ਫਾਈਨ ਆਰਟ ’ਚ ਕੈਰੀਅਰ ਦੇ ਸ਼ਾਨਦਾਰ ਮੌਕੇ

ਫਾਈਨ ਆਰਟ ’ਚ ਕੈਰੀਅਰ ਦੇ ਸ਼ਾਨਦਾਰ ਮੌਕੇ

ਆਰਟ, ਡਰਾਇੰਗ ਅਤੇ ਪੇਂਟਿੰਗ ਵਰਗੇ ਵਿਸ਼ਿਆਂ ’ਚ ਰੁਚੀ ਹੈ ਤਾਂ ਬਾਰ੍ਹਵੀਂ ਤੋਂ ਬਾਅਦ ਫਾਈਨ ਆਰਟ ਖੇਤਰ ’ਚ ਵਧੀਆ ਵਿਕਲਪ ਹੋ ਸਕਦਾ ਹੈ ਕਿਸੇ ਵੀ ਵਿਸ਼ੇ ਦੇ ਵਿਦਿਆਰਥੀ ਇਸ ਖੇਤਰ ’ਚ ਗ੍ਰੈਜੂਏਸ਼ਨ ਕਰ ਸਕਦੇ ਹਨ ਇਸ ਕੋਰਸ ’ਚ ਡਰਾਇੰਗ, ਪੇਂਟਿੰਗ, ਮੂਰਤੀਕਲਾ, ਫੋਟੋਗ੍ਰਾਫੀ, ਡਿਜਾਈਨਿੰਗ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਨੌਕਰੀ ਤੋਂ ਇਲਾਵਾ ਸਵੈ-ਰੁਜਗਾਰ ਦੇ ਮੌਕੇ ਵੀ ਬਹੁਤ ਮਿਲਣਗੇ ਆਓ! ਜਾਣਦੇ ਹਾਂ ਫਾਈਨ ਆਰਟ ਕੋਰਸ ਬਾਰੇ

ਸਿਲੇਬਸ ਅਤੇ ਮਿਆਦ:

ਫਾਈਨ ਆਰਟ ਸਿਲੇਬਸਾਂ ’ਚ ਵੱਡੀ ਗਿਣਤੀ ’ਚ ਸਰਟੀਫਿਕੇਟ, ਡਿਪਲੋਮਾ ਅਤੇ ਡਿਗਰੀ ਪੱਧਰ ਦੇ ਸਿਲੇਬਸ ਹਨ ਜੋ ਵੱਖ-ਵੱਖ ਸੰਸਥਾਵਾਂ ਵੱਲੋਂ ਪੇਸ਼ ਕੀਤੇ ਜਾਂਦੇ ਹਨ ਤੁਸੀਂ ਫਾਈਨ ਆਰਟ ’ਚ ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਵੀ ਕਰ ਸਕਦੇ ਹੋ ਕੋਰਸਾਂ ਦੀ ਮਿਆਦ 1 ਤੋਂ 5 ਸਾਲ ਤੱਕ ਹੁੰਦੀ ਹੈ

ਡਿਪਲੋਮਾ ਕੋਰਸ:

ਫਾਈਨ ਆਰਟ ’ਚ ਡਿਪਲੋਮਾ: ਇਹ ਇੱਕ ਸਾਲਾ ਕੋਰਸ ਹੈ ਇਹ ਕੋਰਸ 12ਵੀਂ ਤੋਂ ਬਾਅਦ ਕੀਤਾ ਜਾ ਸਕਦਾ ਹੈ

ਗ੍ਰੈਜੂਏਸ਼ਨ ਕੋਰਸ:

 • 1. ਬੈਚਲਰ ਆਫ ਫਾਈਨ ਆਰਟਸ (ਬੀਏਐਫ) ਜਾਂ ਬੈਚਲਰ ਆਫ ਵਿਜੁਅਲ ਆਰਟਸ (ਬੀਵੀਏ): ਇਸ ਕੋਰਸ ਦੀ ਮਿਆਦ 4 ਤੋਂ 5 ਸਾਲ ਹੈ
 • 2. ਫਾਈਨ ਆਰਟ ’ਚ ਕਲਾ ਗ੍ਰੈਜੂਏਟ (ਬੀਏ): ਇਹ ਤਿੰਨ ਸਾਲ ਦੀ ਮਿਆਦ ਦਾ ਪ੍ਰੋਗਰਾਮ ਹੈ

ਪੋਸਟ ਗ੍ਰੈਜੂਏਟ ਕੋਰਸ:

 • 1. ਮਾਸਟਰ ਆਫ ਫਾਈਨ ਆਰਟ (ਐੱਮਏਐੱਫ) ਜਾਂ ਮਾਸਟਰ ਇਨ ਵਿਜੁਅਲ ਆਰਟਸ (ਐੱਮਵੀਏ): ਇਹ ਦੋ ਸਾਲ ਦੀ ਮਿਆਦ ਦਾ ਪ੍ਰੋਗਰਾਮ ਹੈ
 • 2. ਫਾਈਨ ਆਰਟ ’ਚ ਮਾਸਟਰ ਆਫ ਆਰਟਸ (ਐੱਮਏ): ਇਸ ਕੋਰਸ ਦੀ ਮਿਆਦ ਆਮ ਤੌਰ ’ਤੇ ਦੋ ਸਾਲ ਦੀ ਹੁੰਦੀ ਹੈ
  ਕੁਝ ਸੰਸਥਾਵਾਂ ਪੱਤਰ ਵਿਹਾਰ ਅਤੇ ਡਿਸਟੈਂਸ ਐਜ਼ੂਕੇਸ਼ਨਦੇ ਮਾਧਿਅਮ ਨਾਲ ਗ੍ਰੈਜੂਏਸ਼ਨ ਕੋਰਸ ਪੇਸ਼ ਕਰਦੀਆਂ ਹਨ ਦੋ ਮਸ਼ਹੂਰ ਸੰਸਥਾਵਾਂ ਇਗਨੂ, ਦਿੱਲੀ ਅਤੇ ਦਿੱਲੀ ਯੂਨੀਵਰਸਿਟੀ ਵਿਚ ਸਕੂਲ ਆਫ਼ ਓਪਨ ਲਰਨਿੰਗ ਪੱਤਰ-ਵਿਹਾਰ ਵਿੱਚ ਫਾਈਨ ਆਸਟਸ ਕੋਰਸ ਪੇਸ਼ ਕਰਦੀਆਂ ਹਨ

ਬੀਐੱਫਏ ਤੋਂ ਬਾਅਦ ਨੌਕਰੀ ਦੇ ਮੌਕੇ:

ਬੀਐੱਫਏ ਕੋਰਸ ਕਰਨ ਤੋਂ ਬਾਅਦ ਭਾਰਤ ’ਚ ਨੌਕਰੀ ਦੇ ਭਰਪੂਰ ਮੌਕੇ ਮਿਲਦੇ ਹਨ, ਜੋ ਤੁਹਾਡੀ ਰੁਚੀ ਨਾਲ ਜੁੜੇ ਹੁੰਦੇ ਹਨ ਆਓ! ਜਾਣਦੇ ਹਾਂ ਕਿ ਕਿਹੜੇ ਇਹੋ-

ਜਿਹੇ ਪਲੇਟਫਾਰਮ ਹਨ ਜੋ ਤੁਹਾਨੂੰ ਨੌਕਰੀ ਦੇ ਮੌਕੇ ਦਿੰਦੇ ਹਨ

ਫਿਲਮ ਇੰਡਸਟਰੀ ਵਿੱਚ ਆਰਟ ਡਾਇਰੈਕਟਰ, ਫਿਲਮ ਸੈੱਟ ਡਿਜ਼ਾਈਨਰ, ਫੈਸ਼ਨ ਡਿਜ਼ਾਈਨਰ, ਕਾਰਟੂਨਿਸਟ, ਗ੍ਰਾਫਿਕ ਡਿਜ਼ਾਈਨਰ, ਐਨੀਮੇਟਰ, ਐਲੇਸਟਰ, ਅਤੇ ਡਿਜ਼ਾਈਨਰ, ਟੈਕਸਟਾਈਲ ਡਿਜ਼ਾਈਨਰ, ਪੇਂਟਰ, ਫੋਟੋਗ੍ਰਾਫਰ, ਪ੍ਰੋਡਕਟ ਡਿਜਾਈਨਰ, ਇੰਟੀਰੀਅਰ ਡਿਜ਼ਾਈਨਰ, ਇੰਡਸਟ੍ਰੀਅਲ ਡਿਜ਼ਾਈਨਰ, ਕੋਰੀਓਗ੍ਰਾਫਰ, ਡਾਂਸ ਟੀਚਰ, ਟੈਕਨੀਕਲ ਡਿਜ਼ਾਈਨਰ, ਥੀਏਟਰ ਆਰਟਿਸਟ, ਆਰਟ ਟੀਚਰ, ਕਲਾ ਕੰਜਰਵੇਟਰ, ਫਾਈਨ ਆਰਟਿਸਟ ਵਜੋਂ ਵੀ ਆਪਣਾ ਕਰੀਅਰ ਬਣਾ ਸਕਦੇ ਹੋ।

ਸੈਲਰੀ:

ਫਾਈਨ ਆਰਟਸ ਫੀਲਡ ’ਚ ਵਧੀਆ ਕੈਰੀਅਰ ਲਈ ਜ਼ਰੂਰੀ ਹੈ ਕਿ ਕੈਂਡੀਡੇਟਸ ਨਵੇਂ-ਨਵੇਂ ਐਕਸਪੈਰੀਮੈਂਟ ਕਰਦੇ ਰਹਿਣ ਇਸ ਨਾਲ ਕਲਾ ’ਤੇ ਪਕੜ ਹੋਰ ਜ਼ਿਆਦਾ ਮਜ਼ਬੂਤ ਬਣੇਗੀ ਜੇਕਰ ਤੁਹਾਡੇ ਅੰਦਰ ਕਲਾ ਦੀ ਚੰਗੀ ਸਮਝ ਵਿਕਸਿਤ ਹੋ ਗਈ, ਤਾਂ ਤੁਸੀਂ ਲੱਖਾਂ-ਕਰੋੜਾਂ ਰੁਪਏ ਕਮਾ ਸਕਦੇ ਹੋ ਫਾਈਨ ਆਰਟ ਪ੍ਰੋਫੈਸ਼ਨਲ ਦੀ ਸੈਲਰੀ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ’ਚ 15 ਤੋਂ 20 ਹਜ਼ਾਰ ਰੁਪਏ ਅਸਾਨੀ ਨਾਲ ਮਿਲ ਜਾਂਦੇ ਹਨ ਜਿਵੇਂ-ਜਿਵੇਂ ਤਜ਼ੁਰਬਾ ਵਧਦਾ ਜਾਂਦਾ ਹੈ ਸੈਲਰੀ ਵੀ ਵਧਦੀ ਜਾਂਦੀ ਹੈ

ਯੋਗਤਾ:

12ਵੀਂ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਫਾਈਨ ਆਰਟ ’ਚ ਗ੍ਰੈਜੂਏਸ਼ਨ ਦੀ ਡਿਗਰੀ ਲਈ ਯੋਗ ਹਨ ਫਾਈਨ ਆਰਟ ’ਚ ਗ੍ਰੈਜੂਏਸ਼ਨ ਦੀ ਡਿਗਰੀ ਬਾਰੇ ਉਮੀਦਵਾਰ ਫਾਈਨ ਆਰਟ ’ਚ ਮਾਸਟਰ ਡਿਗਰੀ ਲਈ ਯੋਗ ਹੁੰਦੇ ਹਨ

ਜ਼ਰੂਰੀ ਹੁਨਰ:

 • ਤੁਹਾਡੇ ਦੁਆਰਾ ਬਣਾਈ ਗਈ ਡ੍ਰਾਇੰਗ ਵਿਜ਼ਟਰ ਦੀਆਂ ਨਜ਼ਰਾਂ ’ਚ ਯਥਾਰਥਵਾਦੀ ਹੋਣੀ ਚਾਹੀਦੀ ਹੈ
 • ਤੁਹਾਨੂੰ ਕਲਾ ਸਮੱਗਰੀ ਅਤੇ ਉਨ੍ਹਾਂ ਦੀ ਸਹੀ ਵਰਤੋਂ ਕਰਨ ਬਾਰੇ ਜਾਣੂ ਹੋਣਾ ਚਾਹੀਦਾ ਹੈ
 • ਤੁਹਾਡੇ ਕੰਮ ਦੀ ਪੇਸ਼ਕਾਰੀ ਅਤੇ ਪ੍ਰਦਰਸ਼ਨ ਸਹੀ ਤਰੀਕੇ ਨਾਲ ਅਤੇ ਸਟੀਕ ਹੋਣਾ ਚਾਹੀਦਾ ਹੈ
 • ਤੁਹਾਡੇ ਕੋਲ ਰਚਨਾਤਮਕਤਾ ਹੋਣੀ ਚਾਹੀਦੀ ਹੈ
 • ਰੰਗ ਅਤੇ ਰੰਗ ਸਿਧਾਂਤ ਦੇ ਨਾਲ ਪ੍ਰਯੋਗ ਕੀਤੇ ਜਾਣ ਵਾਲੀਆਂ ਤਕਨੀਕਾਂ ਹੋਣੀਆਂ ਚਾਹੀਦੀਆਂ ਹਨ
 • ਸੰਚਾਰ ਅਤੇ ਵਿਅਕਤੀਗਤ ਹੁਨਰ ਤੁਹਾਡੇ ਅੰਦਰ ਮੌਜੂਦ ਹੋਣੇ ਚਹੀਦੇ ਹਨ
 • ਤੁਹਾਨੂੰ ਕੁਝ ਨਵੀਆਂ ਤਕਨੀਕਾਂ ਦੇ ਨਾਲ ਵਰਤੇ ਜਾਣ ਵਾਲੇ ਸਾਰੇ
 • ਡਿਜ਼ੀਟਲ ਮੀਡੀਆ ਦਾ ਗਿਆਨ ਹੋਣਾ ਚਾਹੀਦਾ ਹੈ

ਭਾਰਤ ’ਚ ਫਾਈਨ ਆਰਟ ਦੇ ਕਾਲਜ:

 • ਬਨਾਰਸ ਹਿੰਦੂ ਯੂਨੀਵਰਸਿਟੀ, ਬਨਾਰਸ
 • ਕਲਾ ਭਵਨ, ਸ਼ਾਂਤੀਨਿਕੇਤਨ
 • ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਦਿੱਲੀ
 • ਸਰ ਜੇਜੇ ਇੰਸਟੀਚਿਊਟ ਆਫ ਐਪਲਾਈਡ ਆਰਟਸ, ਮੁੰਬਈ
 • ਦਿੱਲੀ ਕਾਲਜ ਆਫ ਆਰਟਸ, ਦਿੱਲੀ
 • ਇੰਟਰਨੈਸਨਲ ਇੰਸਟੀਚਿਊਟ ਆਫ ਫਾਈਨ ਆਰਟਸ, ਦਿੱਲੀ
 • ਯੂਨੀਵਰਸਿਟੀ ਆਫ਼ ਹੈਦਰਾਬਾਦ
 • ਲਖਨਊ ਯੂਨੀਵਰਸਿਟੀ, ਲਖਨਊ
 • ਪਟਨਾ ਆਰਟਸ ਕਾਲਜ, ਬਿਹਾਰ
 • ਇਲਾਹਾਬਾਦ ਯੂਨੀਵਰਸਿਟੀ, ਪ੍ਰਯਾਗਰਾਜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here