Breaking News

ਵਾਤਾਵਰਨ ਮਾਨਕਾਂ ਦੀ ਉਲੰਘਣਾ ‘ਚ ਸੈਂਕੜੇ ਅਧਿਕਾਰੀਆਂ ਨੂੰ ਜੇਲ

Environmental, Violations, Hundreds, Officers, Jailed

ਕੁੱਲ 4305 ਅਧਿਕਾਰੀਆਂ ਨੂੰ ਸਜ਼ਾ ਸੁਣਾਈ

ਸ਼ੰਘਾਈ, ਏਜੰਸੀ। ਚੀਨ ‘ਚ ਵਾਤਾਵਰਨ ਮਾਨਕਾਂ ਦੀ ਉਲੰਘਣਾ ਦੇ ਕਾਰਨ ਆਬੋ ਹਵਾ ਖਰਾਬ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੈਂਕੜੇ ਅਧਿਕਾਰੀਆਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ ਕਈ ‘ਤੇ ਜ਼ੁਰਮਾਨਾ ਲਗਾਇਆ ਗਿਆ ਹੈ। ਵਾਤਾਵਰਨ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਸੋਮਵਾਰ ਦੇਰ ਰਾਤ ਦੱਸਿਆ ਗਿਆ ਕਿ ਦਸ ਸੂਬਿਆਂ ‘ਚ ਕੁੱਲ 4305 ਅਧਿਕਾਰੀਆਂ ਨੂੰ ਇਹਨਾਂ ਮਾਨਕਾਂ ਦੇ ਉਲੰਘਣ ਦਾ ਜਿੰਮੇਵਾਰ ਮੰਨਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਕਈ ‘ਤੇ ਜ਼ੁਰਮਾਨਾ ਲਗਾਇਆ ਗਿਆ ਹੈ।

ਕੁੱਲ 510 ਮਿਲੀਅਨ ਯੂਆਨ ਦਾ ਜੁਰਮਾਨਾ ਲਗਾਇਆ

ਮਈ ਮਹੀਨੇ ਦੇ ਅੰਤ ਵਿੱਚ ਕੇਂਦਰ ਸਰਕਾਰ ਦੇ ਅਧੀਨ ਨਿਰੀਖਕਾਂ ਨੇ ਵਾਤਾਵਰਨ ਮਾਨਕਾਂ ਦੀ ਉਲੰਘਣਾ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਸੀ ਅਤੇ ਇਹ ਦੇਖਿਆ ਕਿ ਪ੍ਰਦੂਸ਼ਣ ਮਾਨਕਾਂ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਗਿਆ ਜਿਸ ਕਾਰਨ ਕਈ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਨਿਰੀਖਕਾਂ ਦਾ ਕਹਿਣਾ ਹੈ ਕਿ ਸਥਾਨਕ ਪੱਧਰ ਅਤੇ ਰਾਜ ਸਰਕਾਰਾਂ ਦੇ ਅਧੀਨ ਕੰਮ ਕਰਦੇ ਕਰਮਚਾਰੀਆਂ ਨੇ ਆਪਣੇ ਕੰਮ ਨੂੰ ਜਿੰਮੇਵਾਰੀ ਨਾਲ ਨਹੀਂ ਲਿਆ ਜਿਸ ਕਾਰਨ ਇਹ ਦੇਖਣ ਨੂੰ ਮਿਲਿਆ ਹੈ। ਇਹਨਾਂ ਅਧਿਕਾਰੀਆਂ ‘ਤੇ ਕੁੱਲ 510 ਮਿਲੀਅਨ ਯੂਆਨ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਕੁਝ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵਾਤਾਵਰਨ ਮੰਤਰਾਲੇ ਅਨੁਸਾਰ ਨਿਰੀਖਕਾਂ ਨੇ ਮਾਨਕਾਂ ਦੇ ਉਲੰਘਣ ਦੇ 28, 076 ਮਾਮਲਿਆਂ ਦਾ ਪਤਾ ਲਗਾਇਆ ਅਤੇ 464 ਅਧਿਕਾਰੀਆਂ ਖਿਲਾਫ਼ ਪ੍ਰਸ਼ਾਸਨਿਕ ਅਤੇ ਅਪਰਾਧਿਕ ਮਾਮਲੇ ਦਰਜ਼ ਕੀਤੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top