌੜਾਂ ਬਣਾਈਆਂ ਅਤੇ ਸੁਪਰ ਓਵਰ ਟਾਈ ਰਿਹਾ ਪਰ ਨਿਰਧਾਰਤ ਪਾਰੀ ‘ਚ ਜ਼ਿਆਦਾ ਚੌਕੇ ਲਾਉਣ ਕਾਰਨ ਇੰਗਲੈਂਡ ਜੇਤੂ ਬਣ ਗਿਆ ਇੰਗਲੈਂਡ ਨੇ ਆਪਣੀ ਪਾਰੀ ‘ਚ 22 ਚੌਕੇ ਲਾਏ ਸਨ ਜਦੋਂਕਿ ਨਿਊਜ਼ੀਲੈਂਡ ਨੇ ਆਪਣੀ ਪਾਰੀ ‘ਚ 14 ਚੌਕੇ ਲਾਏ ਸਨ ਵਿਸ਼ਵ ਕੱਪ ‘ਚ ਇਸ ਤੋਂ ਜ਼ਿਆਦਾ ਰੋਮਾਂਚਕ ਫਾਈਨਲ ਅੱਜ ਤੱਕ ਨਹੀਂ ਹੋਇਆ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਅਤੇ ਫਾਈਨਲ ‘ਚ ਇੰਗਲੈਂਡ ਲਈ ਨਾਬਾਦ 84 ਦੌੜਾਂ ਦੀ ਪਾਰੀ ਖੇਡਣ ਵਾਲੇ ਬੇਨ ਸਟੋਕਸ ਨੂੰ ਮੈਨ ਆਫ ਦਾ ਮੈਚ ਪੁਰਸਕਾਰ ਮਿਲਿਆ ਇੰਗਲੈਂਡ ਨੇ ਇਤਿਹਾਸਕ ਲਾਰਡਜ਼ ਮੈਦਾਨ ‘ਤੇ  ਸਾਹਾਂ ਰੋਕਣ ਵਾਲੇ ਰੋਮਾਂਚਕ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ ਸੁਪਰ ਓਵਰ ‘ਚ ਹਰਾਇਆ

ਆਇਰਸ਼ ਲੱਕ ਤੇ ਅੱਲ੍ਹਾ ਸਾਡੇ ਨਾਲ ਸਨ: ਮੋਰਗਨ

ਲੰਦਨ : ਇੰਗਲੈਂਡ ਨੂੰ 44 ਸਾਲ ਤੋਂ ਬਾਅਦ ਵਿਸ਼ਵ ਜੇਤੂ ਬਣਾਉਣ ਵਾਲੇ ਕਪਤਾਨ ਇਆਨ ਮੋਰਗਨ ਨੇ ਨਿਊਜ਼ੀਲੈਂਡ ਖਿਲਾਫ ਸਖ਼ਤ ਟੱਕਰ ਤੋਂ ਬਾਅਦ ਮਿਲੀ ਜਿੱਤ ਲਈ ਮੰਨਿਆ ਹੈ ਕਿ ਫਾਈਨਲ ‘ਚ ਨਿਸ਼ਚਿਤ ਹੀ ਪਰਮਾਤਮਾ ਅਤੇ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਕਪਤਾਨ ਮੋਰਗਨ ਨੇ ਜਿੱਤ ਤੋਂ ਬਾਅਦ ਕਿਹਾ  ਕਿ ਉਨ੍ਹਾਂ ਦੀ ਟੀਮ ‘ਚ ਵੱਖ-ਵੱਖ ਖੇਤਰਾਂ ਅਤੇ ਧਰਮਾਂ ਦੇ ਖਿਡਾਰੀ ਹਨ ਅਤੇ ਇਹ ਵਿਵਧਤਾ ਵੀ ਉਨ੍ਹਾਂ ਦੇ ਬਹੁਤ ਕੰਮ ਆਈ ਕਪਤਾਨ ਮੋਰਗਨ ਆਇਰਸ਼ ਮੂਲ ਦੇ ਹਨ ਜਦੋਂਕਿ ਬੇਨ ਸਟੋਕਸ ਕੈਂਟਾਬੇਰ, ਸੁਪਰ ਓਵਰ ਦੇ ਹੀਰੋ ਜੋਫਰਾ ਆਰਚਰ ਬ੍ਰਿਜਟਾਊਨ ਤੋਂ ਹਨ ਉਨ੍ਹਾਂ ਨੇ ਦੱਸਿਆ ਕਿ ਮੈਚ ਤੋਂ ਬਾਅਦ ਲੈੱਗ ਸਪਿੱਨਰ ਆਦਿਲ ਰਾਸ਼ਿਦ ਨੇ ਉਨ੍ਹਾਂ ਨੂੰ ਕਿਹਾ ਕਿ ਅੱਲ੍ਹਾ ਟੀਮ ਦੇ ਨਾਲ ਸਨ ਅਤੇ ਉਸ ਨੇ ਇੰਗਲੈਂਡ ਨੂੰ ਜਿੱਤ ਦਿਵਾਈ ਹੈ

ਇੰਗਲੈਂਡ ਦੇ ਤਿੰਨ ਗੇਂਦਬਾਜ਼ਾਂ ਨੇ ਤੋੜਿਆ ਬਾਥਮ ਦਾ ਰਿਕਾਰਡ

ਲੰਦਨ : ਇੰਗਲੈਂਡ ਦੇ ਤਿੰਨ ਗੇਂਦਬਾਜ਼ਾਂ ਨੇ ਆਪਣੇ ਦੇਸ਼ ਦੇ ਮਹਾਨ ਆਲਰਾਊਂਡਰ ਇਆਨ ਬਾਥਮ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਤੋੜ ਦਿੱਤਾ ਹੈ ਬਾਥਮ ਨੇ 1992 ਦੇ ਵਿਸ਼ਵ ਕੱਪ ‘ਚ 16 ਵਿਕਟਾਂ ਹਾਸਲ ਕੀਤੀਆਂ ਸਨ ਜਦੋਂਕਿ 2019 ਦੇ ਵਿਸ਼ਵ ਕੱਪ ‘ਚ ਕ੍ਰਿਸ ਵੋਕਸ ਨੇ 16, ਮਾਰਕ ਵੁੱਡ ਨੇ 18 ਅਤੇ ਜੋਫਰਾ ਆਰਚਰ ਨੇ 20 ਵਿਕਟਾਂ ਲੈ ਕੇ ਬਾਥਮ ਦੇ ਰਿਕਾਰਡ ਨੂੰ ਤੋੜ ਦਿੱਤਾ

ਸਟੋਕਸ ਨੇ ਜ਼ਿੰਦਗੀ ਭਰ ਮਾਫੀ ਮੰਗਣ ਦਾ ਕੀਤਾ ਵਾਅਦਾ

ਲੰਦਨ : ਬੇਨ ਸਟੋਕਸ ਦਾ ਜਨਮ 4 ਜੂਨ 1991 ਨੂੰ ਨਿਊਜ਼ੀਲੈਂਡ ਦੇ ਕਰਾਈਸਟਚਰਚ ‘ਚ ਹੋਇਆ ਸੀ ਉਨ੍ਹਾਂ ਨੇ ਇੰਗਲੈਂਡ ਲਈ ਵਿਸ਼ਵ ਕੱਪ ਜਿੱਤਣ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਨਿਊਜ਼ੀਲੈਂਡ ਦੇ ਦਰਸ਼ਕਾਂ ਲਈ ਉਨ੍ਹਾਂ ਦੀ ਪਾਰੀ ਦਿਲ ਤੋੜਨ ਵਾਲੀ ਰਹੀ ਬੇਨ ਸਟੋਕਸ ਨੇ ਕਿਹਾ ਕਿ ਉਹ ਜ਼ਿੰਦਗੀ ਭਰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਤੋਂ ਮਾਫੀ ਮੰਗਣਗੇ ਇਹ ਉਸ ਤਰ੍ਹਾਂ ਨਹੀਂ ਸੀ ਜਿਵੇਂ ਕਿ ਮੈਂ ਕਰਨਾ ਚਾਹੁੰਦਾ ਸੀ ਬੇਨ ਸਟੋਕਸ ਨੇ ਕਿਹਾ ਕਿ ਇਹ ਪਾਰੀ ਉਨ੍ਹਾਂ ਲਈ ਬਹੁਤ ਹੀ ਯਾਦਗਾਰ ਰਹੇਗੀ, ਕਿਉਂਕਿ ਇੰਗਲੈਂਡ ਦੇ ਵਿਸ਼ਵ ਕੱਪ ਦੇ ਫਾਈਨਲ ਦੀ ਜਿੱਤ ‘ਚ ਕੰਮ ਆਈ ਸੱਚ ਕਹਾਂ ਤਾਂ ਮੈਂ ਇੰਨਾ ਖੁਸ਼ ਹਾਂ ਕਿ ਮੇਰੇ ਕੋਲ ਬੋਲਣ ਲਈ ਸ਼ਬਦ ਨਹੀਂ ਹਨ ਲਾਰਡਜ਼ ਦੇ ਮੈਦਾਨ ‘ਤੇ ਆਪਣੇ ਪਰਿਵਾਰ ਅਤੇ ਦਰਸ਼ਕਾਂ ਸਾਹਮਣੇ ਮੈਨ ਆਫ ਦਾ ਮੈਚ ਦਾ ਖਿਤਾਬ ਜਿੱਤਣਾ ਮੇਰੇ ਲਈ ਬਹੁਤ ਖਾਸ ਹੈ

ਕੇਨ ਵਿਲੀਅਮਜ਼ ਬਣੇ ਪਲੇਅਰ ਆਫ ਦਾ ਟੂਰਨਾਮੈਂਟ

ਲੰਦਨ: ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪਲੇਅਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ ਟੂਰਨਾਮੈਂਟ ‘ਚ 578 ਦੌੜਾਂ ਬਣਾਉਣ ਵਾਲੇ ਕਪਤਾਨ ਵਿਲੀਅਮਜ਼ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਐਲਾਨ ਕੀਤਾ ਗਿਆ ਵਿਲੀਅਮਜ਼ ਨੂੰ ਇਹ ਪੁਰਸਕਾਰ ਸਾਬਕਾ ਭਾਰਤੀ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪ੍ਰਦਾਨ ਕੀਤਾ ਇਸ ਤੋਂ ਪਹਿਲਾਂ ਨਿਊਜ਼ੀਲੈਂੜ ਦੇ ਕਪਤਾਨ ਕੇਨ ਵਿਲੀਅਮਜ਼ ਨੇ ਇੰਗਲੈਂਡ ਖਿਲਾਫ ਆਈਸੀਸੀ ਵਿਸ਼ਵ ਕੱਪ ਫਾਈਨਲ ‘ਚ ਆਪਣੀ ਪਹਿਲੀ ਦੌੜ ਬਣਾਉਣ ਦੇ ਨਾਲ ਹੀ ਨਵਾਂ ਵਿਸ਼ਵ ਰਿਕਾਰਡ ਬਣ ਦਿੱਤਾ ਵਿਲੀਅਮਜ਼ ਇਸ ਤਰ੍ਹਾਂ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕਪਤਾਨ ਬਣ ਗਏ ਹਨ ਵਿਲੀਅਮਜ਼ ਨੇ ਫਾਈਨਲ ‘ਚ 30 ਦੌੜਾਂ ਦੀ ਪਾਰੀ ਖੇਡੀ ਉਨ੍ਹਾਂ ਦੀਆਂ ਇਸ ਵਿਸ਼ਵ ਕੱਪ ‘ਚ 10 ਮੈਚਾਂ ‘ਚ ਕੁੱਲ 578 ਦੌਂੜਾਂ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਸਾਬਕਾ ਸ੍ਰੀਲੰਕਾਈ ਕਪਤਾਨ ਮਹਿਲਾ ਜੈਵਰਧਨੇ ਨੂੰ ਪਿੱਛੇ ਛੱਡ ਦਿੱਤਾ ਹੈ ਵਿਲੀਅਮਜ਼ ਕਪਤਾਨ ਦੇ ਤੌਰ ‘ਤੇ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ‘ਚ ਜੈਵਰਧਨੇ ਦੀ ਬਰਾਬਰੀ ‘ਤੇ ਸਨ ਵਿਲੀਅਮਜ਼ ਵਿਸ਼ਵ ਕੱਪ ਦੇ ਕਿਸੇ ਵੀ ਸੈਸ਼ਨ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਚਾਰ ਕਪਤਾਨਾਂ ‘ਚੋਂ ਇੱਕ ਹਨ

ਖਿਤਾਬ ਨੇੜੇ ਪਹੁੰਚ ਕੇ ਹਾਰਨਾ ਦੁਖਦ: ਵਿਲੀਅਮਜ਼

ਲੰਦਨ ਇੰਗਲੈਂਡ ਹੱਥੋਂ ਵਿਸ਼ਵ ਕੱਪ ਫਾਈਨਲ ਦੇ ਬੇਹੱਦ ਕਰੀਬੀ ਮੁਕਾਬਲੇ ‘ਚ ਬਾਊਂਡਰੀ ਦੇ ਆਧਾਰ ‘ਤੇ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਨੇ ਕਿਹਾ ਹੈ ਕਿ ਖਿਤਾਬ ਦੇ ਇੰਨੇ ਨੇੜੇ ਪਹੁੰਚ ਕੇ ਹਾਰਨਾ ਬੇਹੱਦ ਦੁਖਦ ਹੈ ਵਿਲੀਅਮਜ਼ ਨੇ ਕਿਹਾ, ਇਹ ਸਿਰਫ ਇੱਕ ਦੌੜ ਦੀ ਗੱਲ ਨਹੀਂ ਹੈ ਮੁਕਾਬਲੇ ‘ਚ ਕਈ ਛੋਟੀਆਂ ਚੀਜ਼ਾਂ ਸਨ ਜੋ ਅਸੀਂ ਵੇਖੀਆਂ ਹਨ ਇੰਗਲੈਂਡ ਨੂੰ ਇਸ ਬਿਹਤਰੀਨ ਟੂਰਨਾਮੈਂਟ ਲਈ ਵਧਾਈ ਇਹ ਕਾਫੀ ਸਖ਼ਤ ਮੁਕਾਬਲਾ ਸੀ ਅਤੇ ਪਿੱਚ ਸਾਡੇ  ਉਮੀਦ ਦੇ ਉਲਟ ਸੀ ਉਨ੍ਹਾਂ ਨੇ ਕਿਹਾ ਕਿ ਟੂਰਨਾਮੈਂਟ ਤੋਂ ਪਹਿਲਾਂ 300 ਤੋਂ ਜ਼ਿਆਦਾ ਟੀਚੇ ਹੀ ਕਾਫੀ ਚਰਚਾ ਸੀ ਪਰ ਅਸੀਂ ਬਹੁਤ ਜ਼ਿਆਦਾ 300 ਤੋਂ ਜ਼ਿਆਦਾ ਸਕੋਰ ਨਹੀਂ ਵੇਖੇ ਫਾਈਨਲ ਮੁਕਾਬਲੇ ‘ਚ ਮੈਚ ਟਾਈ ਰਹਿਣ ਕਾਰਨ ਖਿਡਾਰੀ ਨਿਰਾਸ਼ ਸਨ, ਜ਼ਾਹਿਰ ਹੈ ਖਿਤਾਬ ਦੇ ਇੰਨੇ ਨੇੜੇ ਪਹੁੰਚ ਕੇ ਹਾਰਨਾ ਨਿਰਾਸ਼ਾਜਨਕ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।