ਵਾਤਾਵਰਨ ਬਦਲਾਅ ਨਾਲ ਗੰਭੀਰ ਸੰਕਟ

ਵਾਤਾਵਰਨ ਬਦਲਾਅ ਨਾਲ ਗੰਭੀਰ ਸੰਕਟ

ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉੱਤਰ ਭਾਰਤ ਦੇ ਕਈ ਸ਼ਹਿਰ ਜਿੱਥੇ ਖਰਾਬ ਹਵਾ ਗੁਣਵੱਤਾ ਨਾਲ ਜੂਝ ਰਹੇ ਹਨ, ਤਾਂ ਉੱਥੇ ਦੱਖਣ ’ਚ ਅਤੇ ਪੂੁਰਬੀ ਤੱਟ ਦੇ ਕੁਝ ਇਲਾਕਿਆਂ ’ਚ ਭਾਰੀ ਬਰਸਾਤ ਹੋ ਰਹੀ ਹੈ। ਅਖਬਾਰ ਅਤੇ ਟੀਵੀ ਚੈਨਲ ਰੋਜ਼ਾਨਾ ਦੀਆਂ ਘਟਨਾਵਾਂ ਦੀ ਰਿਪੋਰਟ ਕਰ ਰਹੇ ਹਨ, ਪਰ ਕੋਈ ਵੀ ਸਥਾਈ ਹੱਲ ਬਾਰੇ ਗੱਲ ਨਹੀਂ ਕਰ ਰਿਹਾ

ਪਿਛਲੇ ਕੁਝ ਦਹਾਕਿਆਂ ਤੋਂ ਉੱਤਰ ਭਾਰਤ ਦੇ ਲੋਕ ਜਾਣਦੇ ਹਨ ਕਿ ਨਵੰਬਰ ’ਚ ਹਵਾ ਦੀ ਸਿਹਤ ਵਿਗੜਨ ਲੱਗਦੀ þ, ਜੋ ਅਗਲੇ ਦੋ ਮਹੀਨਿਆਂ ਤੱਕ ਬਣੀ ਰਹਿੰਦੀ ਹੈ। ਮਾਰਚ ’ਚ ਸਥਿਤੀ ਸੁਧਰਨ ਲੱਗਦੀ ਹੈ। ਇਸ ਦੇ ਕਈ ਕਾਰਨ ਹਨ ਕੁਝ ਕੁਦਰਤੀ ਹਨ, ਪਰ ਜ਼ਿਆਦਾਤਰ ਮਨੁੱਖ ਦੁਆਰਾ ਪੈਦਾ ਕੀਤੇ ਗਏ ਹਨ ਇਸ ਤਰ੍ਹਾਂ, ਦੱਖਣੀ ਭਾਰਤ ਅਤੇ ਪੂਰਬੀ ਤੱਟ ਦੇ ਕਿਨਾਰੇ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਜਾਂਦਾ ਹੋਇਆ ਮਾਨਸੂਨ ਵਰ੍ਹਦਾ ਹੈ।

ਪਰ ਉਨ੍ਹਾਂ ਦੀਆਂ ਮੁਸ਼ਕਲਾਂ ਸਾਲ ਬੀਤਣ ਦੇ ਨਾਲ ਵਧਦੀਆਂ ਜਾਂਦੀਆਂ ਹਨ, ਕਿਉਂਕਿ ਉਹ ਇਹ ਵੀ ਜਾਣਦੇ ਹਨ ਕਿ ਇਨ੍ਹਾਂ ਸਾਰਿਆਂ ਲਈ ਕਸੂਰਵਾਰ ਅੰਸ਼ਿਕ ਤੌਰ ’ਤੇ ਕੁਦਰਤ ਹੈ। , ਪਰ ਵੱਡੇ ਪੱਧਰ ਦੇਸ਼ ਦੇ ਦੱਖਣੀ ਹਿੱਸੇ ’ਚ ਕਮਜ਼ੋਰ ਸਮੂਹ ਅਚਾਨਕ ਆਈ ਬਰਸਾਤ ਅਤੇ ਹੜ੍ਹ ਨਾਲ ਉੱਜੜ ਕੇ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਕਿਸਾਨਾਂ ਤੋਂ ਉਮੀਦ ਹੁੰਦੀ ਹੈ। ਕਿ ਉਹ ਲੋਕਾਂ ਦੇ ਢਿੱਡ ਭਰਨਗੇ, ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਕਿਉਂਕਿ ਉਹ ਮਜ਼ਬੂਰ ਹੋ ਕੇ ਆਪਣੀ ਮਿਹਨਤ ਨੂੰ ਜਾਇਆ ਹੁੰਦੇ ਦੇਖਣ ਨੂੰ ਮਜ਼ਬੂਰ ਹਨ

ਮਾੜੀ ਕਿਸਮਤ ਨੂੰ ਇੱਕ ਸਮਾਜ ਦੇ ਰੂਪ ’ਚ ਅਸੀਂ ਅਜਿਹੀ ਸੋਚ ਤੋਂ ਕਾਫ਼ੀ ਦੂਰ ਹਾਂ, ਹਾਲਾਂਕਿ, ਇਸ ਮੁੱਦੇ ’ਤੇ ਸਮੂਹਿਕ ਯਤਨ ਅਸਲ ਵਿਚ ਸਾਡੀ ਜੀਵਨ ਦੀ ਗੁਣਵੱਤਾ ਸੁਧਾਰਨ ’ਚ ਮੱਦਦਗਾਰ ਹੋ ਸਕਦੇ ਹਨ ਸਿਆਸੀ ਵਰਗ ਕਦੇ ਵੀ ਅਜਿਹੇ ਮਸਲਿਆਂ ਨੂੰ ਉਠਾਏਗਾੇ ਨਹੀਂ, ਕਿਉਂਕਿ ਉਹ ਧਰਮ ਅਤੇ ਜਾਤੀਗਤ ਸਮੀਕਰਨਾਂ ਦੇ ਰੰਗੀਨ ਚਸ਼ਮੇ ਨਾਲ ਲੋਕਾਂ ਨੂੰ ਦੇਖਣ ’ਚ ਰੁੱਝਾ ਹਨ ਹੈਰਾਨੀ ਇਹ ਹੈ ਕਿ ਇਨ੍ਹਾਂ ਰਾਜਾਂ ਦੇ ਲੋਕ ਦਿੱਲੀ ਦੇ ਨਾਗਰਿਕਾਂ ਨੂੰ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਮੰਨਦੇ ਹਨ,

ਪਰ ਦਿੱਲੀ ਵਾਲੇ ਵੀ ਇਸ ਤਰ੍ਹਾਂ ਦੇ ਮੁੱਦਿਆਂ ’ਤੇ ਸਪੱਸ਼ਟ ਨਹੀਂ ਦਿਸਦੇ ਨਵੰਬਰ ਦੇ ਅੱਧ ’ਚ ਚੇਨੱਈ ’ਚ ਅਨੋਖੇ ਦ੍ਰਿਸ਼ ਦੇਖਣ ਨੂੰ ਮਿਲੇ ਸ਼ਹਿਰ ਦਾ ਦਿਲ ਟੀ ਨਗਰ ਪਾਣੀ ਨਾਲ ਭਰ ਗਿਆ ਸਾਰੀਆਂ ਮੁੱਖ ਸੜਕਾਂ ’ਤੇ ਗੋਡੇ-ਗੋਡੇ ਪਾਣੀ ਭਰ ਗਿਆ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ, ਜਿਸ ਨਾਲ ਕਾਫ਼ੀ ਸਾਮਾਨ ਬਰਬਾਦ ਹੋਇਆ ਗੈਸ ਸਿਲੰਡਰ, ਭਾਂਡੇ ਅਤੇ ਬੱਚਿਆਂ ਦੀਆਂ ਕਿਤਾਬਾਂ ਪਾਣੀ ’ਚ ਤੈਰਦੀਆਂ ਨਜ਼ਰ ਆਈਆਂ ਚੇੱਨਈ ’ਚ ਸਦੀਆਂ ਪੁਰਾਣੀ ਜਲ ਨਿਕਾਸੀ ਪ੍ਰਬੰਧ ਜਾਂ ਤਾਂ ਮਾਨਸੂਨ ਨੂੰ ਝੱਲਣ ’ਚ ਸਮਰੱਥ ਨਹੀਂ ਹੈ ਜਾਂ ਅਚਾਨਕ ਪਾਣੀ ਦੇ ਵਹਾਅ ਨਾਲ ਨਿਪਟਣ ਲਈ ਤਿਆਰ ਨਹੀਂ ਹੈ ਬੇਤਰਤੀਬੇ ਨਿਰਮਾਣ ਕਾਰਜ ਅਤੇ ਖਰਾਬ ਸ਼ਹਿਰੀ ਵਿਕਾਸ ਨੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਦੋਸ਼ੀ ਤਾਂ ਅਸੀਂ ਖੁਦ ਹਾਂ ਜਾਹਿਰ þ, ਹੱਲ ਹੋਣ ਦਾ ਸਮਾਂ ਹੁਣ ਬੀਤ ਗਿਆ ਹੈ, ਅਸੀਂ ਤਾਂ ਹੁਣ ਇੱਕ ਡੂੰਘੇ ਸੰਕਟ ਵਿਚਕਾਰ ਫਸੇ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ