ਪੰਜਾਬ ਯੂਨੀਵਰਸਿਟੀ ਤੱਕ ਵੀ ਪੁੱਜੀ ਕਾਲਖ

0
Far, Reaching, Panjab, University

ਲੁਧਿਆਣਾ ਤੇ ਦਿੱਲੀ ਤੋਂ ਬਾਅਦ ਯੂਨੀਵਰਸਿਟੀ ਦੇ ਬੋਰਡ ਤੇ ਮਲੀ ਕਾਲਖ

ਚੰਡੀਗੜ੍ਹ: ਲੁਧਿਆਣਾ ਤੇ ਦਿੱਲੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ਼ ਮਲੀ ਗਈ।।ਪੰਜਾਬ ਯੂਨੀਵਰਸਿਟੀ ਵਿੱਚ ਕੁਝ ਅਣਪਛਾਤੇ ਅਨਸਰਾਂ ਨੇ ਰਾਜੀਵ ਗਾਂਧੀ ਦੇ ਨਾਂ ਤੇ ਬਣੇ ਗੈਸਟ ਹਾਊਸ ਦੇ ਬੋਰਡ ‘ਤੇ ਕਾਲਖ਼ ਮਲ ਦਿੱਤੀ।। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਬਾਰੇ ਅਜੇ ਤੱਕ ਨਹੀਂ ਪਤਾ ਲੱਗਾ।। ਲੁਧਿਆਣਾ ਮਗਰੋਂ ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਗੈਸਟ ਹਾਊਸ ਨੂੰ ਰਾਜੀਵ ਗਾਂਧੀ ਕਾਲਜ ਗੈਸਟ ਹਾਊਸ ਦਾ ਨਾਂ ਦਿੱਤਾ ਗਿਆ ਸੀ।। ਦਰਅਸਲ ਬੀਤੇ ਦਿਨਾਂ ਵਿੱਚ ਦਿੱਲੀ ਸਰਕਾਰ ਵੱਲੋਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਲੁਧਿਆਣਾ ਤੇ ਦਿੱਲੀ ਵਿੱਚ ਰਾਜੀਵ ਗਾਂਧੀ ਦੇ ਬੁੱਤ ‘ਤੇ ਲਿਖੇ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ਼ ਮਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ।। ਬੀਤੇ ਦਿਨ ਦਿੱਲੀ ਵਿੱਚ 1984 ਸਿੱਖ ਕਤਲੇਆਮ ਪੀੜਤਾਂ ਨੇ ਤਾਂ ਕਾਲਖ਼ ਮਲਣ ਬਾਅਦ ਰਾਜੀਵ ਗਾਂਧੀ ਦੇ ਨਾਂ ‘ਤੇ ਜੁੱਤੀਆਂ ਵੀ ਪਾ ਦਿੱਤੀਆਂ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।