ਪਰਫੈਕਟ 10 ਨਾਲ ਵਿੰਡੀਜ਼ ਨੇ ਇੰਗਲੈਂਡ ਤੋਂ ਜਿੱਤੀ ਸੀਰੀਜ਼

0
England win series with Perfect 10

ਐਂਟੀਗੂਆ | ਤੇਜ਼ ਗੈਂਦਬਾਜ਼ ਕੇਮਰ ਰੋਚ ਅਤੇ ਕਪਤਾਨ ਜੇਸਨ ਹੋਲਡਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਵੈਸਟਇੰਡੀਜ਼ ਨੇ ਦੂਜੇ ਟੈਸਟ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਇੰਗਲੈਂਡ ਨੂੰ ਦੂਜੀ ਪਾਰੀ ‘ਚ 132 ਦੌੜਾਂ ‘ਤੇ ਆਲ ਆਊਟ ਕਰਨ ਤੋਂ ਬਾਅਦ ਜਿੱਤ ਲਈ ਜ਼ਰੂਰੀ 17 ਦੌੜਾਂ ਸਿਰਫ 2.1 ਓਵਰਾਂ ‘ਚ ਬਣਾ ਕੇ 10 ਵਿਕਟਾਂ ਨਾਲ ਦੂਜਾ ਟੈਸਟ ਆਪਣੇ ਨਾਂਅ ਕਰ ਲਿਆ
ਇਸ ਦੇ ਨਾਲ ਹੀ ਮੇਜ਼ਬਾਨ ਵਿੰਡੀਜ਼ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦਾ ਅਜਿੱਤ ਵਾਧਾ ਹਾਸਲ ਕਰ ਲਿਆ ਹੈ ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ ਦੂਜੀ ਪਾਰੀ ‘ਚ 24 ਦੌੜਾਂ ਤੋਂ ਜਿਆਦਾ ਨਹੀਂ ਬਣਾ ਸਕਿਆ ਤੇ ਪੂਰੀ ਮਹਿਮਾਨ ਟੀਮ 42.1 ਓਵਰਾਂ ‘ਚ 132 ਦੌੜਾਂ ਹੀ ਬਣਾ ਸਕੀ ਵੈਸਟਇੰਡੀਜ਼ ਨੂੰ ਜਿੱਤ ਲਈ ਆਪਣੀ ਦੂਜੀ ਪਾਰੀ ‘ਚ ਸਿਰਫ 17 ਦੌੜਾਂ ਦੀ ਜ਼ਰੂਰਤ ਸੀ ਜੋ ਕਿ ਉਸ ਨੇ ਬਿਨਾ ਕੋਈ ਵਿਕਟ ਗੁਆਏ ਅਸਾਨੀ ਨਾਲ ਹਾਸਲ ਕਰ ਲਿਆ ਇੰਗਲੈਂਡ ਵੱਲੋਂ ਸਭ ਤੋਂ ਜ਼ਿਆਦਾ 24 ਦੌੜਾਂ ਜੋਸ ਬਟਲਰ ਨੇ ਬਣਾਈਆਂ ਕਪਤਾਨ ਜੋ ਰੂਟ ਸਿਰਫ ਸੱਤ ਦੌੜਾਂ ਹੀ ਬਣਾ ਸਕਿਆ ਰੋਚ ਤੇ ਹੋਲਡਰ ਨੇ ਚਾਰ-ਚਾਰ ਵਿਕਟਾਂ ਲਈਆਂ, ਜਦੋਂਕਿ ਅਲਜਾਰੀ ਜੋਸੇਫ ਨੇ ਦੋ ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਤੌਂ ਪਹਿਲਾਂ ਇੰਗਲੈਂਡ ਨੂੰ ਪਹਿਲੀ ਪਾਰੀ ‘ਚ 187 ਦੌੜਾ ‘ਤੇ ਢੇਰ ਕਰਨ ਤੋਂ ਬਾਅਦ ਵੈਸਟਇੰਡੀਜ਼ ਆਪਣੀ ਪਹਿਲੀ ਪਾਰੀ ‘ਚ 306 ਦੌੜਾਂ ਦਾ ਸਕੋਰ ਖੜ੍ਹਾ ਕਰਨ ‘ਚ ਸਫਲ ਰਹੀ ਸੀ ਮੇਜ਼ਬਾਨ ਟੀਮ ਨੇ ਪਹਿਲੀ ਪਾਰੀ ਦੇ ਅਧਾਰ ‘ਤੇ 119 ਦੌੜਾਂ ਦਾ ਵਾਧਾ ਹਾਸਲ ਕਰਨ ਤੋਂ ਬਾਅਦ ਦੂਜੀ ਪਾਰੀ  ‘ਚ ਇੰਗਲੈਂਡ ਦੇ ਕਿਸੇ ਵੀ ਬੱਲੇਬਾਜ਼ ਨੂੰ ਕ੍ਰੀਜ਼ ਤੇ ਟਿਕਣ ਦਾ ਮੌਕਾ ਨਹੀਂ ਦਿੱਤਾ ਤੇ ਪੂਰੀ ਇੰਗਲਿਸ਼ ਟੀਮ ਨੂੰ 132 ਦੌੜਾ ‘ਤੇ ਸਮੇਟ ਦਿੱਤਾ ਕੇਮਰ ਰੋਚ ਨੇ ਪੂਰੇ ਮੈਚ ‘ਚ ਕੁੱਲ ਅੱਠ ਵਿਕਟਾਂ ਲਈਆਂ ਸੀਰੀਜ ਦਾ ਤੀਜਾ ਤੇ ਆਖਰੀ ਟੈਸਟ ਨੌਂ ਤੋਂ 13 ਫਰਵਰੀ ਦਰਮਿਆਨ ਸੈਂਟ ਲੂਸੀਆ ‘ਚ ਖੇਡਿਆ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।