ਮਹਾਂਮਾਰੀ: 2 ਕਰੋੜ 10 ਲੱਖ 26 ਹਜ਼ਾਰ 766 ਲੋਕ ਹੋਏ ਠੀਕ

0

ਦੁਨੀਆਂ ਭਰ ‘ਚ ਕੋਰੋਨਾ ਨਾਲ 2.91 ਕਰੋੜ ਪ੍ਰਭਾਵਿਤ, 9.22 ਲੱਖ ਦੀ ਮੌਤ

ਏਜੰਸੀ, ਵਾਸ਼ਿੰਗਟਨ

ਦੁਨੀਆਂ ਭਰ ‘ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਦੋ ਕਰੋੜ 91 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਗਏ ਹਨ ਤੇ 9.22 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਕੋਰੋਨਾ ਵਾਇਰਸ ਨਾਲ ਦੁਨੀਆਂ ‘ਚ ਹੁਣ ਤੱਕ 2 ਕਰੋੜ 91 ਲੱਖ 80 ਹਜ਼ਾਰ 905 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਵਧੀਆ ਗੱਲ ਇਹ ਹੈ ਕਿ 2 ਕਰੋੜ 10 ਲੱਖ 26 ਹਜ਼ਾਰ 766 ਲੋਕ ਠੀਕ ਹੋ ਚੁੱਕੇ ਹਨ ਸਪੇਨ ‘ਚ ਕੋਰੋਨਾ ਵੈਕਸੀਨ ਦਾ ਪਹਿਲਾ ਪ੍ਰੀਖਣ 14 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ ਇਹ ਜਾਣਕਾਰੀ ਲਾ ਪਾਜ ਯੂਨੀਵਰਸਿਟੀ ਹਸਪਤਾਲ ਦੀ ਨੈਦਾਨਿਕ ਇਕਾਈ ਦੇ ਮੁਖੀ ਅਲਬਰਟੋ ਬੋਰੋਬੀਆ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਅਮਰੀਕਾ ਦੀ ਜਾਨਸਨ ਐਂਡ ਜਾਨਸਨ ਕੰਪਨੀ ਵੱਲੋਂ ਵਿਕਸਿਤ ਕੀਤਾ ਗਿਆ ਹੈ ਇਸ ਦੇ ਪਹਿਲੇ ਦੌਰ ਦਾ ਪ੍ਰੀਖਣ ਅਮਰੀਕਾ ਤੇ ਬੈਲਜੀਅਮ ‘ਚ ਹੋ ਚੁੱਕਾ ਹੈ।

ਸਪੇਨ ‘ਚ ਇਸਦਾ ਦੂਜੇ ਦੌਰ ਦਾ ਪ੍ਰੀਖਣ ਹੋਵੇਗਾ ਨਾਲ ਹੀ ਜਰਮਨੀ ਤੇ ਬੈਲਜ਼ੀਅਮ ‘ਚ ਵੀ ਇਸਦੇ ਦੂਜੇ ਦੌਰ ਦਾ ਪ੍ਰੀਖਣ ਹੋਵੇਗਾ ਉਨ੍ਹਾਂ ਦੱਸਿਆ ਕਿ ਪ੍ਰੀਖਣ ਤਿੰਨ ਹਸਪਤਾਲਾਂ ‘ਚ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਸੈਂਟੇਂਡਰ ‘ਚ ਸਥਿਤ ਵਾਲਡੇਸਿਲਾ ਹਸਪਤਾਲ ‘ਚ ਇਸ ਦਾ ਪ੍ਰੀਖਣ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ, ਜਦੋਂ ਮੈਡ੍ਰਿਕ ਸਥਿਤ ਲਾ ਪਾਜ ਤੇ ਲਾ ਪ੍ਰਿੰਸੇਸਾ ਯੂਨੀਵਰਸਿਟੀਜ਼ ‘ਚ ਇਸਦਾ ਪ੍ਰੀਖਣ ਮੰਗਲਵਾਰ ਤੋਂ ਸ਼ੁਰੂ ਹੋਵੇਗਾ ਉਨ੍ਹਾਂ ਦੱਸਿਆ ਕਿ ਲਾ ਪਾਜ ਯੂਨੀਵਰਸਿਟੀ ‘ਚ 190 ਲੋਕਾਂ ‘ਤੇ ਇਸਦਾ ਪ੍ਰੀਖਣ ਕੀਤੇ ਜਾਣ ਦੀ ਉਮੀਦ ਹੈ, ਜਿਸ ਵਿੱਚ 18 ਤੋਂ 55 ਸਾਲ ਦੀ ਉਮਰ ਦੇ 50 ਬਾਲਗ ਤੇ 65 ਸਾਲ ਤੋਂ ਜ਼ਿਆਦਾ ਉਮਰ ਦੇ 25 ਸੀਨੀਅਰ ਸਿਟੀਜਨ ਸ਼ਾਮਲ ਹੋਣਗੇਅਸਟਰੇਲੀਆ ‘ਚ ਹਾਟਸਪਾਟ ਵਾਲੇ ਇਲਾਕੇ ‘ਚ ਪ੍ਰਦਰਸ਼ਨ।

ਅਸਟਰੇਲੀਆ ਦੇ ਮੈਲਬੌਰਨ ‘ਚ ਲੋਕਾਂ ਨੇ ਹਾਟਸਪਾਟ ਵਾਲੇ ਇਲਾਕੇ ‘ਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਲੋਕ ਵਾਇਰਸ ਰੋਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਨਰਾਜ਼ ਸਨ ਪ੍ਰਦਰਸ਼ਨ ਕਰਨ ਵਾਲਿਆਂ ਨੇ ਪੁਲਿਸ ‘ਤੇ ਫਲ ਤੇ ਸਬਜੀਆਂ ਸੁੱਟੀਆਂ ਪੁਲਿਸ ਨੇ ਮਹਾਂਮਾਰੀ ਨਾਲ ਜੁੜੇ ਨਿਯਮਾਂ ਨੂੰ ਤੋੜਨ ਲਈ 74 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 176 ਜਣਿਆਂ ਨੂੰ ਜੁਰਮਾਨਾ ਲਾਇਆ ਹੈ ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨ ‘ਚ ਕਰੀਬ 250 ਨਾਗਰਿਕ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.