ਸੈਂਟਰ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ’ ਐਸਐਮਡੀ ਵਰਲਡ ਸਕੂਲ ਦੀ ਬੱਲੇ-ਬੱਲੇ

ਕੋਟਕਪੂਰਾ : ਸੈਂਟਰ ਪੱਧਰ ਦੇ ਅਥਲੈਟਿਕਸ ਮੁਕਾਬਲਿਆਂ ਚ’ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ ਦੇ ਹੋਣਹਾਰ ਖਿਡਾਰੀ ਜੇਤੂ ਅੰਦਾਜ ਵਿੱਚ।

ਸੈਂਟਰ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ’ ਐਸਐਮਡੀ ਵਰਲਡ ਸਕੂਲ ਦੀ ਬੱਲੇ-ਬੱਲੇ

ਕੋਟਕਪੂਰਾ, (ਅਜੈ ਮਨਚੰਦਾ)। ਫਰੀਦਕੋਟ ਜਿਲ੍ਹੇ ਪਿੰਡ ਘੁਮਿਆਰਾ ਵਿਖੇ ਸੰਪੰਨ ਹੋਈਆਂ ਸੈਂਟਰ ਪੱਧਰ ਦੀਆਂ ਖੇਡਾਂ ਚ’ ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੀ ਸੰਸਥਾ ਐਸ. ਐਮ. ਡੀ. ਵਰਲਡ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਚੰਦਬਾਜਾ ਸੈਂਟਰ ਵੱਲੋਂ ਖੇਡਦਿਆਂ ਹੋਇਆਂ ਅਥਲੈਟਿਕਸ (Athletics Competitions) ਦੇ ਵੱਖ-ਵੱਖ ਮੁਕਾਬਲਿਆਂ ‘ਚ ਸੁਚੱਜੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕਰਕੇ ਇਲਾਕੇ ’ਚ’ ਮਾਣ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪੰਜਾਬ ਵਿੱਚ ਮਰਜ਼ ਕਰਨ ਦੀ ਮੰਗ

ਸਕੂਲ ਦੇ ਪ੍ਰਿੰਸੀਪਲ ਐਚ.ਐਸ.ਸਾਹਨੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸਕੂਲ ਦੇ ਖਿਡਾਰੀਆਂ ਨੇ, ਦੋ ਸੌ ਮੀਟਰ ਰੇਸ ਵਿੱਚ ਹਰਨੂਰ ਥਾਪਰ ਨੇ ਪਹਿਲਾ ਸਥਾਨ ਅਤੇ ਪਰਵਿੰਦਰ ਕੌਰ ਨੇ ਤੀਜਾ ਸਥਾਨ, ਸੌ ਮੀਟਰ ਰੇਸ ਚ ਹਰਨੂਰ ਥਾਪਰ ਨੇ ਦੂਜਾ ਸਥਾਨ ’ਤੇ ਮੁਸਕਾਨ ਬਰਾੜ ਨੇ ਤੀਜਾ ਸਥਾਨ, ਛੇ ਸੌ ਮੀਟਰ ’ਚ ਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਜੱਸਮੀਤ ਕੌਰ ਨੇ ਤੀਜਾ ਸਥਾਨ, ਚਾਰ ਸੌ ਮੀਟਰ ਰਿਲੇਅ ਚ’ ਸੈਂਟਰ ਪੱਧਰ ਤੇ ਦੂਜਾ ਸਥਾਨ ਹਾਸਿਲ ਕਰਦਿਆਂ ਹੋਇਆਂ ਸੰਸਥਾ ਦੇ ਨਾਲ ਨਾਲ ਪੂਰੇ ਇਲਾਕੇ ‘ਚ ਆਪਣਾ ਨਾਂਅ ਰੌਸ਼ਨ ਕੀਤਾ। (Athletics Competitions)

ਕੋਟਕਪੂਰਾ : ਸੈਂਟਰ ਪੱਧਰ ਦੇ ਅਥਲੈਟਿਕਸ ਮੁਕਾਬਲਿਆਂ ਚ’ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ ਦੇ ਹੋਣਹਾਰ ਖਿਡਾਰੀ ਜੇਤੂ ਅੰਦਾਜ ਵਿੱਚ।

ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਦਿੱਤੀ ਵਧਾਈ

ਸੰਸਥਾ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਇਹਨਾਂ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਹਨਾ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ। ਇਸ ਸਮੇਂ ਸੈਂਟਰ ਮੁੱਖ ਅਧਿਆਪਕਾ ਪਰਮਜੀਤ ਕੌਰ ਨੇ ਜੇਤੂ ਖਿਡਾਰੀਆਂ ਦੀ, ਖੇਡਾਂ ਵਿੱਚ ਬਿਹਤਰ ਕਾਰਗੁਜਾਰੀ ਲਈ ਹੌਂਸਲਾ ਅਫਜਾਈ ਕੀਤੀ। ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਦੀਆਂ ਇਹ ਮਾਣਮੱਤੀਆਂ ਪ੍ਰਾਪਤੀਆਂ, ਇਹਨਾਂ ਦੀ ਸਖਤ ਮਿਹਨਤ ਦੇ ਨਾਲ-ਨਾਲ ਸਪੋਰਟਸ ਕੁਆਰਡੀਨੇਟਰ ਰਾਜ ਕੁਮਾਰ, ਕਬੱਡੀ ਕੋਚ ਜਸਪਾਲ ਸਿੰਘ, ਡੀ.ਪੀ.ਈ ਰਵੀ ਸੋਨੀ ਅਤੇ ਸਹਾਇਕ ਕੋਚ ਸੁਖਬੀਰ ਕੌਰ ਦੀ ਯੋਗ ਅਗਵਾਈ ਦਾ ਹੀ ਨਤੀਜਾ ਹੈ। ਇਸ ਮੌਕੇ ਸੰਸਥਾ ਦੇ ਟਰੱਸਟ ਮੈਂਬਰ ਮੈਂਬਰ ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਬਰ ਮੇਘਾ ਥਾਪਰ, ਕੋ-ਆਰਡੀਨੇਟਰ ਅਮਨਦੀਪ ਕੌਰ, ਰੇਣੂਕਾ, ਜਗਦੀਪ ਕੌਰ, ਮੋਹਨ ਸਿੰਘ ਬਰਾੜ, ਤੇ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਉਹਨਾ ਦੀ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here