ਬੂਹੇ ਲਾਗੇ ਅਪਸ਼ਬਦ ਬੋਲਦੇ ਸ਼ਰਾਬੀਆਂ ਨੂੰ ਜਾਣ ਲਈ ਕਹਿਣਾ ਪਿਆ ਮਹਿੰਗਾ

0

ਸ਼ਰਾਬੀਆਂ ਦੁਆਰਾ ਬੁਲਾਏ ਗੁੰਡਿਆਂ ਵੱਲੋਂ ਘਰ ‘ਚ ਵੜ ਕੇ ਕਿਰਚਾਂ ਨਾਲ ਕੋਹ-ਕੋਹ ਕੇ ਕਤਲ

ਬਰਨਾਲਾ (ਜਸਵੀਰ ਸਿੰਘ ਗਹਿਲ/ਰਾਜਿੰਦਰ ਸ਼ਰਮਾ) ਸਥਾਨਕ ਮਿਊਂਸਪਲ ਕਮੇਟੀ ਦਫ਼ਤਰ ਦੇ ਪਿਛਲੇ ਪਾਸੇ ਬਾਜ਼ੀਗਰ ਬਸਤੀ ਦੇ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਬੂਹੇ ਅੱਗੇ ਸ਼ਰਾਬ ਪੀਂਦੇ ਸ਼ਰਾਬੀਆਂ ਨੂੰ ਜਾਣ ਲਈ ਕਹਿਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਦੀ ਕੀਮਤ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ -1 ਦੇ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਲੰਘੀ ਰਾਤੀ ਕਾਲਾ ਸਿੰਘ ਦੇ ਘਰ ਕੋਲ ਜਗਜੀਤ ਸਿੰਘ ਪੱਪੀ ਅਤੇ ਮਿਸਤਰੀ ਭੋਲਾ ਸਿੰਘ ਨਾਂਅ ਦੇ ਵਿਅਕਤੀ ਬੈਠੇ ਸ਼ਰਾਬ ਪੀਂਦੇ ਹੋਏ ਆਪਸ ਵਿੱਚ ਗਾਲੀ ਗਲੋਚ ਕਰ ਰਹੇ ਸਨ ਜਿਨ੍ਹਾਂ ਨੂੰ ਕਾਲਾ ਸਿੰਘ ਨੇ ਅਜਿਹਾ ਕਰਨ ਤੋਂ ਰੋਕਿਆ

ਕਿਉਂਕਿ ਉਸ ਦੇ ਘਰ ਉਸਦੀਆਂ ਦੋ ਜਵਾਨ ਧੀਆਂ ਹਨ ਤੇ ਅੱਗੇ ਜਾਣ ਲਈ ਕਹਿ ਕੇ ਆਪਣੇ ਘਰ ਚਲਾ ਗਿਆ ਜਿਸ ਤੋਂ ਨਰਾਜ ਹੋਏ ਉਕਤ ਸ਼ਰਾਬੀ ਵਿਅਕਤੀਆਂ ਨੇ ਫੋਨ ਕਰਕੇ ਹੋਰ ਕਈ ਗੁੰਡਿਆਂ ਨੂੰ ਬੁਲਾ ਲਿਆ, ਜਿਨ੍ਹਾਂ ਕੋਲ ਤਲਵਾਰਾਂ, ਕਿਰਚਾਂ ਤੇ ਹੋਰ ਤੇਜ਼ਧਾਰ ਹਥਿਆਰ ਸਨ ਉਕਤ ਸ਼ਰਾਬੀ ਦੇ ਕਹਿਣ ‘ਤੇ ਉੱਥੇ ਪੁੱਜੇ ਗੁੰਡਿਆਂ ਨੇ ਜ਼ਬਰਦਸਤੀ ਕਾਲਾ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਦੇਖਦੇ ਹੀ ਦੇਖਦੇ ਤੇਜ਼ਧਾਰ ਹਥਿਆਰਾਂ ਨਾਲ ਕਾਲਾ ਸਿੰਘ ਨੂੰ ਗਭੀਰ ਰੂਪ ‘ਚ ਜ਼ਖਮੀ ਕਰ ਦਿੱਤਾ

ਜੋ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਕੇ ‘ਤੇ ਹੀ ਦਮ ਤੋੜ ਗਿਆ ਇਸ ਲਈ ਵਿਚ ਕਾਲਾ ਸਿੰਘ ਨੂੰ ਛੁਡਾਉਣ ਲਈ ਅੱਗੇ ਆਏ ਉਸ ਦੇ ਛੋਟੇ ਭਰਾ ਜਗਸੀਰ ਸਿੰਘ ਅਤੇ ਮ੍ਰਿਤਕ ਦੀ ਘਰਵਾਲੀ ਦੇ ਵੀ  ਗਭੀਰ ਸੱਟਾਂ ਲੱਗੀਆਂ, ਜੋ ਜ਼ੇਰੇ ਇਲਾਜ ਹਨ ਪੁਲਿਸ ਕੋਲ ਲਿਖਾਏ ਬਿਆਨਾਂ ‘ਚ ਮ੍ਰਿਤਕ ਦੇ ਛੋਟੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਸਮੇਤ ਹੋਰ ਅੱਠ ਅਣਪਛਾਤੇ ਦੇ ਖਿਲਾਫ ਥਾਣਾ ਸਿਟੀ ‘ਚ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਫਿਲਹਾਲ ਮੁਲਜ਼ਮ ਪੁਲਿਸ ਦੀ ਗਿਰਫ਼ਤ ਚੋਂ ਬਾਹਰ ਹਨ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ, ਮੁਲਜ਼ਮ ਜਲਦ ਹੀ ਉਹਨਾਂ ਦੀ ਹਿਰਾਸਤ ਵਿਚ ਹੋਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.