ਮਹਿੰਗਾ ਹੁੰਦਾ ਡਾਲਰ ਵਧਾ ਰਿਹੈ ਮਹਿੰਗਾਈ

ਮਹਿੰਗਾ ਹੁੰਦਾ ਡਾਲਰ ਵਧਾ ਰਿਹੈ ਮਹਿੰਗਾਈ

ਅਜ਼ਾਦ ਭਾਰਤ ਦੀ ਕਰੰਸੀ ‘ਰੁਪਇਆ’ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ ਇੱਕ ਡਾਲਰ 81.23 ਰੁਪਏ ਦਾ ਹੋ ਗਿਆ ਸੀ ਜੋ 80 ਰੁਪਏ ਦੇ ਆਸ-ਪਾਸ ਸਥਿਰ ਹੋਇਆ ਇਹ ਤੁਲਨਾ ਵੀ ਚਿੰਤਾਜਨਕ ਹੈ, ਕਿਉਂਕਿ ਪੂਰਾ ਅੰਤਰਰਾਸ਼ਟਰੀ ਕਾਰੋਬਾਰ, ਲੈਣ-ਦੇਣ ਡਾਲਰ ਵਿਚ ਹੀ ਹੁੰਦਾ ਹੈ ਇਹ ਅਮਰੀਕਾ ਦੀ ਆਰਥਿਕ ਤਾਕਤ ਅਤੇ ਕਾਰੋਬਾਰੀ ਦਾਦਾਗਿਰੀ ਹੈ,

ਕਿਉਂਕਿ ਉਹ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਭਾਰਤ ਨੂੰ ਸਿਰਫ਼ ਕੱਚਾ ਤੇਲ ਹੀ ਨਹੀਂ, ਸਗੋਂ ਦਾਲਾਂ, ਤਿਲਹਨ, ਖੁਰਾਕੀ ਤੇਲ, ਉਰਵਰਕ, ਊਰਜਾ ਆਦਿ ਕਈ ਚੀਜ਼ਾਂ ਦਾ ਆਯਾਤ ਕਰਨਾ ਪੈਂਦਾ ਹੈ ਸੈਮੀਕੰਡਕਟਰ ਵਰਗੇ ਮਸ਼ੀਨੀ ਉਪਕਰਨ ਅਤੇ ਫੌਜੀ ਕਲ-ਪੁਰਜਿਆਂ ਲਈ ਵੀ ਅਸੀਂ ਆਯਾਤ ’ਤੇ ਨਿਰਭਰ ਹਾਂ ਬੇਸ਼ੱਕ ਰੂਸ, ਇਰਾਨ ਵਰਗੇ ਦੇਸ਼ ਕੱਚੇ ਤੇਲ ਦੀ ਸਪਲਾਈ ਸਾਡੀ ਕਰੰਸੀ ਰੁਪਏ ’ਚ ਹੀ ਕਰਨ ਨੂੰ ਤਿਆਰ ਹਨ

ਰੂਸ ਤੋਂ ਅਸੀਂ ਕਿਫਾਇਤੀ ਕੀਮਤ ’ਤੇ ਕੱਚਾ ਤੇਲ ਖਰੀਦ ਵੀ ਰਹੇ ਹਾਂ, ਹਾਲਾਂਕਿ ਪੱਛਮੀ ਦੇਸ਼ ਇਸ ਦੇ ਖਿਲਾਫ਼ ਹਨ, ਪਰ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਾਨੂੰ ਡਾਲਰ ’ਚ ਕੱਚਾ ਤੇਲ ਖਰੀਦਣਾ ਹੀ ਪੈਂਦਾ ਹੈ ਅਜਿਹੇ ਸਾਡੇ ਅੰਤਰਰਾਸ਼ਟਰੀ ਕਰਾਰ ਵੀ ਹਨ, ਪਰ ਸਵਾਲ ਇਹ ਹੈ ਕਿ ਵਿਦੇਸ਼ੀ ਕਰੰਸੀਆਂ ਦੀ ਤੁਲਨਾ ’ਚ ਰੁਪਇਆ ਲਗਾਤਾਰ ਕਮਜ਼ੋਰ ਕਿਉਂ ਹੁੰਦਾ ਜਾ ਰਿਹਾ ਹੈ?

ਜੇਕਰ ਰੁਪਇਆ ਲਗਾਤਾਰ ਡਿੱਗਦਾ ਰਹੇਗਾ, ਤਾਂ ਕੀ ਉਸ ਦਾ ਅਸਰ ਅਰਥਵਿਸਵਸਥਾ, ਮਹਿੰਗਾਈ, ਬੇਰੁਜ਼ਗਾਰੀ ’ਤੇ ਨਹੀਂ ਪਵੇਗਾ? ਰੁਪਏ ਦੀ ਕੀਮਤ ਘਟਣ ਨਾਲ ਸਾਡਾ ਚਾਲੂ ਖਾਤਾ ਘਾਟਾ ਜੀਡੀਪੀ ਦਾ 5.6 ਫੀਸਦੀ ਤੱਕ ਪਹੁੰਚ ਗਿਆ ਹੈ ਇਹ ਬੇਕਾਬੂ ਸਥਿਤੀ ਹੈ ਅਤੇ 2-3 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਭਾਰਤ ਦਾ ਵੱਡੇ ਦੇਸ਼ਾਂ ਨਾਲ ਵਪਾਰ ਘਾਟਾ ਵੀ ਵਧਣ ਲੱਗਾ ਹੈ ਵਿਦੇਸ਼ੀ ਨਿਵੇਸ਼ ਘੱਟ ਹੋ ਰਿਹਾ ਹੈ, ਲਿਹਾਜ਼ਾ ਵਿਦੇਸ਼ੀ ਕਰੰਸੀ ਦਾ ਭੰਡਾਰ, ਬੀਤੇ ਕੁਝ ਹੀ ਮਹੀਨਿਆਂ ’ਚ ਕਰੀਬ 95 ਅਰਬ ਡਾਲਰ ਘਟ ਚੁੱਕਾ ਹੈ ਨਿਵੇਸ਼ਕ ਆਪਣਾ ਪੈਸਾ ਭਾਰਤ ’ਚੋਂ ਕੱਢ ਕੇ ਅਮਰੀਕੀ ਬਜ਼ਾਰ ਵੱਲ ਖਿੱਚੀ ਜਾ ਰਹੇ ਹਨ ਇਸ ਸਭ ਨਾਲ ਸਾਡੀ ਅਰਥਵਿਵਸਥਾ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ

ਭਾਰਤ ਅੱਜ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ 140 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਹੋਣ ਕਾਰਨ 2029 ’ਚ ਅਸੀਂ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵੀ ਬਣ ਸਕਦੇ ਹਾਂ, ਪਰ ਦੇਸ਼ ਡਾਲਰ ਦੀ ਤੁਲਨਾ ’ਚ ਸਾਡੇ ਰੁਪਏ ਦੀ ਸਥਿਤੀ ਅਤੇ ਤਾਕਤ ਜਾਣਨਾ ਚਾਹੁੰਦਾ ਹੈ ਭਾਰਤ ਦੇ ਲਘੂ, ਸੂਖਮ ਉਦਯੋਗ ਵਾਲੇ ਖੇਤਰ ਨੂੰ ਸਬਸਿਡੀ ਦੁਆਰਾ ਉਤਸ਼ਾਹ ਦੇ ਕੇ ਉਤਪਾਦਨ ਵਧਾਉਣਾ ਹੋਵੇਗਾ, ਤਾਂ ਕਿ ਰੁਜ਼ਗਾਰ ਦੀਆਂ ਸਥਿਤੀਆਂ ਵੀ ਬਣਨ ਸਾਡਾ ਤਿਉਹਾਰੀ ਮੌਸਮ ਵੀ ਸ਼ੁਰੂ ਹੋ ਗਿਆ ਹੈ

ਅੱਜ ਕੱਚਾ ਤੇਲ 80 ਡਾਲਰ ਪ੍ਰਤੀ ਬੈਰਲ ਦੇ ਕਰੀਬ ਆ ਗਿਆ ਹੈ, ਪਰ ਆਮ ਗ੍ਰਾਹਕ ਨੂੰ ਪੁਰਾਣੇ, ਵਧੀਆਂ ਹੋਈਆਂ ਕੀਮਤਾਂ ’ਤੇ ਹੀ ਮਿਲ ਰਿਹਾ ਹੈ ਕਾਰਨ ਸਪੱਸ਼ਟ ਹੈ ਕਿ ਡਾਲਰ ’ਚ ਤੇਲ ਦਾ ਆਯਾਤ ਮਹਿੰਗਾ ਪੈਂਦਾ ਹੈ, ਲਿਹਾਜ਼ਾ ਸਸਤਾ ਹੋਣ ’ਤੇ ਵੀ ਰਾਹਤ ਆਮ ਆਦਮੀ ਦੇ ਹਿੱਸੇ ਨਹੀਂ ਆਉਂਦੀ ਮਹਿੰਗਾਈ ਕਾਰਨ ਆਮ ਆਦਮੀ ਦਾ ਲੱਕ ਟੁੱਟ ਗਿਆ ਹੈ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ ਸਬਜ਼ੀ, ਫਲ ਅਤੇ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀ ਹਨ ਸਰਕਾਰ ਨੂੰ ਮਹਿੰਗਾਈ ਰੋਕਣ ਲਈ ਠੋੋਸ ਕਦਮ ਚੁੱਕਣੇ ਹੋਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ