ਨਿਰਪੱਖ ਅਤੇ ਸੰਤੁਲਿਤ ਖਬਰ ਦੇਵੇ ਮੀਡੀਆ: ਨਾਇਡੂ

Fair, Balanced , News media, Naidu

ਏਜੰਸੀ/ ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਨੇ ਮੀਡੀਆ ਨੂੰ ਦੇਸ਼ ਹਿੱਤ ‘ਚ ਸੁਤੰਤਰ, ਨਿਰਪੱਖ ਅਤੇ ਸੰਤੁਲਿਤ ਖਬਰ ਦੇਣ ਅਤੇ ਸਮਾਜਿਕ ਸਮੱਸਿਆਵਾਂ ਨੂੰ ਲੈ ਕੇ ਲੋਕਾਂ ‘ਚ ਜਾਗਰੂਕਤਾ ਲਿਆਉਣ ਲਈ ਅਭਿਆਨ ਚਲਾਉਣ ਦੀ ਅਪੀਲ ਕੀਤੀ ਹੈ ਨਾਇਡੂ ਨੇ ਕੌਮੀ ਪ੍ਰੈੱਸ ਦਿਵਸ ਮੌਕੇ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦੀ ਅੰਦੋਲਨ ਦੌਰਾਨ ਪੱਤਰਕਾਰੀ ਮਿਸ਼ਨ ਸੀ ਅਤੇ ਉਸ ਦੌਰਾਨ ਉਸ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਉਨ੍ਹਾਂ ਨੇ ਕਿਹਾ, ‘ਮਿਸ਼ਨ ਹੁਣ ਕਮਿਸ਼ਨ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੱਤਰਕਾਰੀ ਕੌਮੀ ਹਿੱਤਾਂ, ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਧਿਆਨ’ਚ ਰੱਖ  ਕੇ ਸਤੰਤਰ ਅਤੇ ਜ਼ਿੰਮੇਵਾਰੀ ਪੂਰਨ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ ਖਬਰ ਨੂੰ ਖਬਰ ਦੇ ਰੂਪ ‘ਚ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਉਸ ਦੀ ਵਿਆਖਿਆ ਨਹੀਂ ਕੀਤੀ ਜਾਣੀ ਚਾਹੀਦੀ ਲੋਕਤੰਤਰ ‘ਚ ਪ੍ਰੈੱਸ ਨੂੰ ਅਭਿਵਿਅਕਤੀ ਦੀ ਅਜ਼ਾਦੀ ਹੈ।

ਪਰ ਸਮਾਚਾਰ ਦੇਣ ਤੋਂ ਬਾਅਦ ਹੀ ਉਸ ਦੀ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ, ਪਹਿਲਾਂ ਨਹੀਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਪੱਤਰਕਾਰਤਾ ਜ਼ਿੰਮੇਵਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਖਬਰ ਨੂੰ ਲੈ ਕੇ ਜੋ ਸੂਚਨਾ ਹੋਵੇ ਉਸ ਦੀ ਪੁਸ਼ਟੀ ਕਰ ਲਈ ਜਾਣੀ ਚਾਹੀਦੀ ਹੈ ਇਸ ਨਾਲ ਸੂਚਨਾ ਦਾ ਮਹੱਤਵ ਵਧ ਜਾਂਦਾ ਹੈ ਉਨ੍ਹਾਂ ਨੈ ਕਿਹਾ, ਅੱਜ ਅਜਿਹੀ ਸਥਿਤੀ ਹੋ ਗਈ ਹੈ ਕਿ ਕਿਸੇ ਘਟਨੀ ਸਬੰਧੀ ਇੱਕ ਅਖਬਾਰ ਨੂੰ ਪੜ੍ਹਨ ਨਾਲ ਉਸ ਦੀ ਸਹੀ ਤਸਵੀਰ ਨਹੀਂ ਬਣਦੀ ਹੈ ਵੱਖ-ਵੱਖ ਅਖਬਾਰ ਇੱਕ ਹੀ ਖਬਰ ਨੂੰ ਵੱਖ-ਵੱਖ ਢੰਗ ਨਾਲ ਪੇਸ਼ ਕਰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।