ਹਿਸੰਕ ਪ੍ਰਦਰਸ਼ਨ ਤੋਂ ਬਾਅਦ ਲਾਲ ਕਿਲ੍ਹਾ, ਮੈਟਰੋ ਸਟੇਸ਼ਨ ’ਤੇ ਐਂਟਰੀ ਬੰਦ

0
160
Entry closed Delhi

ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ’ਚ ਵੱਡੀ ਗਿਣਤੀ ’ਚ ਤਾਇਨਾਤ ਸੁਰੱਖਿਆ ਫੋਰਸ

ਨਵੀਂ ਦਿੱਲੀ। ਕਿਸਾਨਾਂ ਦੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਚੌਕਸੀ ਵਜੋਂ ਦਿੱਲੀ ਦੇ ਕਈ ਇਲਾਕਿਆਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਸੜਕਾਂ ’ਤੇ ਮੈਟਰੋ ਸਟੇਸ਼ਨ ’ਤੇ ਐਂਟਰੀ ਬੰਦ ਕਰ ਦਿੱਤੀ ਗਈ ਹੈ।

ਦਿੱਲੀ ’ਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ ਤੇ ਸਿੰਘੂ ਬਾਰਡਰ ’ਤੇ ਲਾਲ ਕਿਲ੍ਹੇ ਦੇ ਕੋਲ ਵੱਡੀ ਗਿਣਤੀ ’ਚ ਸੁਰੱਖਿਆ ਕਰਮੀਆਂ ਤਾਇਨਾਤ ਹਨ। ਦਿੱਲੀ ’ਚ ਆਈਟੀਓ, ਕਨਾਟ ਪਲੇਸ, ਦੀਨਦਿਆਲ ਉਪਾਧਿਆਏ ਮਾਰਗ, ਮਿੰਟੋ ਰੋਡ, ਰਾਜਘਾਟ ਰੋਡ, ਲਾਲ ਕਿਲ੍ਹਾ ਰੋਡ ਤੇ ਪ੍ਰਗਤੀ ਮੈਦਾਨ ’ਚ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਰਾਪੂਲਾ ਤੋਂ ਉਤਰਕਰ ਲੋਧੀ ਰੋਡ ਵੱਲ ਜਾਣ ਵਾਲਾ ਰਸਤਾ, ਦਿੱਲੀ ਹਾਈਕੋਰਟ ਵੱਲ ਜਾਣ ਵਾਲਾ ਰਸਤਾ ਤੇ ਪੁਰਾਣੀ ਦਿੱਲ ਵੱਲ ਜਾਣ ਵਾਲਾ ਵੀ ਰਸਤਾ ਬੰਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਟਰੈਕਟਰ ਪਰੇਡ ਦੌਰਾਨ ਹਿੰਸਾ ’ਚ 86 ਪੁਲਿਸ ਮੁਲਾਜ਼ਮਾਂ ਸਮੇਤ 100 ਤੋਂ ਵੱਧ ਵਿਅਕਤੀ ਜਖ਼ਮੀ ਹੋ ਗਏ। ਹਾਲਾਂਕਿ ਹੁਣ ਇਸ ਮਾਮਲੇ ’ਚ ਪੁਲਿਸ ਨੇ ਐਕਸ਼ਨ ਲਿਆ ਹੈ ਤੇ ਹੁਣ ਤੱਕ 22 ਐਫਆਈਆਰ ਦਰਜ ਕੀਤੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.