ਗੁਰਵਿੰਦਰ ਇੰਸਾਂ ਦੀ ਬਰਸੀ ਮੌਕੇ ਪਰਿਵਾਰ ਤੇ ਰਿਸਤੇਦਾਰਾਂ ਨੇ ਦਿੱਤਾ 21 ਯੂਨਿਟ ਖੂਨਦਾਨ

0
social workers against blood donate-viral audio

ਡੇਰਾ ਸੱਚਾ ਸੌਦਾ ਦਾ ਅਣਥੱਕ ਸੇਵਾਦਾਰ ਸੀ ਗੁਰਵਿੰਦਰ ਇੰਸਾਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਅਣਥੱਕ ਸੇਵਾਦਾਰ ਗੁਰਵਿੰਦਰ ਇੰਸਾਂ ਪੁੱਤਰ ਕਰਨੈਲ ਇੰਸਾਂ ਵਾਸੀ ਬਡੌਲੀ ਗੁੱਜਰਾ ਬਲਾਕ ਅਜਰੌਰ ਦੀ ਬਰਸੀ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸਤੇਦਾਰਾਂ ਵੱਲੋਂ ਇੱਥੇ ਲਾਈਫ਼ ਲਾਈਨ ਬਲੱਡ ਬੈਂਕ ਵਿਖੇ ਖੂਨਦਾਨ ਦਿੱਤਾ ਗਿਆ। ਇਸ ਦੌਰਾਨ 21 ਯੂਂਿਨਟ ਖੂਨਦਾਨ ਇਕੱਤਰ ਹੋਇਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਰਸੀ ਮੌਕੇ ਖੂਨਦਾਨ ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਹੀ ਦਿੱਤਾ ਗਿਆ ਹੈ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਅਤੇ ਕੁਲਵੰਤ ਰਾਏ ਨੇ ਦੱਸਿਆ ਕਿ ਗੁਰਵਿੰਦਰ ਇੰਸਾਂ ਹਰ ਸੇਵਾਂ ਵਿੱਚ ਅੱਗੇ ਰਹਿੰਦਾ ਹੈ ਅਤੇ ਪਰਿਵਾਰਕ ਮੈਂਬਰ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ।

ਦੱਸਣਯੋਗ ਹੈ ਕਿ ਪਿਛਲੇ ਸਾਲ 19 ਸਤੰਬਰ ਇੱਕ ਕਾਰ ਹਾਦਸੇ ਵਿੱਚ ਗੁਰਵਿੰਦਰ ਸਿੰਘ ਇੰਸਾਂ ਸਤਿਗੁਰੂ ਦੀ ਗੋਦ ਵਿੱਚ ਚਲੇ ਗਏ ਸਨ। ਉਨ੍ਹਾਂ ਦੇ ਪਰਿਵਾਰ ਵੱਲੋਂ ਬਰਸੀ ਮੌਕੇ 21 ਯੂਨਿਟ ਖੂਦਦਾਨ ਕਰਨਾ ਵੱਡਾ ਪੁੰਨ ਵਾਲਾ ਕੰਮ ਹੈ, ਜਿਸ ਦੀ ਲਾਈਫ਼ ਲਾਈਨ ਬਲੱਡ ਬੈਕ ਦੇ ਡਾਕਟਰਾਂ ਵੱਲੋਂ ਸਲਾਘਾ ਕੀਤੀ ਗਈ। ਇਸ ਮੌਕੇ ਪੰਦਰਾ ਮੈਂਬਰ ਮਲਕੀਤ ਸਿੰਘ, ਸਾਗਰ ਅਰੋੜਾ, ਕੁਲਦੀਪ ਸਿੰਘ, ਸੁਖਦੇਵ ਸਿੰਘ, ਸੋਮਾ ਰਾਮ ਇੰਸਾਂ ਸਮੇਤ ਹੋਰ ਪਰਿਵਾਰਕ ਮੈਬਰ ਅਤੇ ਰਿਸਤੇਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.