ਪੰਜਾਬ

ਚੋਣਾਂ ਲੜਨ ਵਾਸਤੇ ਮੇਰੇ ਪਰਿਵਾਰ ਨੂੰ ਸਟਿੱਪਣੀ ਨਾ ਸਮਝੋ : ਨਵਜੋਤ ਸਿੱਧੂ

Family, Elections, Navjot Sidhu 

ਸੱਚ ਕਹੂੰ ਨਿਊਜ਼, ਜਲੰਧਰ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਕੋਈ ਸਟਿੱਪਣੀ ਨਹੀਂ ਹੈ, ਜਿਸ ਨੂੰ ਚੋਣ ਲੜਨ ਲਈ ਜਿੱਥੇ ਮਰਜ਼ੀ ਫਿੱਟ ਕਰ ਦਿੱਤਾ ਜਾਵੇ  ਸਿੱਧੂ ਨੇ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਪਾਰਟੀ ਦੇ ਆਦੇਸ਼ਾਂ ਅਨੁਸਾਰ ਕੰਮ ਕਰਨਗੇ ਜ਼ਿਕਰਯੋਗ ਹੈ?ਕਿ ਡਾ. ਨਵਜੋਤ ਕੌਰ ਸਿੱਧੂ ਵੱਲੋਂ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਮੰਗੀ ਗਈ ਸੀ ਅਤੇ ਅਖੀਰ ਤੱਕ ਉਨ੍ਹਾਂ ਵੱਲੋਂ ਸਰਗਰਮੀਆਂ ਵੀ ਜਾਰੀ ਰੱਖੀਆਂ ਗਈਆਂ ਪਰ ਪਾਰਟੀ ਵੱਲੋਂ ਟਿਕਟ ਸਾਬਕਾ ਸਾਂਸਦ ਪਵਨ ਬਾਂਸਲ ਨੂੰ ਦੇ ਦਿੱਤੀ ਗਈ ਜਿਸ ਕਰਕੇ ਨਵਜੋਤ ਕੌਰ ਦੇ ਨਿਰਾਸ਼ ਹੋਣ ਦੀਆਂ ਖਬਰਾਂ ਵੀ ਮੀਡੀਆ ‘ਚ ਆਈਆਂ ਸਨ

ਮੀਡੀਆ ‘ਚ ਇਸ ਗੱਲ ਦੀ ਚਰਚਾ ਚੱਲਦੀ ਰਹੀ ਕਿ ਨਵਜੋਤ ਕੌਰ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ਼ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ ਅੱਜ ਇਸੇ ਸਬੰਧ ‘ਚ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਸਿਆਸਤ ‘ਚ ਵਾਧੂ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ?ਨਰਿੰਦਰ ਮੋਦੀ ਖਿਲਾਫ਼ ਆਪਣੇ ਹਮਲੇ ਜਾਰੀ ਰੱਖੇ ਹੋਏ ਹਨ ਚੌਂਕੀਦਾਰ ਸ਼ਬਦ ‘ਤੇ ਵਿਅੰਗ ਕੱਸਦਿਆਂ  ਉਨ੍ਹਾਂ ਕਿਹਾ ਕਿ ਚੌਂਕੀਦਾਰ ਅਮੀਰਾਂ ਦੇ ਘਰਾਂ ਦੀ ਰਾਖੀ ਕਰਦਾ ਹੈ ਅਤੇ ਗਰੀਬਾਂ ਨੂੰ ਚੌਂਕੀਦਾਰ ਦੀ ਲੋੜ ਨਹੀਂ ਹੁੰਦੀ ਉਨ੍ਹਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਅਤੇ ਜੋ ਵੀ ਉਨ੍ਹਾਂ ਵੱਲੋਂ ਹੁਕਮ ਲਾਇਆ ਜਾਵੇਗਾ, ਉਸੇ ਮੁਤਾਬਿਕ ਉਹ ਪਾਰਟੀ ਲਈ ਪ੍ਰਚਾਰ ਕਰਨਗੇ ਨਵਜੋਤ ਸਿੱਧੂ ਦੇ ਤਾਜ਼ਾ ਬਿਆਨ ਨਾਲ ਇਹ ਕਿਆਸਅਰਾਈਆਂ ਖਤਮ ਹੋ?ਗਈਆਂ?ਹਨ ਕਿ ਉਨ੍ਹਾਂ ਦੀ ਧਰਮ ਪਤਨੀ ਬਠਿੰਡੇ ਤੋਂ ਚੋਣ ਲੜ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top