Breaking News

ਰੂਹਾਨੀ ਸਥਾਪਨਾ ਮਹੀਨੇ ਦੀ ਸ਼ੁਰੂਆਤ ਦੀ ਖੁਸ਼ੀ ‘ਚ 120 ਬੱਚਿਆਂ ਨੂੰ ਸਟੇਸ਼ਨਰੀ ਵੰਡੀ

Establishment, Distributed, Stationary, Children, Pleasure, Beginning, Month

ਮਲੋਟ (ਮਨੋਜ) । ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਸਰਕਾਰੀ ਸਕੂਲ ‘ਚ ਪੜ੍ਹਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਸਹਿਯੋਗ ਦਿੱਤਾ।  ਇਸ ਮੌਕੇ ਪਰਿਵਾਰਿਕ ਮੈਂਬਰਾਂ ਮਧੂ ਇੰਸਾਂ ਪਤਨੀ ਸਵ: ਰਾਮ ਪ੍ਰਕਾਸ਼ ਗਰੋਵਰ, ਅਸ਼ੋਕ ਗਰੋਵਰ ਇੰਸਾਂ, ਅਸ਼ਵਨੀ ਗਰੋਵਰ ਇੰਸਾਂ, ਅਜੈ ਗਰੋਵਰ ਇੰਸਾਂ, ਪ੍ਰਿਯੰਕਾ ਗਰੋਵਰ ਇੰਸਾਂ, ਅੰਸ਼ੂ ਰਾਣੀ ਇੰਸਾਂ, ਡਾ. ਪਾਇਲ ਗਰੋਵਰ ਇੰਸਾਂ, ਆਸ਼ਾ ਰਾਣੀ ਇੰਸਾਂ ਅਤੇ ਸੁਜਾਨ ਭੈਣ ਆਗਿਆ ਕੌਰ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਸ਼ੁਰੂਆਤ ਦੀ ਖੁਸ਼ੀ ਵਿੱਚ ਅਤੇ ਆਪਣੇ ਨਵੇਂ ਮਕਾਨ ਦੇ ਸ਼ੁਭ ਮਹੂਰਤ ਮੌਕੇ ਮੰਡੀ ਹਰਜੀ ਰਾਮ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵੈਸਟ-2 ‘ਚ ਪੜ੍ਹਦੇ 120 ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਜਿਸ ਵਿੱਚ ਕਾਪੀਆਂ, ਪੈਨਸਿਲਾਂ, ਸ਼ਾਰਪਨਰ ਅਤੇ ਰੰਗੀਨ ਸਕੈਚ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਉਹ ਆਪਣੀ ਹਰ ਖੁਸ਼ੀ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਹੀ ਮਨਾਉਂਦੇ ਹਨ ਅਤੇ ਅੱਗੇ ਤੋਂ ਵੀ ਮਨਾਉਂਦੇ ਰਹਿਣਗੇ। ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡਣ ਤੋਂ ਬਾਅਦ ਸਕੂਲ ਦੀ ਹੈਡ ਟੀਚਰ ਲਲਿਤਾ ਰਾਣੀ ਨੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਿਵਾਲਿਕ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਹਰੀਸ਼ ਗਰੋਵਰ ਅਤੇ ਅਧਿਆਪਕ ਯੂਨੀਅਨ ਆਗੂ ਅਤੇ ਸਮਾਜਸੇਵੀ ਵਰਿੰਦਰ ਬਜਾਜ ਨੇ ਵੀ ਪਰਿਵਾਰ ਦੁਆਰਾ ਕੀਤੇ ਗਏ ਮਾਨਵਤਾ ਭਲਾਈ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਟੀਚਰ ਯੂਨੀਅਨ ਆਗੂ ਮਾਸਟਰ ਹਿੰਮਤ ਸਿੰਘ ਵੀ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top