Breaking News

ਫਰੀਦਕੋਟ ਜੇਲ ‘ਚ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ

Faridkot, Jail, Quantity, Narcotics, Seized

ਫਰੀਦਕੋਟ । ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲਦੇ ਮੇਨ ਗੇਟ ‘ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਦਰਅਸਲ ਨਸ਼ੀਲੇ ਪਦਾਰਥਾਂ ਦਾ ਇਹ ਜ਼ਖੀਰਾ ਸਪੀਕਰ ਵਾਲੇ ਦੋ ਬਕਸਿਆਂ ਵਿਚ ਲੁਕਾ ਕੇ ਰੱਖਿਆ ਗਿਆ ਸੀ।
ਇਨ੍ਹਾਂ ਸਪੀਕਰਾਂ ਵਿਚ ਬੀੜੀਆਂ ਦੇ ਕਰੀਬ 1300 ਬੰਡਲ, ਵੱਡੀ ਮਾਤਰਾ ਵਿਚ ਜਰਦਾ ਅਤੇ ਸਿਰਟਾਂ ਰੱਖੀਆਂ ਗਈਆਂ ਸਨ। ਜਾਣਕਾਰੀ ਅਨੁਸਾਰ ਜੇਲ ਅੰਦਰ ਇਕ ਬੀੜੀ ਦਾ ਬੰਡਲ 100 ਰੁਪਏ ਅਤੇ ਜਰਦੇ ਦੀ ਇਕ ਪੁੜੀ ਕਰੀਬ 500 ਰੁਪਏ ਦੀ ਵਿਕਦੀ ਹੈ ਅਤੇ ਇਹ ਸਾਰਾ ਨਸ਼ਾ ਜੇਲ ਦੇ ਅੰਦਰ ਕੈਦੀਆਂ ਨੂੰ ਮਹਿੰਗੇ ਭਾਅ ‘ਤੇ ਵੇਚਿਆ ਜਾਣਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top