ਪੰਜਾਬ

ਭਾਰਤੀ ਫੌਜ ‘ਚ ਭਰਤੀ ਘੋਟਾਲੇ ਦਾ ਪਰਦਾਫਾਸ਼

Expulsion of recruitment scam in Indian Army

ਪੁਲਿਸ ਵੱਲੋਂ ਪੰਜ ਲੱਖ ਲੈ ਕੇ ਫੌਜ ‘ਚ ਭਰਤੀ ਕਰਵਾਉਣ ਵਾਲੇ 5 ਜਣੇ ਗ੍ਰਿਫ਼ਤਾਰ

ਰੂਪਨਗਰ | ਰੂਪਨਗਰ ਸਿਟੀ ਪੁਲਿਸ ਨੇ ਭਾਰਤੀ ਫੌਜ ‘ਚ ਵੱਡੇ ਭਰਤੀ ਘੋਟਾਲੇ ਦਾ ਪਰਦਾਫਾਸ਼ ਕਰਦਿਆਂ ਇਸ ਘੋਟਾਲੇ ਦੇ ਸਰਗਨਾ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 48 ਵਿਅਕਤੀਆਂ ਦੇ ਨਕਲੀ ਦਸਤਾਵੇਜ਼, ਵੱਖ-ਵੱਖ ਅਧਿਕਾਰੀਆਂ ਦੀਆਂ 63 ਮੋਹਰਾਂ, ਜਿਨ੍ਹਾਂ ‘ਚ ਡਿਪਟੀ ਕਮਿਸ਼ਨਰ, ਐੱਸਐੱਸਪੀ, ਤਹਿਸੀਲਦਾਰ, ਮਿਊਂਸੀਪਲ ਕੌਂਸਲਰ ਆਦਿ ਦੇ ਜਾਅਲੀ ਰਬੜ ਸਟੈਂਡ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਕਰੀਬ 8 ਲੱਖ ਰੁਪਏ ਤੇ ਇੱਕ ਕਾਰ ਬਰਾਮਦ ਕੀਤੀ ਹੈ
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਭਰਤੀ ਘੋਟਾਲਾ ਸਾਲ 2014 ਤੋਂ ਚੱਲ ਰਿਹਾ ਹੈ ਤੇ ਇਸ ਗਿਰੋਹ ਦਾ ਸਰਗਨਾ ਯੋਗੇਸ਼ ਨਿਵਾਸੀ ਸਲੇਮ ਤਬਰੀ ਲੁਧਿਆਣਾ ਹੈ, ਜਿਸ ਦਾ ਪਿਤਾ ਇੱਕ ਸਾਬਕਾ ਫੌਜੀ ਹੈ ਇਹ ਪਹਿਲਾਂ ਫੌਜੀਆਂ ਦੇ ਸੰਪਰਕ ‘ਚ ਆਇਆ ਅਤੇ ਉਨ੍ਹਾਂ ਦੇ ਛੋਟੇ-ਮੋਟੇ ਕੰਮ ਕਰਵਾਉਂਦਾ ਸੀ ਜਿਵੇਂ ਡਰਾਈਵਿੰਗ ਲਾਈਸੈਂਸ ਬਣਾਉਣਾ, ਰਾਸ਼ਨ ਕਰਾਡ ਆਦਿ ਇਸ ਤੋਂ ਬਾਅਦ ਇਸ ਦਾ ਸੰਪਰਕ ਭਰਤੀ ਕਰਨ ਵਾਲੇ ਅਧਿਕਾਰੀਆਂ ਅਤੇ ਕਲਰਕਾਂ ਨਾਲ ਹੋਇਆ ਯੋਗੇਸ਼ ਵਿਸ਼ੇਸ਼ ਤੌਰ ‘ਤੇ ਹਰਿਆਣਾ ਨਿਵਾਸੀਆਂ ਨੂੰ ਪੰਜਾਬ ‘ਚ ਭਰਤੀ ਕਰਵਾਉਂਦਾ ਸੀ ਤੇ ਇਸ ਦਾ ਸਬੰਧ ਸ਼ਹਿਰ ਜੀਂਦ ‘ਚ ਫੌਜੀ ਭਰਤੀ ਦੀ ਟ੍ਰੇਨਿੰਗ ਦੀ ਇੱਕ ਅਕੈਡਮੀ ਚਲਾਉਣ ਵਾਲੇ ਮਨਜੀਤ ਅਤੇ ਸੁਨੀਲ ਨਾਲ ਸੀ ਉਨ੍ਹਾਂ ਨੇ ਕਰੀਬ 150 ਵਿਅਕਤੀਆਂ ਨੂੰ ਭਰਤੀ ਲਈ ਇਸ ਕੋਲ ਭੇਜਿਆ ਅਤੇ ਇਹ ਫੌਜੀ ਭਰਤੀ ਕੇਂਦਰ ਲੁਧਿਆਣਾ ਦੇ ਕੁਝ ਕਰਮਚਾਰੀਆਂ ਨਾਲ ਮਿਲੀ ਭੁਗਤ ਕਰ ਰਿਹਾ ਸੀ ਉਨ੍ਹਾਂ ਰੂਪਨਗਰ ਨੂੰ ਇਸ ਲਈ ਚੁਣਿਆ ਕਿ ਰੂਪਨਗਰ ਇੱਕ ਅਰਧ ਨੀਮ ਪਹਾੜੀ ਖੇਤਰ ਹੈ ਅਤੇ ਇੱਥੇ ਨੌਜਵਾਨਾਂ ਨੂੰ ਫੌਜ ‘ਚ ਭਰਤੀ ਲਈ 5 ਸੈਂਟੀਮੀਟਰ ਤੱਕ ਲੰਬਾਈ ‘ਚ ਛੂਟ ਮਿਲਦੀ ਹੈ, ਇਹ ਗਿਰੋਹ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਰੂਪਨਗਰ ਖੇਤਰ ਤੋਂ ਜਾਅਲੀ ਨਿਵਾਸ ਪੱਤਰ ਬਣਾਉਂਦੇ ਸਨ ਅਤੇ ਜਾਅਲੀ ਸਰਟੀਫਿਕੇਟ ਵੀ ਤਿਆਰ ਕਰਦੇ ਸਨ ਫਿਰ ਇਹ ਉਹਨਾਂ ਨੂੰ ਭਰਤੀ ਕਰਨ ਵਾਲੇ ਕਲਰਕਾਂ ਦੀ ਮਿਲੀ ਭੁਗਤ ਨਾਲ ਭਰਤੀ ਕਰਵਾ ਦਿੰਦਾ ਸੀ, ਜਿਸ ਲਈ ਇਹ 3 ਤੋਂ 5 ਲੱਖ ਰੁਪਏ ਪ੍ਰਤੀ ਉਮੀਦਵਾਰ ਲੈਂਦੇ ਸਨ
ਇਸ ਮਾਮਲੇ ‘ਤੇ ਸ਼ੱਕ ਦੀ ਸੂਈ ਉਦੋਂ ਘੁੰਮੀਂ ਜਦੋਂ ਯੋਗੇਸ਼ ਕੁਝ ਉਮੀਦਵਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਲਈ ਸਾਂਝ ਕੇਂਦਰ ਸਿਟੀ ਥਾਣਾ ਰੂਪਨਗਰ ‘ਚ ਆਇਆ ਤੇ ਉੱਥੇ ਬੈਠੇ ਅਧਿਕਾਰੀਆਂ ਨੂੰ ਇਸ ਦੀ ਬੋਲ ਚਾਲ ‘ਤੇ ਸ਼ੱਕ ਹੋਇਆ ਕਿਉਂਕਿ ਇਹ ਹਰਿਆਣਵੀਂ ਬੋਲਦਾ ਸੀ ਅਤੇ ਰੂਪਨਗਰ ਦੇ ਖੇਤਰਾਂ ਦੇ ਨਾਂਅ ਵੀ ਸਹੀ ਨਹੀਂ ਦੱਸ ਰਿਹਾ ਸੀ ਸਾਂਝ ਕੇਂਦਰ ਦੇ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਜਾਂਚ ਕੀਤੀ ਤਾਂ ਉਮੀਦਵਾਰਾਂ ਦੇ ਪਤੇ ਗਲਤ ਅਤੇ ਜਾਅਲੀ ਪਾਏ ਗਏ, ਜਿਸ ਤੋਂ ਬਾਅਦ ਸਾਂਝ ਕੇਂਦਰ ਦੇ ਅਧਿਕਾਰੀਆਂ ਨੇ ਐੱਸਐੱਚਓ ਸਿਟੀ ਅਤੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਘੋਟਾਲੇ ਦਾ ਪਰਦਾਫਾਸ਼ ਹੋਇਆ
ਐੱਸਐੱਸਪੀ ਨੇ ਦੱਸਿਆ ਕਿ ਫਿਰੋਜ਼ਪੁਰ ਨਿਵਾਸੀ ਮਨੋਜ ਅਤੇ ਅਮਿਤ ਜ਼ਿਲ੍ਹਾ ਫਾਜ਼ਿਲਕਾ, ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਭਰਤੀ ਲਈ ਯੋਗੇਸ਼ ਕੋਲ ਭੇਜਦੇ ਸਨ ਗਿਰੋਹ ਦੀ ਪੁੱਛ ਗਿੱਛ ਤੋਂ ਬਾਅਦ ਲੁਧਿਆਣਾ, ਗਵਾਲੀਅਰ, ਫਿਰੋਜ਼ਪੁਰ ਅਤੇ ਭੁਵਨੇਸ਼ਵਰ ‘ਚ ਤਾਇਨਾਤ ਫੌਜੀ ਐਨਸੀਓ ਦੇ ਨਾਂਅ ਸਾਹਮਣੇ ਆਏ ਹਨ ਜੋ ਭਰਤੀ ਅਥਾਰਟੀ ਅਤੇ ਫੌਜ ‘ਚ ਸ਼ਾਮਲ ਹੋਣ ਲਈ ਚਾਰ ਉਮੀਦਵਾਰਾਂ ‘ਚ ਕੜੀ ਦਾ ਕੰਮ ਕਰਦੇ ਸਨ ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਘੋਟਾਲੇ ਸਬੰਧੀ ਇਸ ਦੇ ਸਰਗਨਾ ਯੋਗੇਸ਼ ਅਤੇ ਇਸ ਦੇ ਸਾਥੀ ਜੀਂਦ ਨਿਵਾਸੀ ਮਨਜੀਤ, ਸੁਨੀਲ, ਫਿਰੋਜ਼ਪੁਰ ਨਿਵਾਸੀ ਮਨੋਜ ਅਤੇ ਅਮਿਤ ਨੂੰ ਧਾਰਾ 420,467,468, 471 ਅਤੇ 320-ਬੀ ਤਹਿਤ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top