Breaking News

ਇੰਗਲੈਂਡ-ਫਰਾਂਸ ਕੁਆਰਟਰ ਫਾਈਨਲ ‘ਚ

ਕੁਆਰਟਰ ਫਾਈਨਲ ਂਚ ਇੰਗਲੈਂਡ ਦਾ ਮੁਕਾਬਲਾ ਅਰਜਨਟੀਨਾ ਨਾਲ

 

ਫਰਾਂਸ ਦਾ ਮੁਕਾਬਲਾ ਆਸਟਰੇਲੀਆ ਨਾਲ

 
ਭੁਵਨੇਸ਼ਵਰ, 10 ਦਸੰਬਰ

ਇੰਗਲੈਂਡ ਅਤੇ ਫਰਾਂਸ ਨੇ ਕ੍ਰਾਸ ਓਵਰ ਮੁਕਾਬਲੇ ਜਿੱਤ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਵਿਸ਼ਵ ਰੈਂਕਿੰਗ ‘ਚ ਸੱਤਵੇਂ ਨੰਬਰ ਦੇ ਇੰਗਲੈਂਡ ਨੇ 9ਵੇਂ ਨੰਬਰ ਦੀ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਜਿੱਥੇ ਉਸਦਾ ਮੁਕਾਬਲਾ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ ਵਿਸ਼ਵ ਰੈਂਕਿੰਗ ‘ਚ 20ਵੇਂ ਨੰਬਰ ਦੀ ਟੀਮ ਫਰਾਂਸ ਨੇ 17ਵੀਂ ਰੈਂਕਿੰਗ ਦੇ ਚੀਨ ਨੂੰ 1-0 ਨਾਲ ਹਰਾਇਆ ਅਤੇ ਹੁਣ ਉਸਦਾ ਕੁਆਰਟਰ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਪਿਛਲੀ ਦੋ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ

 
ਟੂਰਨਾਮੈਂਟ ਦੇ ਫਾਰਮੇਟ ਅਨੁਸਾਰ ਹਰ ਪੂਲ ‘ਚ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਾਸ ਓਵਰ ਮੈਚ ਖੇਡਣੇ ਹਨ ਅਤੇ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ ‘ਚ ਪਹੁੰਚੇਗੀ ਇੰਗਲੈਂਡ ਪੂਲ ਬੀ ‘ਚ ਦੂਸਰੇ ਅਤੇ ਨਿਊਜ਼ੀਲੈਂਡ ਪੂਲ ਏ ‘ਚ ਤੀਸਰੇ ਸਥਾਨ ‘ਤੇ ਰਿਹਾ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top