ਸੰਪਾਦਕੀ

ਭੀੜ ‘ਤੇ ਗੋਲੀ ਦਾ ਫੈਸ਼ਨ

Internet, Services, Tamil Nadu, Violence

ਸਾਡੇ ਦੇਸ਼ ‘ਚ ਪੁਲਿਸ ਵੱਲੋਂ ਭੀੜ ‘ਤੇ ਗੋਲੀ ਚਲਾਉਣ ਦਾ ਫੈਸ਼ਨ ਆਮ ਹੋ ਗਿਆ ਹੈ ਤਾਮਿਲਨਾਡੂ ‘ਚ ਇੱਕ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਵਿਰੋਧ ਕਰ ਰਹੀ ਜਨਤਾ ‘ਤੇ ਗੋਲੀ ਚਲਾਉਣ ਨਾਲ 11 ਮੌਤਾਂ ਹੋ ਗਈਆਂ. ਗੋਲੀ ਚਲਾਉਣ ਲਈ ਜ਼ਰੂਰੀ ਹਾਲਾਤ ਹੀ ਨਹੀਂ ਸਨ ਨਾ ਤਾਂ ਭੀੜ ਨੇ ਕਿਸੇ ‘ਤੇ ਗੋਲੀ ਚਲਾਈ ਤੇ ਨਾ ਹੀ ਕੋਈ ਪੁਲਿਸ ਵਾਲਾ ਜ਼ਖਮੀ ਹੋਇਆ ਭੀੜ ਨੂੰ ਰੋਕਣ ਦੀ ਬਜਾਇ ਮਾਰਨ ਦਾ ਹੀ ਕੰਮ ਕੀਤਾ ਗਿਆ ਪੁਲਿਸ ਦੇ ਨਿਯਮ ਅਨੁਸਾਰ ਗੋਲੀ ਪੇਟ ਦੇ ਹੇਠਲੇ ਹਿੱਸੇ ਮਾਰੀ ਜਾਂਦੀ ਹੈ ਤਾਂ ਕਿ ਪ੍ਰਦਰਸ਼ਨਕਾਰੀ ਦੀ ਮੌਤ ਨਾ ਹੋਵੇ ਪਰ ਮਰਨ ਵਾਲਿਆਂ ‘ਚ ਬਹੁਤਿਆਂ ਦੇ ਸਿਰ, ਗਰਦਨ, ਛਾਤੀ ਤੇ ਪਿੱਠ ‘ਤੇ ਲੱਗੀਆਂ ਮਿਲਦੀਆਂ ਹਨ.

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਨੂੰ ਸਰਕਾਰ ਦੀ ਸਰਪ੍ਰਸਤੀ ਵਾਲਾ ਅੱਤਵਾਦ ਕਰਾਰ ਦਿੱਤਾ ਹੈ. ਇਸ ਦੁਖਾਂਤ ਲਈ ਸਿਰਫ਼ ਪੁਲਿਸ ਹੀ ਨਹੀਂ, ਸਗੋਂ ਸਰਕਾਰ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਬਰਾਬਰ ਗੁਨਾਹਗਾਰ ਹਨ ਜਦੋਂ ਲੋਕ ਪਿਛਲੇ 100 ਦਿਨਾਂ ਤੋਂ ਅੰਦੋਲਨ ਚਲਾ ਰਹੇ ਸਨ ਤਾਂ ਸਰਕਾਰ ਜਾਂ ਇਲਾਕੇ ਦੇ ਐੱਮਪੀ ਜਾਂ ਵਿਧਾਇਕ ਨੇ ਮਸਲਾ ਸੁਲਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ.

ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਪ੍ਰਦੂਸ਼ਣ ਨਾਲ ਲੋਕ ਮਰਦੇ ਹਨ ਤੇ ਜੇਕਰ ਉਹ ਵਿਰੋਧ ਕਰਦੇ ਹਨ ਤਾਂ ਪੁਲਿਸ ਦੀ ਗੋਲੀ ਨਾਲ ਮਰਦੇ ਹਨ ਪੰਜਾਬ ‘ਚ ਇੱਕ ਸ਼ੂਗਰ ਮਿੱਲ ਨੇ ਸਾਰਾ ਬਿਆਸ ਦਰਿਆ ਪ੍ਰਦੂਸ਼ਿਤ ਕਰ ਦਿੱਤਾ, ਜਿਸ ਨਾਲ ਪੰਜਾਬ ਦੇ ਪੰਜ ਤੇ ਰਾਸਸਥਾਨ ਦੇ ਨੌ ਜ਼ਿਲ੍ਹਿਆਂ ਦੇ ਲੋਕ ਜ਼ਹਿਰ ਪੀ ਰਹੇ ਹਨ. ਦਰਅਸਲ ਆਮ ਜਨਤਾ ਨੂੰ ਕਾਰਖਾਨੇਦਾਰ ਕੀੜੇ-ਮਕੌੜੇ ਸਮਝਣ ਲੱਗਦੇ ਹਨ. ਪ੍ਰਸ਼ਾਸਨ ਤੇ ਪੁਲਿਸ ਜ਼ਿਆਦਾਤਰ ਸਰਮਾਏਦਾਰਾਂ ਦੇ ਹੱਕ ‘ਚ ਭੁਗਤਦੇ ਹਨ.

ਆਮ ਆਦਮੀ ਦੇ ਦੁੱਖ-ਦਰਦ ਨੂੰ ਕੋਈ ਸੁਣਨ ਲਈ ਤਿਆਰ ਨਹੀਂ ਤਾਮਿਲਨਾਡੂ ਦੀ ਸਬੰਧਿਤ ਫੈਕਟਰੀ ਦਾ ਵਿਸਤਾਰ ਰੋਕਣ ਲਈ ਸੂਬਾ ਸਰਕਾਰ ਪਹਿਲਾਂ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖ ਚੁੱਕੀ ਸੀ ਤਾਂ ਇਹ ਮਾਮਲਾ ਰਫ਼ਾ-ਦਫ਼ਾ ਕਿਸ ਤਰ੍ਹਾਂ ਕੀਤਾ ਗਿਆ, ਇਸ ਦਾ ਜਵਾਬ ਸਰਕਾਰ ਦਾ ਕੋਈ ਅਹੁਦੇਦਾਰ ਨਹੀਂ ਦੇ ਰਿਹਾ ਭੀੜ ਨਾਲ ਨਜਿੱਠਣ ਲਈ ਸਿਰਫ਼ ਪੁਲਿਸ ਬਲ ਹੀ ਜ਼ਰੂਰੀ ਨਹੀਂ ਤੇ ਨਾ ਹੀ ਸਾਰਾ ਮਾਮਲਾ ਅਧਿਕਾਰੀਆਂ ‘ਤੇ ਛੱਡਿਆਂ ਗੱਲ ਬਣਦੀ ਹੈ.

ਮੁੱਖ ਮੰਤਰੀ ਤੇ ਉਸ ਦੇ ਮੰਤਰੀਆਂ ਦੀ ਟੀਮ ਨੂੰ ਜ਼ਰੂਰੀ ਹਦਾਇਤਾਂ ਦੇ ਕੇ ਅਣਹੋਣੀ ਨੂੰ ਟਾਲ ਸਕਦੀ ਸੀ ਪਰ ਦੇਸ਼ ਅੰਦਰ ਇਹ ਰੁਝਾਨ ਬਣ ਗਿਆ ਹੈ ਕਿ ਪਹਿਲਾਂ ਭੀੜ ‘ਤੇ ਗੋਲੀ ਚਲਾਓ, ਫਿਰ ਜਾਂਚ ਕਰਵਾਈ ਜਾਂਦੀ ਹੈ, ਫਿਰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਮੁਆਵਜ਼ੇ ਦੇ ਐਲਾਨ ਕਰ ਦਿੱਤੇ ਜਾਂਦੇ ਹਨ.

ਦੇਸ਼ ‘ਚ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਸਰਕਾਰਾਂ ਨੇ ਇਸ ਨੂੰ ਆਪਣੀ ਕਾਰਜਸ਼ੈਲੀ ਦਾ ਹੀ ਹਿੱਸਾ ਬਣਾ ਲਿਆ ਹੈ ਕਿਉਂਕਿ ਜੇਕਰ ਇੱਕ ਘਟਨਾ ਤੋਂ ਸਬਕ ਲਿਆ ਹੋਵੇ ਤਾਂ ਦੂਜੀ ਘਟਨਾ ਵਾਪਰੇ ਹੀ ਨਾ ਸਰਕਾਰ ਨੂੰ ਆਮ ਜਨਤਾ ਪ੍ਰਤੀ ਰਵੱਈਆ ਹਮਦਰਦੀ, ਜਿੰਮੇਵਾਰੀ ਤੇ ਨਿਰਖੱਪਤਾ ਵਾਲਾ ਅਪਣਾਉਣਾ ਚਾਹੀਦਾ ਹੈ ਇਹ ਸਰਕਾਰ ਦੀ ਡਿਊਟੀ ਹੈ.

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top