ਕਰਾਚੀ ’ਚ ਫੈਕਟਰੀ ’ਚ ਧਮਾਕਾ, ਅੱਠ ਮੌਤਾਂ

0
karachi blast

16 ਵਿਅਕਤੀ ਜ਼ਖਮੀ, ਬਚਾਅ ਅਭਿਆਨ ਜਾਰੀ

ਕਰਾਚੀ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੀ ਰਾਜਧਾਨੀ ਕਰਾਚੀ ’ਚ ਇੱਕ ਕਾਰਖਾਨੇ ’ਚ ਹੋਏ ਧਮਾਕੇ ’ਚ ਘੱਟ ਤੋਂ ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ 16 ਜਣੇ ਜ਼ਖਮੀ ਹੋ ਗਏ।

karachi blast

ਡੀਐਸਪੀ ਮੋਇਨੁਦੀਨ ਦੇ ਹਵਾਲੇ ਤੋਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕਰਾਚੀ ’ਚ ਬਰਫ਼ ਤੇ ਕੋਲਡ ਸਟ੍ਰ੍ਰੋ੍ਰ੍ਰ੍ਰ੍ਰਰੇਜ ਫੈਕਟਰੀ ’ਚ ਹੋਈ। ਮੋਇਨੁਦੀਨ ਦੇ ਅਨੁਸਾਰ ਧਮਾਕੇ ’ਚ ਇਮਾਰਤ ਨੁਕਸਾਨੀ ਗਈ ਤੇ ਫੈਕਟਰੀ ਦੇ ਆਸ-ਪਾਸ ਵੀ ਨੁਕਸਾਨ ਹੋਇਆ। ਜਿਓ ਦੇ ਅਨੁਸਾਰ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਫੈਕਟਰੀ ਦੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਜਾਣ ਦੀ ਸ਼ੰਕਾ ਹੈ। ਬਚਾਅ ਅਭਿਆਨ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.