Breaking News

ਐਂਵੇ ਕਿਵੇਂ ਪੈ ਜਾਏਗਾ ਪਰਿਵਾਰ ਦਾ ਐਫ਼ਆਈਆਰ ‘ਚ ਨਾਂ, ਕਿਸੇ ਦੀ ਪਸੰਦ ਜਾਂ ਨਾ ਪਸੰਦ ਨਾਲ ਨਹੀਂ ਚੱਲੇਗਾ ਕੇਸ

Family, Name, FIR, Choice

ਪ੍ਰਸਿੱਧ ਵਕੀਲ ਤਨਵੀਰ ਅਹਿਮਦ ਨੇ ਕੀਤਾ ਹਾਈ ਕੋਰਟ ਵਿੱਚ ਵਿਰੋਧ, ਹਾਈ ਕੋਰਟ ਨੇ ਕੀਤਾ ਸਵੀਕਾਰ

ਸਿੰਗਲ ਬੈਂਚ ਵਲੋਂ ਹੋਇਆ ਐ ਨੋਟਿਸ, ਅਸੀਂ ਦੇਵਾਗਾਂ ਸਿੰਗਲ ਬੈਂਚ ‘ਚ ਜੁਆਬ

ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਕਿਸੇ ਦੀ ਪਸੰਦ ਜਾਂ ਫਿਰ ਨਾ ਪਸੰਦ ਨਾਲ ਕੋਈ ਮਾਮਲਾ ਨਹੀਂ ਚਲ ਸਕਦਾ ਹੈ ਅਤੇ ਇਸ ਤਰਾਂ ਕਿਵੇਂ ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਅ ਐਫ.ਆਈ.ਆਰ ਵਿੱਚ ਪਾ ਦਿੱਤਾ ਜਾਏਗਾ। ਇਸ ਸਬੰਧੀ ਸਿੰਗਲ ਬੈਂਚ ਕੋਲ ਕੇਸ ਪੈਡਿੰਗ ਚਲ ਰਿਹਾ ਹੈ ਅਤੇ ਉਥੇ ਅਸੀਂ ਜੁਆਬ ਦੇ ਦਿਆਂਗੇ। ਇਹ ਤਰਕ ਪ੍ਰਸਿੱਧ ਵਕੀਲ ਤਨਵੀਰ ਅਹਿਮਦ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉਸ ਸਮੇਂ ਰੱਖਿਆ ਜਦੋਂ ਵਿਰੋਧੀ ਵਕੀਲਾਂ ਵਲੋਂ ਐਫ.ਆਈ.ਆਰ. ਵਿੱਚ ਨਾਂਅ ਪਾਉਣ ਦੀ ਅਪੀਲ ਕੀਤੀ।

ਤਨਵੀਰ ਅਹਿਮਦ ਨੇ ਕਿਹਾ ਕਿ ਉਹ ਗੁਰੂ ਜੀ ਅਤੇ ਉਨਾਂ ਦੇ ਪਰਿਵਾਰ ਵੱਲੋਂ ਪੇਸ਼ ਹੋਏ ਹਨ, ਇਸ ਲਈ ਸਿੰਗਲ ਬੈਂਚ ਵਿੱਚ ਚੱਲ ਰਹੀਂ ਸੁਣਵਾਈ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਜਿਸ ਵਿੱਚ ਸਾਨੂੰ ਨੋਟਿਸ ਹੋਇਆ ਹੈ ਅਤੇ ਅਸੀਂ ਉਸ ਮਾਮਲੇ ਵਿੱਚ ਜੁਆਬ ਦੇਣ ਜਾ ਰਹੇ ਹਨ।

ਇਸ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੂਲ ਬੈਂਚ ਨੇ ਇਸ ਤਰਕ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਮਾਮਲਾ ਸਿੰਗਲ ਬੈਂਚ ਕੋਲ ਹੈ ਅਤੇ ਸੁਣਵਾਈ ਅਧੀਨ ਹੈ, ਇਸ ਲਈ ਫਿਲਹਾਲ ਇਥੇ ਸੁਣਵਾਈ ਦੀ ਜਰੂਰਤ ਨਹੀਂ ਹੈ।

ਤਨਵੀਰ ਅਹਿਮਦ ਨੇ ਸੁਣਵਾਈ ਤੋਂ ਬਾਅਦ ਹਾਈ ਕੋਰਟ ਦੇ ਬਾਹਰ ਕਿਹਾ ਕਿ ਕੁਝ ਵਿਰੋਧੀ ਪੱਖ ਦੇ ਵਕੀਲ ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਅ ਪੰਚਕੂਲਾ ਹਿੰਸਾ ਵਿੱਚ ਪਵਾਉਣ ਦੀ ਕੋਸ਼ਸ਼ ਕਰ ਰਹੇ ਹਨ, ਜਦੋਂ ਕਿ ਉਨਾਂ ਦਾ ਇਸ ਮਾਮਲੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ। ਉਨਾਂ ਕਿਹਾ ਕਿ ਉਹ ਸਿੰਗਲ ਬੈਂਚ ਵਿੱਚੋਂ ਵੀ ਆਪਣੇ ਤਰਕਾ ਨਾਲ ਇਸ ਮਾਮਲੇ ਨੂੰ ਖ਼ਤਮ ਕਰਵਾਉਣਗੇ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top