ਤੀਰਅੰਦਾਜ਼ੀ ’ਚ ਵੀ ਉਮੀਦਾਂ ਟੁੱਟੀਆਂ, ਅਤਨੁ ਦਾਸ ਹਾਰੇ

0
112

ਭਾਰਤ ਦੀ ਚੁਣੌਤੀ ਬਿਨਾ ਕਿਸੇ ਤਮਗੇ ਦੇ ਸਮਾਪਤ

ਟੋਕੀਓ (ਏਜੰਸੀ)। ਓਲੰਪਿਕ ਦੀ ਤਰੀਅੰਦਾਜ਼ੀ ਮੁਕਾਬਲੇ ’ਚ ਸ਼ਨਿੱਚਰਵਾਰ ਨੂੰ ਭਾਰਤ ਦੀ ਚੁਣੌਤੀ ਬਿਨਾ ਕਿਸੇ ਤਮਗੇ ਦੇ ਸਮਾਪਤ ਹੋ ਗਈ ਅਤਨੁ ਦਾਸ ਪੁਰਸ਼ਾਂ ਦੇ ਵਿਅਕਤੀਗਤ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਤੋਂ 4-6 ਤੋਂ ਹਾਰ ਗਏ।

ਅਤਨੁ ਪੰਜਵੇਂ ਸੈੱਟ ’ਚ ਇੱਕ ਵਾਰ ਵੀ 10 ਸਕੋਰ ਨਹੀਂ ਕਰ ਸਕੇ ਤੇ ਅੱਠ ਦਾ ਸਕੋਰ ਉਨ੍ਹਾਂ ’ਤੇ ਭਾਰੀ ਪੈ ਗਿਆ ਦੁਨੀਆ ਦੀ ਨੰਬਰ ਇੱਕ ਤੀਰਅੰਦਾਜ਼ ਦੀਪਿਕਾ ਕੁਮਾਰੀ ਦੇ ਕੁਆਰਟਰ ਫਾਈਨਲ ’ਚ ਹਾਰਨ ਤੋਂ ਬਾਅਦ ਭਾਰਤ ਦੀਆਂ ਉਮੀਦਾਂ ਅਤਨੁ ’ਤੇ ਹੀ ਟਿਕੀਆਂ ਸਨ ਪਿਛਲੇ ਮੈਚ ’ਚ ਲੰਦਨ ਓਲੰਪਿਕ ਦੇ ਸੋਨ ਤਮਗਾ ਜੇਤੂ ਓ ਜਿਨ ਹਯੇਕ ਨੂੰ ਹਰਾਉਣ ਤੋਂ ਬਾਅਦ ਦਾਸ ਲੰਦਨ ਓਲੰਪਿਕ ਚਾਂਦੀ ਤਮਗਾ ਜੇਤੂ ਤੇ ਇੱਥੇ ਟੀਮ ਵਰਗ ਦਾ ਕਾਂਸੀ ਤਮਗਾ ਜਿੱਤ ਚੁੱਕੇ ਜਾਪਾਨੀ ਤੀਰਅੰਦਾਜ਼ ਨੂੰ ਨਹੀਂ ਹਰਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ