ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ

0

Farmers of Punjab turn to direct sowing of paddy | ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ

ਸਾਲ 2020 ਦੌਰਾਨ ਪੰਜਾਬ ਅੰਦਰ ਝੋਨੇ (Paddy) ਦੀ ਸਿੱਧੀ ਬਿਜਾਈ ਕਰਨ ਵੱਲ ਕਿਸਾਨ ਉਤਸ਼ਾਹਿਤ ਹੋਏ ਹਨ। ਇਸ ਨੂੰ ਕੋਵਿਡ-19 ਕਾਰਨ ਆਈ ਪਰਵਾਸੀ ਮਜ਼ਦੂਰਾਂ ਦੀ ਘਾਟ ਤੇ ਪੰਜਾਬ ਦੇ ਮਜਦੂਰਾਂ ਵੱਲੋਂ ਝੋਨੇ ਦੀ ਲਵਾਈ ਪ੍ਰਤੀ ਏਕੜ 3500 ਤੋਂ ਲੈ ਕੇ ਪੰਜ ਹਜਾਰ ਰੁਪਏ ਤੱਕ ਕੀਤੇ ਜਾਣਾ ਵੀ ਝੋਨੇ ਦੀ ਸਿੱਧੀ ਬਿਜਾਈ ਦਾ ਸਿੱਧਾ ਜਿਹਾ ਕਾਰਨ ਮੰਨਿਆ ਜਾ ਸਕਦਾ ਹੈ ਪਰ ਝੋਨੇ ਦੀ ਹੋਈ ਸਿੱਧੀ ਬਿਜਾਈ ਕਾਰਨ ਪਾਣੀ ਦੀ ਬੱਚਤ ਹੋਣ ਦੇ ਨਾਲ ਹੀ ਕਿਸਾਨਾਂ (farmers) ਦਾ ਬੂਟਿਆਂ ਰਾਹੀਂ ਝੋਨਾ (Paddy) ਲਾਉਣ ਨਾਲੋਂ ਖਰਚਾ ਵੀ ਕਈ ਗੁਣਾ ਘੱਟ ਆਇਆ ਹੈ ਕਿਉਂਕਿ ਝੋਨੇ ਦੀ ਪਨੀਰੀ ਬੀਜਣ ਤੋਂ ਲੈ ਕੇ ਪੁੱਟਣ ਤੱਕ, ਝੋਨਾ ਲਾਉਣ ਲਈ ਜਮੀਨ ਵਿੱਚ ਕੱਦੂ ਕਰਨ ਤੱਕ ਹਜ਼ਾਰਾਂ ਰੁਪਏ ਖਰਚ ਹੋਣ ਦੇ ਨਾਲ ਹੀ ਖੇਤ ਵਿੱਚ ਪਾਣੀ ਵੀ ਖੜ੍ਹਾਉਣਾ ਪੈਂਦਾ ਹੈ। ਇਸ ਤਰ੍ਹਾਂ ਦੀ ਬਿਜਾਈ ਨਾਲ ਧਰਤੀ ਹੇਠਲਾ ਪਾਣੀ ਵੀ ਘੱਟ ਹੋ ਰਿਹਾ ਸੀ। ਕੁਝ ਕੁ ਕਿਸਾਨਾਂ ਵੱਲੋਂ 30 ਕੁ ਦਿਨਾਂ ਬਾਅਦ ਸਿੱਧੀ ਬਿਜਾਈ ਵਾਲੇ ਝੋਨੇ ਦੀ ਵਹਾਈ ਕਰਕੇ ਬੂਟਿਆਂ ਰਾਹੀਂ ਵੀ ਝੋਨਾ ਲਾਇਆ ਗਿਆ ਹੈ। ਜਿਸ ਦਾ ਕਾਰਨ ਬੂਟਿਆਂ ਦੀ ਦਿੱਖ ਵਧੀਆ ਨਾ ਹੋਣਾ ਦੱਸਿਆ ਗਿਆ ਹੈ ਪਰ 15 ਕੁ ਦਿਨ ਬਾਅਦ ਉਨ੍ਹਾਂ ਹੀ ਬੂਟਿਆਂ ਦਾ ਰੰਗ ਦੂਸਰੇ ਝੋਨੇ ਨਾਲੋਂ ਵਧੀਆ ਤੇ ਫੁਟਾਰਾ ਵੀ ਵੱਧ ਵੇਖਣ ਨੂੰ ਮਿਲਿਆ।

Farmers of Punjab turn to direct sowing of paddy

ਦੂਸਰੇ ਪਾਸੇ ਦੇਸ਼ ਦੇ ਤਕਰੀਬਨ ਹਰ ਰਾਜ ਅੰਦਰ ਆਪਣੀ ਲੋੜ ਮੁਤਾਬਿਕ ਚੌਲ ਪੈਦਾ ਹੋ ਰਹੇ ਹਨ, ਹੁਣ ਇਹ ਗੱਲ ਨਹੀਂ ਆਖੀ ਜਾ ਸਕਦੀ ਕਿ ਦੇਸ਼ ਦੇ ਰਾਜ ਚੌਲਾਂ ਲਈ ਪੰਜਾਬ ‘ਤੇ ਪੂਰੀ ਤਰ੍ਹਾਂ ਨਿਰਭਰ ਹਨ। ਸਗੋਂ ਪੰਜਾਬ ਵਿੱਚ ਲੱਗੇ ਸੇਲਾ ਪਲਾਂਟ ਝੋਨਾ ਦੂਸਰੇ ਰਾਜਾਂ ਵਿੱਚੋਂ ਲੈ ਕੇ ਆਉਂਦੇ ਹਨ ਤੇ ਚੌਲਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ।   ਝੋਨੇ (Paddy) ਦੀ ਫਸਲ ਖਾਸ ਕਰਕੇ ਬਾਸਮਤੀ ਕਿਸਮ ‘ਤੇ ਨਦੀਨ ਅਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਹੁੰਦੀ ਰਹੀ ਹੈ। ਜਿਸ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਚੌਲਾਂ ਦੇ ਮਿਆਰ ‘ਚ ਗਿਰਾਵਟ ਆਉਣ ਕਰਕੇ ਭਾਰਤੀ ਚੌਲਾਂ ਦੀ ਮੰਗ ਘਟਦੀ ਜਾ ਰਹੀ ਸੀ (ਖਾਸ ਕਰਕੇ ਪੰਜਾਬ ਦੇ ਚੌਲਾਂ ਦੀ) ਕਿਉਂਕਿ ਪੰਜਾਬ ਦੇ ਕਿਸਾਨ ਝੋਨੇ ਲਈ ਸਭ ਤੋਂ ਵੱਧ ਜਹਿਰਾਂ ਦੀ ਵਰਤੋਂ ਕਰਦੇ ਹਨ। ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਚੌਲਾਂ ਦੇ ਮਿਆਰ ਨੂੰ Àੁੱਚਾ ਚੁੱਕਣ ਦੇ ਮਕਸਦ ਨਾਲ 27 ਦੇ ਕਰੀਬ ਕੀਟਨਾਸ਼ਕ/ਉੱਲੀਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ ਦੇ ਭੰਡਾਰ ਤੇ ਖਰੀਦ-ਵੇਚ ‘ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾਈ ਹੈ।

Farmers of Punjab turn to direct sowing of paddy

ਜਿਨ੍ਹਾਂ ਵਿੱਚ ਐਸਫੈਟ, ਅਲਟਰਾਜਾਈਨ (Ultrasound), ਬੇਨਫਰਾਕਾਰਬ, ਬੂਟਾਕਲੋਰ (ਨਦੀਨਨਾਸ਼ਕ) ਕੈਪਟਨ (ਉੱਲੀਨਾਸ਼ਕ), ਕਾਰਬੇਡੇਜਿਮ ਕਾਰਬੋਫਿਊਰਾਨ, ਫਲੋਰੋਪਾਇਯਰੀਫਾਸ, 24-ਡੀ (ਨਦੀਨ ਨਾਸ਼ਕ), ਡੈਲਟਾਮੈਥਰੀਨ, ਡਿਕੋਫਾਲ, ਡਿਮੇਥੋਟ, ਡਾਈਨੋਕੈਪ (Àੁੱਲੀਨਾਸ਼ਕ), ਡਿਊਰਾਨ (ਨਦੀਨਨਾਸ਼ਕ), ਮੈਲਾਥਿਆਨ, ਮੈਨਕੋਜੇਬ (ਉੱਲੀਨਾਸ਼ਕ), ਮਿਥੋਮਿਲ, ਮੋਨੋਕਰੋਟੋਫਾਸ, ਆਕਸੀਫਲੋਰੀਨ (ਨਦੀਨਨਾਸ਼ਕ), ਪੈਡੀਮੇਥਲੀਨ (ਨਦੀਨਨਾਸ਼ਕ), ਕਿਉਨਲਫਾਸ, ਸਲਫੋਸਲਫੂਰੋਨ (ਨਦੀਨਨਾਸ਼ਕ), ਥੀਉਡੀਕਰਬ, ਥਾਯੋਫਿਨੇਟ ਮਿਥਾਇਲ (ਉੱਲੀਨਾਸ਼ਕ), ਥੀਰਮ (Àੁੱਲੀਨਾਸ਼ਕ), ਜੀਨੇਬ, ਜੀਰਮ (ਉਲੀਨਾਸ਼ਕ) ਆਦਿ ਸ਼ਾਮਲ ਹਨ।

Farmers of Punjab turn to direct sowing of paddy

ਇਨ੍ਹਾਂ ਕੀਟਨਾਸ਼ਕਾਂ/ਨਦੀਨਨਾਸ਼ਕਾਂ ਦੀ ਵਰਤੋਂ ‘ਤੇ ਪੰਜਾਬ ਵਿੱਚ ਪਾਬੰਦੀ ਲਾ ਦਿੱਤੀ ਗਈ ਹੈ। ਪਰ ਇਨ੍ਹਾਂ ਕੀਟਨਾਸ਼ਕਾਂ/ਨਦੀਨਨਾਸ਼ਕਾਂ ‘ਤੇ ਪਾਬੰਦੀ ਲਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਕੈਪਟਨ (ਉੱਲੀਨਾਸ਼ਕ), ਕਾਰਬੇਡੇਜਿਮ (ਕੀਟਨਾਸ਼ਕ ਝੋਨੇ ਦੇ ਬੀਜ ਨੂੰ ਸੋਧਣ ਲਈ ਕੰਮ ਆਉਂਦੀ ਹੈ), ਕਾਰਬੇਡੇਜਿਮ (ਕੀਟਨਾਸ਼ਕ ਤੇਲ ਬੀਜਾਂ ਨੂੰ ਕੀੜਿਆਂ ਤੋਂ ਬਚਾਅ ਲਈ ਕੰਮ ਆਉਂਦੀ ਹੈ), ਕਲੋਰੋਪਿਉਰਿਫਾਸ (ਕੀਟਨਾਸ਼ਕ ਝੋਨੇ/ਗੰਨੇ ਨੂੰ ਕੀੜਿਆਂ ਤੋਂ ਬਚਾਅ ਲਈ ਕੰਮ ਆਉਂਦੀ ਹੈ), ਮੈਲਾਥਿਆਨ (ਕੀਟਨਾਸ਼ਕ ਟਮਾਟਰ ਦੀ ਫਸਲ ‘ਤੇ ਪੈਣ ਵਾਲੀ ਚਿੱਟੀ ਮੱਖੀ ਨੂੰ ਕਾਬੂ ਕਰਨ ਵਾਲੀ ), ਆਕਸੀਕਲੋਰੀਨ (ਨਦੀਨਨਾਸ਼ਕ ਪਿਆਜ ਦੀ ਫਸਲ ‘ਚ ਉੱਗੇ ਘਾਹ ਨੂੰ ਕਾਬੂ ਕਰਨ ਵਾਲੀ), ਪੈਡੀਮੇਥਲੀਨ (ਨਦੀਨਨਾਸ਼ਕ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ‘ਚ ਉੱਗੇ ਘਾਹ ਨੂੰ ਕਾਬੂ ਕਰਨ ਲਈ) ਆਦਿ ਸ਼ਾਮਲ ਹਨ। ਪਰ ਇਨ੍ਹਾਂ ਦਵਾਈਆਂ ਦਾ ਹੋਰ ਕੋਈ ਬਦਲ ਵੀ ਨਹੀਂ ਹੈ।

ਝੋਨੇ ਦੀ ਬਿਜਾਈ ਦਾ ਢੰਗ ਬਦਲ ਕੇ ਪਾਣੀ ਤੇ ਹੋਰ ਖਰਚਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ

ਕੀਟ ਅਤੇ ਨਦੀਨਨਾਸ਼ਕਾਂ ‘ਤੇ ਪਾਬੰਦੀ ਲਾਉਣ ਦੇ ਨਾਲ ਹੀ ਪੰਜਾਬ ਵਿੱਚ ਝੋਨੇ (Paddy)  ਹੇਠ ਰਕਬਾ ਘਟਾਉਣ ਦੀਆਂ ਯੋਜਨਾਵਾਂ ਵੀ ਤਿਆਰ ਕਰਨੀਆਂ ਚਾਹੀਦੀਆਂ ਹਨ। ਜੇਕਰ ਪੰਜਾਬ ਵਿੱਚ ਝੋਨੇ ਹੇਠ ਰਕਬਾ ਨਹੀਂ ਘਟਾਇਆ ਜਾ ਸਕਦਾ ਤਾਂ ਝੋਨੇ ਦੀ ਬਿਜਾਈ ਦਾ ਢੰਗ ਬਦਲ ਕੇ ਪਾਣੀ ਤੇ ਹੋਰ ਖਰਚਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਝੋਨਾ ਵੱਟਾਂ ‘ਤੇ ਵੀ ਲਾਇਆ ਗਿਆ ਸੀ। ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੋ ਤਰ੍ਹਾਂ ਦੇ ਢੰਗਾਂ ਨਾਲ ਕੀਤੀ ਗਈ ਹੈ। ਕੁਝ ਕਿਸਾਨਾਂ ਨੇ ਤਾਂ ਝੋਨੇ ਦੇ ਬੀਜ ਦਾ ਖੇਤਾਂ ਵਿੱਚ ਛਿੱਟਾ ਦਿੱਤਾ ਹੈ ਤੇ ਕੁਝ ਕਿਸਾਨਾਂ ਵੱਲੋਂ ਡਰਿੱਲਾਂ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਜਿਸ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 40 ਤੋਂ 50 ਫੀਸਦੀ ਸਬਸਿਡੀ ‘ਤੇ ਸਿੱਧੀ ਬਿਜਾਈ ਵਾਲੀਆਂ ਚਾਰ ਹਜ਼ਾਰ ਮਸ਼ੀਨਾਂ ਤੇ ਝੋਨਾ (Paddy) ਲਾਉਣ ਵਾਲੀਆਂ 800 ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ।

Farmers of Punjab turn to direct sowing of paddy

ਜਿਲਾ ਸੰਗਰੂਰ (District Sangrur) ਦੇ ਪਿੰਡ ਬੇਨੜਾ ਵਿਖੇ ਕਿਸਾਨ ਨਿਰਮਲ ਸਿੰਘ ਵੱਲੋਂ ਢਾਈ ਏਕੜ ਜਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਵੀ ਫੁਹਾਰਾ ਸਿੰਚਾਈ ਪ੍ਰਣਾਲੀ ਰਾਹੀਂ ਲਾਉਣ ਦੀ ਪਹਿਲ ਕੀਤੀ ਗਈ ਹੈ ਤਾਂ ਕਿ ਪਾਣੀ ਵੀ ਬਚਾਇਆ ਜਾ ਸਕੇ। ਇੱਕ ਗੱਲ ਮੁੱਢ ਤੋਂ ਹੀ ਉੱਭਰ ਕੇ ਸਾਹਮਣੇ ਆ ਰਹੀ ਸੀ ਕਿ ਝੋਨੇ ਦੇ ਬੂਟੇ ਨੂੰ ਪਾਣੀ ਵਾਲਾ ਬੂਟਾ ਨਾ ਬਣਾਇਆ ਜਾਵੇ। ਸਗੋਂ ਖੇਤ ਵਿੱਚ ਸਿੱਲ੍ਹ ਹੋਣੀ ਜਰੂਰੀ ਹੈ ਤਾਂ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈ ਸਕਣ। ਪਰ ਪੰਜਾਬ ਦੇ ਕਿਸਾਨਾਂ ਨੇ ਜ਼ਮੀਨ ਵਿੱਚ ਪਾਣੀ ਖੜ੍ਹਾ ਰੱਖਣ ਵਾਲਾ ਆਪਣਾ ਤਜਰਬਾ ਜਾਰੀ ਰੱਖਿਆ।

ਫੁਹਾਰਾ ਸਿੰਚਾਈ ਪ੍ਰਣਾਲੀ (Sprinkler Irrigation System)

ਫੁਹਾਰਾ ਸਿੰਚਾਈ ਪ੍ਰਣਾਲੀ (Sprinkler Irrigation System) ਰਾਹੀਂ ਜਿੱਥੇ ਝੋਨੇ ਦੇ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ, ਉੱਥੇ ਹੀ ਇਸ ਪ੍ਰਣਾਲੀ ਰਾਹੀਂ ਫਸਲ ਦੇ ਪੱਤੇ ਫੁਹਾਰੇ ਨਾਲ ਧੋਤੇ ਜਾਂਦੇ ਹਨ। ਭਾਵ ਕਿ ਬਰਸਾਤ ਵਾਂਗ ਕਣੀਆਂ ਫਸਲ ‘ਤੇ ਪੈਂਦੀਆਂ ਹਨ, ਦੂਸਰਾ ਲਾਭ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਹਾੜੀ ਦੀ ਬਿਜਾਈ ਵੇਲੇ ਜਮੀਨ ਵਿੱਚ ਵੱਤਰ ਨਾ ਹੋਵੇ ਤਾਂ ਫੁਹਾਰਾ ਸਿੰਚਾਈ ਰਾਹੀਂ ਸਿੱਲ੍ਹ ਪੈਦਾ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਫਸਲ ਨੂੰ ਪਾਣੀ ਦੇਣ ਵਾਲੀ ਇਸ ਯੋਜਨਾਂ ਨਾਲ 30/40 ਫੀਸਦੀ ਪਾਣੀ ਦੀ ਬੱਚਤ ਹੋਣ ਦੇ ਨਾਲ ਹੀ ਫਸਲ ਨੂੰ ਬਿਮਾਰੀਆਂ ਘੱਟ ਲੱਗਣ ਦਾ ਤਜਰਬਾ ਵੀ ਹਾਸਲ ਹੋਇਆ ਹੈ।

ਸਿੱਧੀ ਬਿਜਾਈ ਨਾਲ ਝੰਡਾ ਰੋਗ ਨਹੀਂ ਪੈਂਦਾ

ਜਿਲ੍ਹਾ ਪਟਿਆਲਾ ਦੇ ਪਿੰਡ ਕੂਆ ਡੇਰੀ ਦੇ ਕਿਸਾਨ ਜਸਵੀਰ ਸਿੰਘ, ਪਿੰਡ ਬੰਨਵਾਲਾ ਦੇ ਕਿਸਾਨ ਅਤਵਾਰ ਸਿੰਘ ਤੇ ਯਾਦਵਿੰਦਰ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਿੱਧੀ ਬਿਜਾਈ ਨਾਲ ਝੰਡਾ ਰੋਗ ਨਹੀਂ ਪੈਂਦਾ, ਕੱਦੂ ਕਰਵਾਈ, ਝੋਨੇ ਦੀ ਲਵਾਈ, ਪਨੀਰੀ ਦਾ ਖਰਚਾ ਪਾ ਕੇ ਸ਼ੁਰੂਆਤੀ ਦੌਰ ਵਿੱਚ ਹੀ ਪੰਜ ਤੋਂ ਸੱਤ ਹਜਾਰ ਰੁਪਏ ਦਾ ਸਿੱਧਾ ਲਾਭ ਕਿਸਾਨਾਂ ਨੂੰ ਪ੍ਰਤੀ ਏਕੜ ਪਿੱਛੇ ਹੁੰਦਾ ਹੈ। ਜੇਕਰ ਸਿੱਧੀ ਬਿਜਾਈ ਵਾਲੀ ਫਸਲ ਦਾ ਝਾੜ ਦੂਸਰੀ ਬਿਜਾਈ ਨਾਲੋਂ ਘੱਟ ਨਿੱਕਲਦਾ ਹੈ ਤਾਂ ਵੀ ਕਿਸਾਨ ਨੂੰ ਕੋਈ ਜਿਆਦਾ ਨੁਕਸਾਨ ਨਹੀਂ ਹੈ। ਖਾਦ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਦੂਸਰੀ ਫਸਲ ਵਾਂਗ ਹੀ ਹੁੰਦੀ ਹੈ।

Punjab farmers turn to direct sowing of paddy to save on water cost

ਪਾਣੀ ਖੜ੍ਹਨ ਵਾਲੀਆਂ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਪੂਰੀ ਤਰ੍ਹਾਂ ਕਾਮਯਾਬ ਹੈ ਕਿਉਂਕਿ 15 ਤੋਂ 20 ਮਈ ਤੱਕ ਬੀਜੀ ਗਈ ਝੋਨੇ ਦੀ ਫਸਲ ਬਰਸਾਤਾਂ ਆਉਣ ਤੱਕ ਵਧੀਆ ਹੋ ਜਾਂਦੀ ਹੈ ਤੇ ਬਰਸਾਤ ਪੈਣ ਨਾਲ ਬੂਟੇ ਦਾ ਫੁਟਾਰਾ ਵਧਦਾ ਹੈ। ਕੱਦੂ ਕਰਕੇ ਲਵਾਈ ਗਈ ਝੋਨੇ ਦੀ ਫਸਲ ਵਿੱਚ ਪਹਿਲਾਂ ਹੀ ਪਾਣੀ ਖੜ੍ਹਾ ਹੋਣ ਕਰਕੇ ਬਰਸਾਤ ਪੈ ਜਾਣ ਨਾਲ ਬੂਟੇ ਮਰ ਜਾਂਦੇ ਹਨ। ਕਈ ਕਿਸਾਨਾਂ ਨੇ 30 ਕੁ ਦਿਨਾਂ ਬਾਅਦ ਹੀ ਫਸਲ ਵਧੀਆ ਨਾ ਵਿਖਾਈ ਦਿੰਦੀ ਹੋਣ ਕਰਕੇ ਵਹਾਈ ਕਰ ਦਿੱਤੀ ਪਰ ਦੋ-ਢਾਈ ਮਹੀਨੇ ਬਾਅਦ ਸਿੱਧੀ ਬਿਜਾਈ ਵਾਲੀ ਫਸਲ ਦਾ ਫੁਟਾਰਾ ਵੇਖਣ ਯੋਗ ਸੀ। ਇਸ ਸਾਲ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਾ ਤਜਰਬਾ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ, ਜਿਸ ਕਰਕੇ ਅਗਲੇ ਸਾਲ ਸਿੱਧੀ ਬਿਜਾਈ ਹੇਠ ਰਕਬਾ ਦੁੱਗਣੇ ਤੋਂ ਵੀ ਜਿਆਦਾ ਹੋ ਸਕਦਾ ਹੈ।

Punjab farmers turn to direct sowing of paddy to save on water cost

ਸਿੱਧੀ ਬਿਜਾਈ ਵਾਲੀ ਇਸ ਮੁਹਿੰਮ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਸਾਲ 2020 ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਪੰਜ ਲੱਖ ਹੈਕਟੇਅਰ ਦਾ ਟੀਚਾ ਮਿਥਿਆ ਸੀ ਪਰ 3 ਲੱਖ 3 ਹਜਾਰ 447 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ। ਜਿਲ੍ਹਾ ਸੰਗਰੂਰ ਅੰਦਰ ਸਾਲ 2019 ‘ਚ ਸੱਤ ਸੌ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਪਰ ਸਾਲ 2020 ‘ਚ ਸਾਉਣੀ ਦੀ ਫਸਲ ਦੌਰਾਨ 21,350 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ।ਜਿਲ੍ਹੇ ਪਟਿਆਲੇ ਅੰਦਰ ਸਾਲ 2019 ‘ਚ ਸਿਰਫ 90 ਹੈਕਟੇਅਰ ਤੇ ਸਾਲ 2020 ਦੇ ਸਾਉਣੀ ਸੀਜਨ ਦੌਰਾਨ ਚਾਰ ਹਜਾਰ ਹੈਕਟੇਅਰ ‘ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।

Farmers of Punjab turn to direct sowing of paddy

ਜਿਲ੍ਹਾ ਅੰਮ੍ਰਿਤਸਰ ਵਿੱਚ ਸਾਲ 2019 ਦੌਰਾਨ ਕੁੱਲ ਤਿੰਨ ਹਜਾਰ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜਿਹੜੀ ਸਾਲ 2020 ‘ਚ ਵਧ ਕੇ 14,173 ਹਜਾਰ ਹੈਕਟੇਅਰ ਹੋ ਗਈ। ਜਲੰਧਰ 16,800 ਹੈਕਟੇਅਰ, ਤਰਨਤਾਰਨ 20,844 ਹੈਕਟੇਅਰ, ਲੁਧਿਆਣਾ 7000 ਹੈਕਟੇਅਰ, ਮੋਗਾ 30,700 ਹੈਕਟੇਅਰ, ਫਿਰੋਜਪੁਰ 24,000 ਹੈਕਟੇਅਰ, ਕਪੂਰਥਲਾ 27,845 ਹੈਕਟੇਅਰ, ਮਾਨਸਾ 7151 ਹੈਕਟੇਅਰ, ਪਠਾਨਕੋਟ 150 ਹੈਕਟੇਅਰ, ਰੋਪੜ 1724 ਹੈਕਟੇਅਰ, ਸ਼ਹੀਦ ਭਗਤ ਸਿੰਘ ਨਗਰ 4200 ਹੈਕਟੇਅਰ, ਫਰੀਦਕੋਟ 27,800 ਹੈਕਟੇਅਰ, ਫਾਜ਼ਿਲਕਾ 28,160 ਹੈਕਟੇਅਰ, ਬਠਿੰਡਾ 33,458 ਹੈਕਟੇਅਰ, ਗੁਰਦਾਸਪੁਰ 4055 ਹੈਕਟੇਅਰ, ਫਤਹਿਗੜ੍ਹ ਸਾਹਿਬ 4300 ਹੈਕਟੇਅਰ, ਮੋਹਾਲੀ 4372 ਹੈਕਟੇਅਰ, ਬਰਨਾਲਾ 17250 ਹੈਕਟੇਅਰ, ਹੁਸ਼ਿਆਰਪੁਰ ਅੰਦਰ 4115 ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਹੀ ਹੈ।

ਪਰਾਲੀ ਸਾਂਭਣ ਵਾਲੀਆਂ 50 ਹਜਾਰ 815 ਮਸ਼ੀਨਾਂ ‘ਤੇ ਪਿਛਲੇ ਦੋ ਸਾਲਾਂ ‘ਚ 460 ਕਰੋੜ ਰੁਪਏ ਦੀ ਸਬਸਿਡੀ ਦਿੱਤੀ

ਸਭ ਤੋਂ ਵੱਧ 33,458 ਹੈਕਟੇਅਰ ਵਿੱਚ ਜਿਲ੍ਹਾ ਬਠਿੰਡਾ ਦੇ ਕਿਸਾਨਾਂ ਨੇ ਝੋਨੇ  (Paddy) ਦੀ ਸਿੱਧੀ ਬਿਜਾਈ ਕੀਤੀ ਹੈ ਪਰ ਜਿਲ੍ਹਾ ਮੁਕਤਸਰ ਸਾਹਿਬ ਵਿੱਚੋਂ ਝੋਨੇ ਦੀ ਸਿੱਧੀ ਬਿਜਾਈ ਕੀਤੇ ਜਾਣ ਦਾ ਕੋਈ ਅੰਕੜਾ ਪ੍ਰਾਪਤ ਨਹੀਂ ਹੋਇਆ। ਜਿਲ੍ਹਾ ਖੇਤੀਬਾੜੀ ਅਫਸਰਾਂ ਕੋਲੋਂ ਪ੍ਰਾਪਤ ਹੋਏ ਇਨ੍ਹਾਂ ਅੰਕੜਿਆਂ ਤੋਂ ਇਹ ਗੱਲ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਜੇਕਰ ਸਰਕਾਰ, (agriculture) ਖੇਤੀਬਾੜੀ ਵਿਭਾਗ ਤੇ ਪੰਜਾਬ ਦੇ ਕਿਸਾਨ ਇਸ ਨੂੰ ਇੱਕ ਲਹਿਰ ਦਾ ਰੂਪ ਦੇਣ ਤਾਂ ਆਉਣ ਵਾਲੇ ਸਾਉਣੀ ਦੇ ਸੀਜਨ 75 ਫੀਸਦੀ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਆ ਸਕਦਾ ਹੈ।

Farmers of Punjab turn to direct sowing of paddy

ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਪਰਾਲੀ ਸਾਂਭਣ ਵਾਲੀਆਂ 50 ਹਜਾਰ 815 ਮਸ਼ੀਨਾਂ ‘ਤੇ ਪਿਛਲੇ ਦੋ ਸਾਲਾਂ ‘ਚ 460 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਸਿੱਧੀ ਬਿਜਾਈ ਵਾਲੇ ਝੋਨੇ ‘ਤੇ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸਿੱਧੀ ਬਿਜਾਈ ਵਾਲੇ ਝੋਨੇ ਦਾ ਘੱਟ ਝਾੜ ਨਿੱਕਲਣ ‘ਤੇ ਕਿਸਾਨ ਦੀ ਆਰਥਿਕ ਮੱਦਦ ਹੋ ਸਕੇ ਅਤੇ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਵੀ ਬਚਾਇਆ ਜਾ ਸਕੇ।

ਬ੍ਰਿਸ਼ਭਾਨ ਬੁਜਰਕ, ਕਾਹਨਗੜ੍ਹ ਰੋਡ ਪਾਤੜਾਂ, ਪਟਿਆਲਾ, ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.