ਪ੍ਰਸਿੱਧ ਅਦਾਕਾਰਾ ਉਮਾ ਗੁਰਬਖਸ਼ ਸਿੰਘ ਦਾ ਦਿਹਾਂਤ

0

ਪ੍ਰਸਿੱਧ ਅਦਾਕਾਰਾ ਉਮਾ ਗੁਰਬਖਸ਼ ਸਿੰਘ ਦਾ ਦਿਹਾਂਤ

ਅੰਮ੍ਰਿਤਸਰ। ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਉਮਾ ਗੁਰਬਖਸ਼ ਸਿੰਘ ਸਪੁੱਤਰੀ ਪ੍ਰਸਿੱਧ ਗਲਪਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਲਗਭਗ 93 ਵਰ੍ਹਿਆਂ ਦੇ ਸਨ ਤੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪ੍ਰੀਤ ਨਗਰ ਵਿਖੇ ਕੀਤਾ ਗਿਆ, ਜਿਥੇ ਉਨ੍ਹਾ ਨੂੰ ਵੱਖ-ਵੱਖ ਸਖਸ਼ੀਅਤਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਮਾ ਜੀ ਨੇ ਉਨ੍ਹਾਂ ਨੇ 1939 ਵਿਚ ਆਪਣੇ ਪਿਤਾ ਗੁਰਬਖਸ਼ ਸਿੰਘ ਦਾ ਲਿਖਿਆ ਹੋਇਆ ਨਾਟਕ ਰਾਜ ਕੁਮਾਰੀ ਲਤਿਕਾ ਦੀ ਮੁੱਖ ਨਾਇਕਾ ਦਾ ਕਿਰਦਾਰ ਨਿਭਾਇਆ, ਜਿਸ ਨਾਲ ਪੰਜਾਬੀ ਰੰਗਮੰਚ ਨੂੰ ਪਹਿਲੀ ਅਭਿਨੇਤਰੀ ਮਿਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।