ਲੇਖ

ਵਾਤਾਵਰਨ ਬਦਲਾਅ: ਸੰਸਾਰਿਕ ਤਾਪਮਾਨ ‘ਤੇ ਲੱਗੇਗੀ ਬ੍ਰੇਕ

Environmental, Changes, Brakes, World, Temperature

ਪੋਲੇਂਡ ਦੇ ਕਾਤੋਵਿਤਸ ਸ਼ਹਿਰ ‘ਚ 2015 ਦੇ ਪੈਰਿਸ ਸਮਝੌਤੇ ਤੋਂ ਬਾਦ ਵਾਤਾਵਰਨ ਬਦਲਾਅ ‘ਤੇ ਹੋਈ ਬੈਠਕ ਸਮਾਮਤ ਹੋ ਗਈ ਦੋ ਹਫ਼ਤੇ ਚੱਲੀ ਇਸ ਬੈਠਕ ‘ਚ 200 ਦੇਸ਼ਾਂ ਦੇ ਪ੍ਰਤੀਨਿਧੀ ਗੰਭੀਰ ਵਾਤਾਵਰਨ ਚਿਤਾਵਨੀਆਂ ਤੇ ਵਾਤਾਵਰਨ ਬਦਲਾਅ ਨਾਲ ਹੋਣ ਵਾਲੇ ਖਤਰਿਆਂ ‘ਤੇ ਸਹਿਮਤ ਦਿਸੇ ਇਹ ਗੱਲਬਾਤ ਪੈਰਿਸ ‘ਚ ਤਿੰਨ ਸਾਲ ਪਹਿਲਾਂ ਹੋਏ ਇਤਿਹਾਸਕ ਸਮਝੌਤੇ ‘ਤੇ ਮੋਹਰ ਲਾਉਣ ਦੇ ਮਕਸਦ ਲਈ ਹੋਈ ਸੀ ਬੈਠਕ ‘ਚ ਸ਼ਾਮਲ ਹੋਏ ਪ੍ਰਤੀਨਿਧੀਆਂ ਨੇ 133 ਪੰਨਿਆਂ ਦੀ ਇੱਕ ਨਿਯਮਾਂਵਲੀ ਨੂੰ ਆਖਰੀ ਰੂਪ ਦਿੱਤਾ, ਜਿਸ ‘ਚ ਸੰਸਾਰਿਕ ਵਾਤਾਵਰਨ ਤਾਪਮਾਨ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਘੱਟ ਰੱਖਣ ਦੀ ਮੰਗ ‘ਤੇ ਸਹਿਮਤੀ ਬਣ ਗਈ ਹੈ ਇਹ ਸਮਝੌਤਾ 2020 ਤੋਂ ਲਾਗੂ ਹੋਵੇਗਾ ਹਾਲਾਂਕਿ ਇਸ ‘ਤੇ ਅਮਲ ਕਰਨਾ ਸੌਖਾ ਨਹੀਂ ਹੈ ਸ਼ਾਇਦ ਇਸ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਕਿਹਾ ਹੈ ਕਿ ਇਸਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਮਜ਼ਬੂਤ ਇੱਛਾਸ਼ਕਤੀ ਜਗਾਉਣੀ ਹੋਵੇਗੀ ਇਸ ਲਈ ਤਕਨੀਕੀ ਨਕਤੇ ਅਪਣਾਉਣੇ ਹੋਣਗੇ ਨਹੀਂ ਤਾਂ ਵਧਦਾ ਤਾਮਪਾਨ ਆਤਮਘਾਤੀ ਸਾਬਤ ਹੋ ਸਕਦਾ ਹੈ 2015 ‘ਚ ਤਾਮਮਾਨ ਦੀ ਗਤੀ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਟੀਚਾ ਤੈਅ ਕੀਤਾ ਗਿਆ ਸੀ ਪੋਲੈਂਡ ਕਰਾਰ ਲਾਗੂ ਹੋਣ ‘ਤੇ ਕੋਲਾ, ਪੈਟਰੋਲ, ਡੀਜ਼ਲ ਤੇ ਗੈਸ ਦੇ ਇਸਤੇਮਾਲ ‘ਚ ਕਟੌਤੀ ਕਰਨੀ ਹੋਵੇਗੀ ਇਸਦਾ ਸਿੱਧਾ ਅਸਰ ਵਿਕਾਸਸ਼ੀਲ ਦੇਸ਼ਾਂ ਦੀ ਅਰਥਵਿਵਸਥਾ ‘ਤੇ ਪਵੇਗਾ

ਦਰਅਸਲ ਟਰੰਪ ਦੀ ਇਸ ਆਤਮ-ਕੇਂਦਿਰਤ ਮਾਨਸਿਕਤਾ ਦਾ ਉਦੋਂ ਅੰਦਾਜਾ ਲੱਗ ਗਿਆ ਸੀ, ਜਦੋਂ ਇਟਲੀ ‘ਚ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਗੁਰੱਪ ਜੀ-7 ਦੀ ਸਿਖ਼ਰ ਬੈਠਕ ‘ਚ ਪੈਰਿਸ ਸਮਝੌਤੇ ਪ੍ਰਤੀ ਵਚਨਬੱਧਤਾ ਦੁਹਰਾਉਣ ਦੇ ਸੰਕਲਪ ‘ਤੇ ਟਰੰਪ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਟਰੰਪ ਨੇ ਉਸ ਸਮੇਂ ਭਾਰਤ ਤੇ ਚੀਨ ‘ਤੇ ਦੋਸ਼ ਲਾਇਆ ਕਿ ਇਨ੍ਹਾਂ ਦੇਵਾਂ ਦੇਸ਼ਾਂ ਨੇ ਵਿਕਸਿਤ ਦੇਸ਼ਾਂ ਤੋਂ ਅਰਬਾਂ ਡਾਲਰ ਦੀ ਮੱਦਦ ਲੈਣ ਦੀ ਸ਼ਰਤ ‘ਤੇ ਸਮਝੌਤੇ ‘ਤੇ ਦਸਤਖਤ ਕੀਤੇ ਹਨ ਇਹ ਸਮਝੌਤਾ ਅਮਰੀਕਾ ਦੇ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਇਹੀ ਨਹੀਂ ਟਰੰਪ ਨੇ ਅੱਗੇ ਕਿਹਾ ਕਿ ਭਾਰਤ ਨੇ 2020 ਤੱਕ ਆਪਣਾ ਕੋਲਾ ਉਤਪਾਦਨ ਦੁੱਗਣਾ ਕਰਨ ਦੀ ਆਗਿਆ ਵੀ ਲੈ ਲਈ ਹੈ ਉੱਥੇ ਚੀਨ ਨੇ ਕੋਲੇ ਨਾਲ ਚੱਲਣ ਵਾਲੇ ਸੈਂਕੜੇ ਬਿਜਲੀਘਰ ਚਾਲੂ ਕਰਨ ਦੀ ਸ਼ਰਤ ‘ਤੇ ਹਸਤਾਖਰ ਕੀਤੇ ਹਨ ਸਾਫ਼ ਹੈ, ਇਹ ਸਮਝੌਤਾ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਵੱਲੋਂ ਚੁੱਕੇ ਗਏ ਸਵਾਲ ਦਾ ਜ਼ਵਾਬ ਦਿੰਦਿਆਂ ਕਿਹਾ ਸੀ ਕਿ ਹਾਂ ਭਾਰਤ ਪ੍ਰਾਚੀਨ ਕਾਲ ਤੋਂ ਹੀ ਵਾਤਾਵਰਨ ਸੁਰੱਖਿਆ ਪ੍ਰਤੀ ਜਿੰਮੇਵਾਰੀ ਨਿਭਾਉਂਦਾ ਆਇਆ ਹੈ ਸਾਡੇ 5000 ਹਜ਼ਾਰ ਸਾਲ ਪੁਰਾਣੇ ਸ਼ਾਸਤਰ ਵਾਤਾਵਰਨ ਬਚਾਅ ਪ੍ਰਤੀ ਸੁਚੇਤ ਹਨ ਅਥਰਵਵੇਦ ਤਾਂ ਕੁਦਰਤ ਨੂੰ ਹੀ ਸਰਪਪਿਤ ਹੈ ਅਸੀਂ ਕੁਦਰਤ ਦੇ ਦੋਹਨ ਨੂੰ ਅਪਰਾਧ ਮੰਨਦੇ ਹਾਂ ਹਾਂ ਇੱਥੇ ਇਹ ਵੀ ਸਪੱਸ਼ਟ ਕਰਨਾ ਮੁਨਾਸਿਬ ਹੋਵੇਗਾ ਕਿ ਪੈਰਿਸ ਸਮਝੌਤੇ ਤੋਂ ਬਾਅਦ 2015 ‘ਚ ਭਾਰਤ ਨੂੰ ਹਰਿਤ ਜਲਵਾਯੂ ਟ੍ਰਿਬਿਊਨਲ ਤੋਂ ਕੁੱਲ 19000 ਕਰੋੜ ਰੁਪਏ ਦੀ ਮੱਦਦ ਮਿਲੀ ਜਿਸ ‘ਚ ਅਮਰੀਕਾ ਦਾ ਹਿੱਸਾ ਸਿਰਫ਼ 600 ਕਰੋੜ ਰੁਪਏ ਸੀ ਅਜਿਹੇ ‘ਚ ਟਰੰਪ ਦਾ ਇਹ ਦਾਅਵਾ ਬੇਹੱਦ ਖੋਖਲਾ ਸੀ ਕਿ ਭਾਰਤ ਨੂੰ ਇਸ ਟ੍ਰਿਬਿਊਨਲ ਤੋਂ ਅਮਰੀਕਾ ਦੇ ਜਰੀਏ ਵੱਡੀ ਮੱਦਦ ਮਿਲ ਰਹੀ ਹੈ ਦਰਅਸਲ ਪੈਰਿਸ ਸਮਝੌਤੇ ‘ਤੇ ਬਰਾਕ ਓਬਾਮਾ ਨੇ ਨਾ ਸਿਰਫ਼ ਦਸਤਖਤ ਕੀਤੇ ਸਗੋਂ ਸੰਧੀ ਦੀਆਂ ਤਜਵੀਜ਼ਾਂ ਦੀ ਪਾਲਣਾ ਵੀ ਕੀਤੀ

ਸੰਸਾਰ ਮੌਸਮ ਸੰਗਠਨ ਅਨੁਸਾਰ ਪੁਰਾਤਨ ਉਦਯੋਗਿਕ ਕਾਲ ਤੋਂ ਅੱਜ ਤੱਕ ਦੁਨੀਆ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧ ਚੁੱÎਕਾ ਹੈ 1850-1900 ‘ਚ ਤਾਪਮਾਨ  ਦੇ ਪੱਧਰ ‘ਚ 2018 ਦੇ ਪਹਿਲੇ 10 ਮਹੀਨਿਆਂ ਦੌਰਾਨ ਔਸਤ ਵਿਸ਼ਵ ਤਾਪਕ੍ਰਮ ਕਰੀਬ 0.98 ਡਿਗਰੀ ਸੈਲਸੀਅਸ ਜ਼ਿਆਦਾ ਹੈ ਪਿਛਲੇ 22 ਸਾਲਾਂ ‘ਚੋਂ 20 ਸਭ ਤੋਂ ਗਰਮ ਸਾਲ ਰਹੇ ਹਨ ਇਸ ‘ਚ 2015 ਤੋਂ  2018 ਦੇ ਚਾਰ ਸਾਲ ਚੋਟੀ ‘ਤੇ ਹਨ ਜੇਕਰ ਇਹ ਸਥਿਤੀ ਬਣੀ ਰਹੀ ਤਾਂ 2100 ਤੱਕ ਸੰਸਾਰ ਤਾਪਮਾਨ ‘ਚ 3 ਤੋਂ 5 ਡਿਗਰੀ ਸੈਲਸੀਅਸ ਦੇ ਵਾਧੇ ਦਾ ਅੰਦਾਜ਼ਾ ਹੈ ਤਾਜ਼ਾ ਸੰਸਾਰ ਊਰਜਾ ਵਿਭਾਗ ਦੀ ਸਮੀਖਿਆ ਅਨੁਸਾਰ ਚੀਨ ਦੁਨੀਆ ‘ਚ ਸਭ ਤੋਂ ਜਿਆਦਾ 26.6 ਫੀਸਦੀ ਕਾਰਬਨ ਨਿਕਾਸ ਕਰਦਾ ਹੈ ਇਹ ਦੁਨੀਆ ਦੇ ਕੁੱਲ ਕਾਰਬਨ ਨਿਕਾਸ ‘ਚ ਚੋਟੀ ਦੇ 10 ਦੇਸ਼ਾਂ ਦੀ 60 ਫੀਸਦੀ ਭਾਗੀਦਾਰੀ ਹੈ ਅਮਰੀਕਾ 13.1 ਤੇ ਭਾਰਤ ਸਿਰਫ਼ 7.1 ਫੀਸਦੀ ਕਾਰਬਨ ਨਿਕਾਸ ‘ਚ ਭਾਗੀਦਾਰ ਹੈ ਰੂਸ 4.6, ਜਾਪਾਨ 2.9, ਬ੍ਰਜੀਲ 2.4, ਇਰਾਨ 1.8, ਇਡੋਨੇਸ਼ੀਆ 1.5 ਫੀਸਦੀ ਕਾਰਬਨ ਨਿਕਾਸ ‘ਚ ਭਾਗੀਦਾਰ ਹੈ ਧਰਤੀ ਦੇ ਗਰਮ ਹੋਣ ਦੀ ਇਹੀ ਰਫ਼ਤਾਰ ਰਹੀ ਤਾਂ ਬਰਫ਼ੀਲਾ ਮਹਾਂਦੀਪ ਆਰਕਟਿਕ ਤੇਜ਼ੀ ਨਾਲ ਸੁੰਗੜਦਾ ਜਾਵੇਗਾ ਇੱਥੇ ਮੌਜ਼ੂਦ ਬਰਫ਼ ਦੇ ਪਿਘਲਣ ਦੀ ਰਫਤਾਰ ਤੇਜ਼ ਹੋ ਗਈ ਹੈ 1980 ‘ਚ ਇੱਥੇ 77 ਲੱਖ ਵਰਗ ਕਿ.ਮੀ. ‘ਚ ਬਰਫ਼ ਫੈਲੀ ਸੀ, ਜੋ 2018 ‘ਚ ਘਟ ਕੇ 46 ਲੱਖ ਵਰਗ ਕਿ.ਮੀ. ਰਹਿ ਗਈ ਹੈ ਵਿਗਿਆਨਕਾਂ ਦਾ ਮੰਨਣਾ ਹੈ ਕਿ ਜੇਕਰ ਬਰਫ਼ ਪਿਘਲਣ ਦੀ ਇਹੀ ਰਫ਼ਤਾਰ ਰਹੀ ਤਾਂ 2050 ਤੱਕ ਆਰਕਟਿਕ ਬਰਫ਼ ਰਹਿਤ ਹੋ ਜਾਵੇਗਾ ਅਫ਼ਰੀਕਾ ਤੇ ਏਸ਼ੀਆ ਦੇ ਲਗਭਗ ਸਾਰੇ ਸ਼ਹਿਰ ਮੌਸਮ ਦੇ ਸੋਕੇ-ਡੋਬੇ ਦੀ ਲਪੇਟ ‘ਚ ਹਨ ਦੁਨੀਆ ਦੀ ਅਰਥਵਿਵਸਥਾ ‘ਚ ਤੇਜ਼ੀ ਨਾਲ ਵਧਣ ਵਾਲੇ 100 ਸ਼ਹਿਰਾਂ ‘ਚੋਂ 84 ‘ਤੇ ਤਾਪਮਾਨ ਵਧਣ ਤੇ ਵਾਤਾਵਰਨ ਨਾਲ ਹੋਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਤਲਵਾਰ ਲਟਕ ਗਈ ਹੈ ਜੇਕਰ ਕਾਰਬਨ ਨਿਕਾਸ ‘ਚ ਕਮੀ ਨਾ ਲਿਆਂਦੀ ਗਈ ਤਾਂ ਇੱਕ ਰਿਪੋਰਟ ਮੁਤਾਬਕ 2030 ਤੱਕ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ 56 ਗੀਗਾ ਟਨ ਤੱਕ ਪਹੁੰਚ ਜਾਵੇਗਾ ਇਕੱਲੇ ਯੂਰਪ ‘ਚ ਇੱਕ ਸਾਲ ਦੇ ਅੰਦਰ ਇੱਕ ਗੀਗਾ ਟਨ ਤੋਂ ਜਿਆਦਾ ਕਾਰਬਨ ਨਿਕਾਸ ਹੁੰਦਾ ਹੈ ਅਜਿਹੇ ‘ਚ ਕੁਦਰਤੀ ਆਫ਼ਤਾਂ ਤੋਂ ਬਚਣਾ ਮੁਸ਼ਕਲ ਹੋਵੇਗਾ ਅਮਰੀਕਾ ‘ਚ ਕੋਲੇ ਦੀ ਕੁੱਲ ਖਪਤ ਦੀ 37 ਫੀਸਦੀ ਬਿਜਲੀ ਪੈਦਾ ਕੀਤੀ ਜਾਂਦੀ ਹੈ ਇਸ ਬਿਜਲੀ ਉਤਪਾਦਨ ਨਾਲ ਅਮਰੀਕਾ ਵਿਸ਼ਵ ‘ਚ ਦੂਜੇ ਸਥਾਨ ‘ਤੇ ਹੈ ਕੋਲੇ ਨਾਲ ਬਿਜਲੀ ਪੈਦਾ ਕਰਨ ਨਾਲ ਸਭ ਤੋਂ ਜ਼ਿਆਦਾ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਹਨ ਇਸ ਦਿਸ਼ਾ ‘ਚ ਭਾਰਤ ਨੇ ਵੱਡੀ ਪਹਿਲ ਕਰਦਿਆਂ 50 ਕਰੋੜ ਐਲਈਡੀ ਬੱਲਬਾਂ ਨਾਲ ਰੌਸ਼ਨੀ ਵਿਵਸਥਾ ਲਾਗੂ ਕਰ ਦਿੱਤੀ ਹੈ ਇਸ ਪ੍ਰਕਿਰਿਆ ਨਾਲ ਕਾਰਬਨ ਡਾਈਆਕਸਾਈਡ ‘ਚ 11 ਕਰੋੜ ਟਨ ਦੀ ਕਮੀ ਲਿਆਉਣ ‘ਚ ਸਫ਼ਲਤਾ ਮਿਲੀ ਹੈ ਇਸਦੀ ਅਗਲੀ ਕੜੀ ‘ਚ ਉਦਯੋਗਿਕ ਇਕਾਈਆਂ ਦੀ ਊਰਜਾ ਖਪਤ ਨੂੰ ਤਿੰਨ ਸਾਲਾ ਯੋਜਨਾ ਤਹਿਤ ਕੋਲੇ ਦੀ ਚੁਣੌਤੀ ਨਾਲ ਨਜਿੱਠਦ ਦੇ ਹੁਣ ਤੱਕ ਹੋਈ ਉਪਾਅ ਨਹੀਂ ਕੀਤੇ? ਜਦਕਿ ਅਮਰੀਕਾ ਨੇ ਜਲਵਾਯੂ ਸਮਝੌਤੇ ਤਹਿਤ 32 ਫੀਸਦੀ ਜਹਿਰੀਲੀਆਂ ਗੈਸਾਂ ਦੀ ਨਿਕਾਸੀ 2030 ਤੱਕ ਘੱਟ ਕਰਨ ਦਾ ਵਾਅਦਾ ਕੀਤਾ ਸੀ ਅਮਰੀਕਾ ਦੇ 600 ਕੋਲਾ ਥਰਮਲ ਪਲਾਂਟਾਂ ‘ਚੋਂ ਇਹ ਗੈਸਾਂ ਦਿਨ-ਰਾਤ ਨਿੱਕਲ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ ਅਮਰੀਕਾ ਦੀਆਂ ਸੜਕਾਂ ‘ਤੇ ਇਸ ਸਮੇਂ 25 ਕਰੋੜ 30 ਲੱਖ ਕਾਰਾਂ ਦੌੜ ਰਹੀਆਂ ਹਨ ਜੇਕਰ ਇਨ੍ਹਾਂ ‘ਚੋਂ 16 ਕਰੋੜ 60 ਲੱਖ ਕਾਰਾਂ ਹਟਾ ਲਈਆਂ ਜਾਣ ਤਾਂ ਕਾਰਬਨ ਡਾਈਅਕਸਾਈਡ ਦਾ ਉਤਪਾਦਨ 87 ਕਰੋੜ ਟਨ ਘੱਟ ਹੋ ਜਾਵੇਗਾ ਦਰਅਸਲ ਵਾਤਾਵਰਨ ਬਦਲਾਅ ਦੇ ਅਸਰ ‘ਤੇ ਰਿਸਰਚ ਕਰ ਰਹੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਸੰਨ 2100 ਤੱਕ ਧਰਤੀ ਦੇ ਤਾਪਮਾਨ ‘ਚ ਵਾਧੇ ਨੂੰ ਨਾ ਰੋਕਿਆ ਗਿਆ ਤਾਂ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਇਸਦਾ ਸਭ ਤੋਂ ਜ਼ਿਆਦਾ ਅਸਰ ਖੇਤੀ ‘ਤੇ ਪੈ ਸਕਦਾ ਹੈ ਧਰਤੀ ਦੀ ਨਮੀ ਘਟ ਰਹੀ ਹੈ ਤੇ ਤਾਪਮਾਨ ਵਧ ਰਿਹਾ ਹੈ ਭਵਿੱਖ ‘ਚ ਅੰਨ ਉਤਪਾਦਨ ‘ਚ ਭਾਰੀ ਕਮੀ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਇਸ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਏਸ਼ੀਆ ਦੇ ਕਿਸਾਨਾਂ ਦੀ ਖੇਤੀ ਨੂੰ ਅਨੁਕੂਲ ਬਣਾਉਣ ਲਈ ਪ੍ਰਤੀ ਸਾਲ ਕਰੀਬ ਪੰਜ ਅਰਬ ਡਾਲਰ ਦਾ ਵਾਧੂ ਖਰਚਾ ਝੱਲਣਾ ਪਵੇਗਾ ਕੌਮਾਂਤਰੀ ਖੁਰਾਕ ਨੀਤੀ ਖੋਜ ਸੰਸਥਾਨ ਅਨੁਸਾਰ, ਜੇਕਰ ਇਹ ਸਥਿਤੀ ਬਣੀ ਰਹੀ ਤਾਂ ਏਸ਼ੀਆ ‘ਚ 1 ਕਰੋੜ 10 ਲੱਖ, ਅਫ਼ਰੀਕਾ ‘ਚ ਇੱਕ ਕਰੋੜ ਤੇ ਬਾਕੀ ਦੁਨੀਆਂ ‘ਚ 40 ਲੱਖ ਬੱਚਿਆਂ ਨੂੰ ਭੁੱਖਾ ਰਹਿਣਾ ਪਾਏਗਾ ਇਸੇ ਸਿਲਸਿਲੇ ‘ਚ ਭਾਰਤ ਦੇ ਖੇਤੀ ਵਿਗਿਆਨੀ ਸਵਾਮੀਨਾਥਨ ਨੇ ਕਿਹੈ ਕਿ ਜੇਕਰ ਧਰਤੀ ਦੇ ਤਾਪਮਾਨ ‘ਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਂਦਾ ਹੈ ਤਾਂ ਕਣਕ ਦੀ ਪੈਦਾਵਾਰ 70 ਲੱਖ ਟਨ ਘਟ ਸਕਦੀ ਹੈ ਲਿਹਾਜ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਦਯੋਗਿਕ ਕ੍ਰਾਂਤੀ ਦੇ ਸਮੇਂ ਤੋਂ ਧਰਤੀ ਦੇ ਤਾਪਮਾਨ ‘ਚ ਜੋ ਵਾਧਾ ਹੋਇਐ ਉਸਨੂੰ 2 ਡਿਗਰੀ ਸੈਲਸੀਅਸ ਤੱਕ ਘਟਾਇਆ ਜਾਵੇ ਪੋਲੈਂਡ ‘ਚ ਵਧਦੇ ਤਾਪਮਾਨ ਦੀ ਵਜ੍ਹਾ ਲੱਭਣ ਲਈ ‘ਕੱਠੇ ਹੋਏ 200 ਦੇਸ਼ਾਂ ਦੇ ਪ੍ਰਤੀਨਿਧ ਪੈਰਿਸ ਸਮਝੌਤੇ ‘ਚ ਨਵੀਂ ਜਾਨ ਪਾਉਂਦੇ ਹਨ ਜਾਂ ਨਹੀਂ, ਇਸਦਾ ਪਤਾ ਸੰਮੇਲਨ ਦੀ ਸਮਾਪਤੀ ‘ਤੇ ਲੱਗ ਸਕੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top